ਕੋਰੋਨਾ ਖਿਲਾਫ ਜੰਗ; ਪਾਕਿਸਤਾਨ ਤੋਂ ਆਈ ਵੱਡੀ ਰਾਹਤ ਵਾਲੀ ਖਬਰ...

News18 Punjabi | News18 Punjab
Updated: June 27, 2020, 10:18 AM IST
share image
ਕੋਰੋਨਾ ਖਿਲਾਫ ਜੰਗ; ਪਾਕਿਸਤਾਨ ਤੋਂ ਆਈ ਵੱਡੀ ਰਾਹਤ ਵਾਲੀ ਖਬਰ...
ਕੋਰੋਨਾ ਖਿਲਾਫ ਜੰਗ; ਪਾਕਿਸਤਾਨ ਤੋਂ ਆਈ ਵੱਡੀ ਰਾਹਤ ਵਾਲੀ ਖਬਰ...

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਵਿਚ ਪਿਛਲੇ ਲਗਭਗ ਇਕ ਮਹੀਨੇ ਵਿਚ ਸ਼ੁੱਕਰਵਾਰ ਨੂੰ ਕੋਰੋਨਾਵਇਰਸ ਦੇ ਇਕ ਦਿਨ ਵਿਚ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਵੱਡੀ ਰਾਹਤ ਵਜੋਂ ਵੇਖਿਆ ਜਾ ਰਿਹਾ ਹੈ।  ਪਾਕਿਸਤਾਨ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ ਘੱਟੋ ਘੱਟ 2,775 ਮਾਮਲੇ ਸਾਹਮਣੇ ਆਏ ਹਨ। ਨਵੇਂ ਕੇਸਾਂ ਦੀ ਆਮਦ ਤੋਂ ਬਾਅਦ, ਦੇਸ਼ ਵਿੱਚ ਸੰਕਰਮਣ ਦੇ ਕੁਲ ਕੇਸ 1,95,745 ਹੋ ਗਏ ਹਨ।

ਇਸ ਦੌਰਾਨ ਇਕ ਪਾਕਿਸਤਾਨੀ ਮੰਤਰੀ ਨੇ ਕਿਹਾ ਕਿ ਜੂਨ ਦੇ ਅੰਤ ਤੱਕ ਕੋਵਿਡ -19 ਦੇ ਦੇਸ਼ ਵਿੱਚ ਲਗਭਗ 2,25,000 ਮਰੀਜ਼ ਹੋਣਗੇ, ਜਦੋਂਕਿ ਪਹਿਲਾਂ 3,00,000 ਮਰੀਜ਼ਾਂ ਦੇ ਅਨੁਮਾਨ ਸੀ। ਯੋਜਨਾ ਮੰਤਰੀ ਅਸਦ ਉਮਰ ਨੇ ਕਿਹਾ ਕਿ ਲੋਕਾਂ ਵੱਲ਼ੋਂ ਜ਼ਿੰਮੇਵਾਰੀ ਵਿਖਾਉਣ ਤੋਂ ਬਾਅਦ ਸਰਕਾਰ ਲੋੜੀਂਦੀ ਗਿਣਤੀ ਨੂੰ ਕਾਬੂ ‘ਚ ਰੱਖਣ ‘ਚ ਸਫਲ ਰਹੀ।

ਉਨ੍ਹਾਂ ਨੇ ਕੋਵਿਡ -19 ਸਥਿਤੀ ਦਾ ਜਾਇਜ਼ਾ ਲੈਣ ਵਾਲੀ ਨੈਸ਼ਨਲ ਕਮਾਂਡ ਐਂਡ ਕੰਟਰੋਲ ਸੈਂਟਰ (ਐਨ.ਸੀ.ਓ.ਸੀ.) ਦੀ ਇਕ ਮੀਟਿੰਗ ਦੀ ਪ੍ਰਧਾਨਗੀ ਤੋਂ ਬਾਅਦ ਮੀਡੀਆ ਨੂੰ ਦੱਸਿਆ, ਨਤੀਜੇ ਵਜੋਂ ਹੁਣ ਅਸੀਂ 300,000 ਦੇ ਸ਼ੁਰੂਆਤੀ ਅਨੁਮਾਨ ਦੀ ਬਜਾਏ ਜੂਨ ਦੇ ਅੰਤ ਤੱਕ 2,25,000 ਕੇਸਾਂ ਦੀ ਉਮੀਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮਾਮਲਿਆਂ ਵਿੱਚ ਆਈ ਗਿਰਾਵਟ ਸਾਂਝੇ ਯਤਨਾਂ ਸਦਕਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਪ੍ਰਾਪਤ ਕੀਤੀ ਸਫਲਤਾ ਨੂੰ ਦਰਸਾਉਂਦੀ ਹੈ ਅਤੇ ਜਨਤਕ ਥਾਵਾਂ ’ਤੇ ਮਾਸਕ ਪਹਿਨਣ ਸਮੇਤ ਕਈ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਲਾਭ ਪ੍ਰਾਪਤ ਹੋਇਆ ਹੈ।
ਸਭ ਤੋਂ ਵੱਧ ਕੇਸ 13 ਜੂਨ ਨੂੰ ਹੋਏ
ਇਸ ਮੁਲਕ ਵਿਚ 13 ਜੂਨ ਨੂੰ ਇਕ ਦਿਨ ਵਿਚ ਵੱਧ ਤੋਂ ਵੱਧ 6,825 ਨਵੇਂ ਕੇਸ ਸਾਹਮਣੇ ਆਏ ਸਨ। 29 ਮਈ ਨੂੰ ਪਾਕਿਸਤਾਨ ਵਿਚ ਸਭ ਤੋਂ ਘੱਟ 2,429 ਮਾਮਲੇ ਸਾਹਮਣੇ ਆਏ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਤੋਂ 59 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,962 ਹੋ ਗਈ ਹੈ।

ਹੁਣ ਤੱਕ ਇਸ ਬਿਮਾਰੀ ਤੋਂ 84,168 ਮਰੀਜ਼ ਠੀਕ ਹੋ ਚੁੱਕੇ ਹਨ। ਸਿੰਧ ਵਿਚ ਕੋਵਿਡ -19 ਦੇ ਵੱਧ ਤੋਂ ਵੱਧ 75,168 ਮਰੀਜ਼ ਹਨ। ਇਸ ਤੋਂ ਬਾਅਦ ਪੰਜਾਬ ਵਿਚ 71,987, ਖੈਬਰ ਪਖਤੂਨਖਵਾ ਵਿਚ 24,303, ਇਸਲਾਮਾਬਾਦ ਵਿਚ 11,981, ਬਲੋਚਿਸਤਾਨ ਵਿਚ 9,946, ਗਿਲਗਿਤ-ਬਾਲਟਿਸਤਾਨ ਵਿਚ 1,398 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 962 ਮਰੀਜ਼ ਹਨ।

 
First published: June 27, 2020, 10:18 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading