Home /News /coronavirus-latest-news /

ਡਾਕਟਰ ਪਰਿਵਾਰ ਨੇ ਆਪਣੀ ਜੁੜਵਾਂ ਧੀਆਂ ਨੂੰ ਕੋਵਿਡ-19 ਵੈਕਸੀਨ ਦੀ ਟਰਾਇਲ ਡੋਜ ਲਗਵਾਈ

ਡਾਕਟਰ ਪਰਿਵਾਰ ਨੇ ਆਪਣੀ ਜੁੜਵਾਂ ਧੀਆਂ ਨੂੰ ਕੋਵਿਡ-19 ਵੈਕਸੀਨ ਦੀ ਟਰਾਇਲ ਡੋਜ ਲਗਵਾਈ

ਢਾਈ ਮਹੀਨਿਆਂ 'ਚ 3 ਅੱਡ ਬਰੈਂਡ ਦੀ 5 ਵੈਕਸੀਨ ਖੁਰਾਕਾਂ ਲਵਾ ਕੇ ਨਿਕਲਿਆ ਇਹ ਨਤੀਜਾ

ਢਾਈ ਮਹੀਨਿਆਂ 'ਚ 3 ਅੱਡ ਬਰੈਂਡ ਦੀ 5 ਵੈਕਸੀਨ ਖੁਰਾਕਾਂ ਲਵਾ ਕੇ ਨਿਕਲਿਆ ਇਹ ਨਤੀਜਾ

Lucknow News: ਬੱਚੀਆਂ ਦੇ ਮਾਪੇ ਡਾਕਟਰ ਵਿਪੁਲ ਸ਼ਾਹ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਮੈਡੀਕਲ ਨਾਲ ਸਬੰਧਤ ਹਨ। ਉਹਨਾਂ ਦਾ ਕਹਿਣਾ ਹੈ ਕਿ ਫੇਸਬੁੱਕ ਉੱਤੇ ਡਾਕਟਰਾਂ ਦਾ ਇੱਕ ਪੇਜ ਹੈ, ਜਿਸ ਵਿੱਚ ਹਰ ਇੱਕ ਨੇ ਫੈਸਲਾ ਲਿਆ ਹੈ ਕਿ ਡਾਕਟਰਾਂ ਨੂੰ ਪਹਿਲਾਂ ਆਪਣੇ ਬੱਚਿਆਂ ਨੂੰ ਟੀਕੇ ਦੀ ਅਜ਼ਮਾਇਸ਼ ਖੁਰਾਕ ਦੇਣੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਭੇਜਿਆ ਜਾਵੇ।

ਹੋਰ ਪੜ੍ਹੋ ...
  • Share this:

ਲਖਨਊ- ਉੱਤਰ ਪ੍ਰਦੇਸ਼ ਸਰਕਾਰ ਕੋਵਿਡ-19 ਦੀ ਤੀਜੀ ਲਹਿਰ ਨੂੰ ਰੋਕਣ ਲਈ ਹਸਪਤਾਲਾਂ ਵਿਚ ਪੀਕੂ ਵਾਰਡ ਬਣਾ ਕੇ ਤਿਆਰੀ ਕਰ ਰਹੀ ਹੈ। ਦੂਜੇ ਪਾਸੇ ਲਖਨਊ ਦੇ ਡਾਕਟਰ ਜੋੜੇ ਨੇ ਆਪਣੀਆਂ ਦੋ ਜੁੜਵਾਂ ਧੀਆਂ ਨੂੰ ਕੋਵਿਡ ਟੀਕੇ ਦੀ ਟਰਾਇਲ ਖੁਰਾਕ ਲਗਵਾਈ ਹੈ। ਦੋਵੇਂ ਲੜਕੀਆਂ ਦੀ ਸਾਢੇ 9 ਸਾਲ ਦੀਆਂ ਹਨ ਅਤੇ ਉਹ ਸੁਰੱਖਿਅਤ ਹਨ। ਡਾਕਟਰ ਜੋੜੇ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਨੂੰ ਅਗਲੇ ਡੇਢ ਮਹੀਨੇ ਸੁਰੱਖਿਅਤ ਰੱਖਾਂਗੇ। ਉਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਲਿਜਾਏਗਾ ਕਿਉਂਕਿ ਉਨ੍ਹਾਂ 'ਤੇ ਟੀਕੇ ਦਾ ਟਰਾਇਲ ਹੋ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਕਾਨਪੁਰ ਦੇ ਹਸਪਤਾਲ ਵਿਚ ਟੀਕੇ ਦਾ ਟਰਾਇਲ ਕੀਤਾ ਗਿਆ ਹੈ। ਦੋਵੇਂ ਬੇਟੀਆਂ ਹੇਮਾਕਸ਼ੀ ਅਤੇ ਡਾਲੀਮਾ ਸੁਰੱਖਿਅਤ ਹਨ। ਅੱਜ ਉਹਨਾਂ ਆਪਣੀ ਆਨਲਾਈਨ ਕਲਾਸਾਂ ਵੀ ਲਗਾਈਆਂ ਹਨ. ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। ਉਹਨਾਂ ਦੱਸਿਆ ਕਿ ਅਸੀਂ ਹੁਣ ਡੇਢ ਮਹੀਨੇ ਤੱਕ ਵੇਖਾਂਗੇ ਕਿਉਂਕਿ ਤੀਜੀ ਲਹਿਰ ਆਉਣ ਤੋਂ ਪਹਿਲਾਂ ਇਹ ਜ਼ਰੂਰੀ ਸੀ। ਅਸੀਂ ਬੱਚੀਆਂ ਨੂੰ ਘਰ ਵਿਚ ਹੀ ਰੱਖ ਰਹੇ ਹਾਂ।

ਲੜਕੀਆਂ ਦੇ ਮਾਪੇ ਡਾ: ਵਿਪੁਲ ਸ਼ਾਹ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਮੈਡੀਕਲ ਨਾਲ ਜੁੜੇ ਲੋਕ ਹਨ। ਉਨ੍ਹਾਂ ਨੇ ਦੱਸਿਆ ਕਿ ਫੇਸਬੁੱਕ ਉੱਤੇ ਡਾਕਟਰਾਂ ਦਾ ਪੇਜ ਹੈ। ਇਸ ਪੇਜ 'ਤੇ ਦੇਸ਼ ਭਰ ਤੋਂ ਲਗਭਗ 10,000 ਡਾਕਟਰ ਜੁੜੇ ਹੋਏ ਹਨ। ਇਸ ਵਿਚ ਇਹ ਫੈਸਲਾ ਕੀਤਾ ਸੀ ਕਿ ਪਹਿਲਾਂ ਡਾਕਟਰ ਆਪਣੇ ਬੱਚਿਆਂ ਨੂੰ ਟੀਕੇ ਦੀ ਟਰਾਇਲ ਖੁਰਾਕ ਲਗਵਾਉਣਗੇ ਤਾਂ ਜੋ ਸਮਾਜ ਵਿਚ ਇਕ ਚੰਗਾ ਸੁਨੇਹਾ ਜਾਵੇ। ਜਦੋਂ ਲੋਕ ਡਾਕਟਰਾਂ ਨੂੰ ਅਜਿਹਾ ਕਰਦੇ ਹੋਏ ਵੇਖਣਗੇ ਤਾਂ ਲੋਕ ਪ੍ਰੇਰਿਤ ਹੋਣਗੇ। ਮੌਜੂਦਾ ਸਮੇਂ ਉਨ੍ਹਾਂ ਦੀਆਂ ਧੀਆਂ ਨੂੰ ਟੀਕੇ ਦੀ ਟਰਾਇਲ ਡੋਜ ਲੈਣ ਤੋਂ ਬਾਅਦ ਕੋਈ ਮੁਸ਼ਕਲ ਮਹਿਸੂਸ ਨਹੀਂ ਹੋਈ। ਉਹ ਦੋਵੇਂ ਠੀਕ ਹਨ ਅਤੇ ਆਪਣਾ ਕੰਮ ਕਰ ਰਹੀਆਂ ਹਨ।  ਬੱਸ ਇਕ ਸਾਵਧਾਨੀ ਦੇ ਤੌਰ ਉਤੇ ਉਨ੍ਹਾਂ ਨੂੰ ਸੁਰੱਖਿਅਤ ਵਾਤਾਵਰਣ ਵਿਚ ਰੱਖਿਆ ਗਿਆ ਹੈ ਤਾਂ ਜੋ ਸੰਕਰਮਣ ਦਾ ਕੋਈ ਖ਼ਤਰਾ ਨਾ ਰਹੇ। ਉਹ ਆਪਣੀਆਂ ਆਨਲਾਈਨ ਕਲਾਸਾਂ ਲਗਾ ਰਹੀਆਂ ਹਨ।

Published by:Ashish Sharma
First published:

Tags: Children, Corona vaccine, Uttar Pradesh