Home /News /coronavirus-latest-news /

ਲੌਕਡਾਊਨ ਨੇ ਹਿਲਾਇਆ ਪਿੰਗਲਵਾੜਾ ਸੰਸਥਾ ਦਾ ਬਜਟ

ਲੌਕਡਾਊਨ ਨੇ ਹਿਲਾਇਆ ਪਿੰਗਲਵਾੜਾ ਸੰਸਥਾ ਦਾ ਬਜਟ

  • Share this:

ਅੰਮ੍ਰਿਤਸਰ: ਕੋਰੋਨਾ ਅਤੇ ਲੌਕਡਾਊਨ ਦੇ ਚੱਲਦਿਆਂ ਜਿੱਥੇ ਦੁਨੀਆ ਭਰ ਵਿੱਚ ਲੋਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਓਥੇ ਹੀ ਇਸ ਦਾ ਸਿੱਧਾ ਅਸਰ ਇੱਕ ਅਜਿਹੇ ਵੱਡੇ ਪਰਵਾਰ ਤੇ ਪਿਆ ਹੈ ਜਿਸ ਨੂੰ ਚਲਾਉਣ ਲਈ ਸਿਰਫ਼ ਦਾਨ ਹੀ ਇੱਕ ਸਭ ਤੋਂ ਵੱਡਾ ਸਹਾਰਾ ਸੀ।

ਪਿੰਗਲਵਾੜਾ ਸੰਸਥਾ ਦੀ ਮੁੱਖ ਸੇਵਾਦਾਰ ਡਾਕਟਰ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਪਿੰਗਲਵਾੜਾ ਸੰਸਥਾ ਸਿਰਫ਼ ਦਾਨੀ ਸੱਜਣਾਂ ਦੀ ਮਦਦ ਨਾਲ ਹੀ ਚੱਲ ਦੀ ਹੈ। ਉਸ ਸੰਸਥਾ ਵੱਲੋਂ ਵੱਖ-ਵੱਖ ਥਾਵਾਂ ਤੇ ਚਲਾਈਆਂ ਜਾਣ ਵਾਲੀਆਂ ਬਰਾਂਚਾਂ ਵਿੱਚ ਸਪੈਸ਼ਲ ਬੱਚਿਆਂ, ਬਜ਼ੁਰਗਾਂ ਅਤੇ ਅਨਾਥ ਬੱਚਿਆਂ ਨੂੰ ਪਾਲਨ,ਪੋਸਨ ਤੋਂ ਇਲਾਵਾ ਉਨ੍ਹਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਲੌਕ ਡਾਊਨ ਦੇ ਚੱਲਦਿਆਂ ਸਾਨੂੰ ਦਾਨ ਦੇਣ ਵਾਲੇ ਸੱਜਣਾਂ ਵੱਲੋਂ ਕੋਈ ਦਾਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਕੋਈ ਸਰਕਾਰੀ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਤਾਂ ਸਾਨੂੰ ਕੋਈ ਉਮੀਦ ਵੀ ਨਹੀਂ ਹੈ ਪਰ ਸਰਕਾਰ ਨੂੰ ਲੌਕਡਾਊਨ ਲਗਾਉਣ ਤੋਂ ਪਹਿਲਾਂ ਇੱਕ ਵਾਰ ਸੋਚ ਵਿਚਾਰ ਜ਼ਰੂਰ ਕਰਨਾ ਚਾਹੀਦਾ ਸੀ।

ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਵਿਸਾਖੀ ਮੌਕੇ ਨਿਕਲਣ ਵਾਲੇ ਨਗਰ ਕੀਰਤਨਾਂ ਤੋਂ ਵੀ ਕਾਫ਼ੀ ਦਾਨ ਇਕੱਠਾ ਹੁੰਦਾ ਸੀ। ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਰਗੇ ਮੁਲਕਾਂ ਵਿੱਚ ਨਗਰ ਕੀਰਤਨ ਦੌਰਾਨ ਉਨ੍ਹਾਂ ਦੇ ਸੇਵਾਦਾਰ ਗੋਲਕਾਂ ਲੈ ਕੇ ਦਾਨ ਇਕੱਠਾ ਕੜਦੇ ਸਨ ਓਰ ਇਸ ਵਾਰ ਕੀਤੇ ਵੀ ਕੋਈ ਨਗਰ ਕੀਰਤਨ ਨਹੀਂ ਸਜਾਇਆ ਗਿਆ। ਉਨ੍ਹਾਂ ਹਵਾਲਾ ਦਿੱਤਾ ਕਿ ਪਿਛਲੇ ਸਾਲ ਇਕੱਲੇ ਕੈਨੇਡਾ ਤੋਂ ਹੀ 60 ਹਜ਼ਾਰ ਡਾਲਰ ਇਕੱਠੇ ਹੋਏ ਸਨ, ਪਰ ਇਸ ਵਾਰ ਉਹ ਸਿਰਫ਼ ਆਪਣੇ ਫ਼ੰਡਾਂ ਵਿੱਚੋਂ ਹੀ ਸਾਰਾ ਕੰਮ ਕਾਜ ਚਲਾ ਰਹੇ ਹਨ।

ਇੱਥੇ ਉਨ੍ਹਾਂ ਇੱਕ ਬਹੁਤ ਹੀ ਜ਼ਰੂਰੀ ਗੱਲ ਵੱਲ ਧਿਆਨ ਦਿਵਾਉਂਦੀਆਂ ਕਿਹਾ ਕਿ ਜਿੱਥੇ ਲੌਕ ਡਾਊਨ ਕਰ ਕੇ ਕਈ ਅਦਾਰਿਆਂ ਵੱਲੋਂ ਆਪਣੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਕਟੌਤੀ ਕੀਤੀ ਗਈ ਅਤੇ ਸਟਾਫ਼ ਵੀ ਘਟਾਇਆ ਗਿਆ ਓਥੇ ਹੀ ਪਿੰਗਲਵਾੜੇ ਦੇ ਸਕੂਲਾਂ ਵਿੱਚ ਪੜਾਈ ਕਰਵਾਉਣ ਵਾਲੇ ਅਧਿਆਪਕਾਂ ਨੂੰ ਤਨਖ਼ਾਹਾਂ ਦੇ ਨਾਲ-ਨਾਲ ਇੰਕਰੀਮੈਂਟ ਵੀ ਦਿੱਤਾ ਗਿਆ। ਇੱਥੇ ਇੱਕ ਹਿਦਾਇਤ ਜ਼ਰੂਰ ਕੀਤੀ ਗਈ ਹੈ ਕਿ ਅਦਾਰੇ ਨੂੰ ਨਿਰੰਤਰ ਚਲਾਉਣ ਲਈ ਖ਼ਰਚੇ ਘਟਾਉਣ ਵੱਲ ਧਿਆਨ ਦਿੱਤਾ ਜਾਵੇ।

ਲੌਕਡਾਊਨ ਵਰਗੇ ਹਾਲਾਤਾਂ ਨਾਲ ਨਜਿੱਠਣ ਦੀ ਤਿਆਰੀ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਹਾਲਾਤਾਂ ਨਾਲ ਨਜਿੱਠਣ ਦੀ ਤਿਆਰੀ ਇਸ ਲਈ ਕਰ ਕੇ ਰੱਖਦੇ ਹਾਂ ਕਿ ਸਾਡੀ ਸੰਸਥਾ ਇੱਕ ਸਰਹੱਦੀ ਸ਼ਹਿਰ ਤੋਂ ਚੱਲ ਦੀ ਹੈ ਅਤੇ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਦੇ ਚੱਲਦਿਆਂ ਜੰਗ ਵਰਗੇ ਹਾਲਾਤਾਂ ਵਿੱਚ ਸੰਸਥਾ ਨੂੰ ਨਿਰੰਤਰ ਚਲਾਉਣ ਲਈ ਬਹੁਤ ਸਾਰਾ ਪੈਸਾ ਬੈਂਕਾਂ ਵਿੱਚ ਫਿਕਸ ਡਿਪੋਜ਼ਿਟ ਦੇ ਰੂਪ ਵਿੱਚ ਰੱਖਿਆ ਗਿਆ ਹੈ। ਜੇਕਰ ਸਾਨੂੰ ਦਾਨ ਨਹੀਂ ਵੀ ਮਿਲਦਾ ਤਾਂ ਅਸੀਂ ਉਸ ਪੈਸੇ ਨਾਲ ਆਪਣੇ ਇਸ ਵੱਡੇ ਪਰਵਾਰ ਨੂੰ ਚਲਾ ਸਕਦੇ ਹਾਂ। ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਅਸੀਂ ਦਾਨ ਦੇਣ ਲਈ ਕੋਈ ਖ਼ਾਸ ਨੰਬਰ ਵੀ ਨਹੀਂ ਜਾਰੀ ਕੀਤਾ ਕਿਉਂਕਿ ਸਾਡੇ ਲਈ ਇੱਕ ਰੁਪਏ ਦਾ ਦਾਨ ਵੀ ਇੱਕ ਲੱਖ ਦੇ ਬਰਾਬਰ ਹੈ ਅਤੇ ਸਾਨੂੰ ਪੁਰਾ ਭਰੋਸਾ ਹੈ ਕਿ ਸਾਡੀ ਸੰਸਥਾ ਦੀਆਂ ਸੇਵਾਵਾਂ ਵਿੱਚ ਕਦੇ ਵੀ ਕੋਰੋਨਾ,ਲੌਕਡਾਊਨ ਜਾਂ ਕੋਈ ਹੋਰ ਸਮੱਸਿਆ ਰੁਕਾਵਟ ਨਹੀਂ ਬਣ ਸਕਦੀ।

ਦੱਸਣਯੋਗ ਹੈ ਕਿ ਪਿੰਗਲਵਾੜਾ ਸੰਸਥਾ ਵਿੱਚ ਆਉਣ ਵਾਲਾ ਦਾਨ ਗੁਰੂ ਘਰਾਂ ਵਿੱਚ ਲੱਗੀਆਂ ਗੋਲਕਾਂ ਤੋਂ ਇਲਾਵਾ ਪਿੰਗਲਵਾੜਾ ਦੇ ਸੇਵਾਦਾਰਾਂ ਵੱਲੋਂ ਬੱਸਾਂ ਅਤੇ ਰੇਲਗੱਡੀਆਂ ਵਿੱਚੋਂ ਇਕੱਠਾ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਹਰਮੰਦਰ ਸਾਹਿਬ ਆਉਣ ਵਾਲੀ ਸੰਗਤ ਵੀ ਦਾਨ ਦਾ ਇੱਕ ਵੱਡਾ ਜ਼ਰੀਆਂ ਸੀ, ਪਰ ਜਦੋਂ ਤੋਂ ਲੌਕ ਡਾਊਨ ਲੱਗਿਆ ਓਦੋਂ ਤੋਂ ਇਹ ਸਾਰਾ ਦਾਨ ਆਉਣਾ ਬੰਦ ਹੋ ਗਿਆ। ਭਾਵੇਂ ਸਿਆਸੀ ਆਗੂ ਇਸ ਲੌਕ ਡਾਊਨ ਦੇ ਦੌਰਾਨ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਅਤੇ ਰਾਸ਼ਨ ਲੈ ਕੇ ਸਿਆਸਤ ਵੀ ਕਰਦੇ ਰਹੇ। ਓਥੇ ਹੀ ਵਿੱਤੀ ਸੰਕਟ ਨਾਲ ਜੂਝ ਰਹੀ ਇਸ ਸੰਸਥਾ ਨੇ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਵੀ ਪਹੁੰਚਾਇਆ। ਦੁੱਖ ਵਾਲੀ ਗੱਲ ਇਹ ਹੈ ਕਿ ਦਾਨ ਦੇ ਸਿਰ ਤੇ ਚੱਲਣ ਵਾਲੀ ਇਸ ਸੰਸਥਾ ਦੀ ਮਦਦ ਲਈ ਸਰਕਾਰ ਜਾਂ ਕੋਈ ਸਿਆਸਤਦਾਨ ਅੱਗੇ ਨਹੀਂ ਆਇਆ।

Published by:Anuradha Shukla
First published:

Tags: Ashram, Lockdown, Pingalwara