ਗਰਭਵਤੀ ਨੂੰ ਹੋਇਆ Corona, ਪਤੀ ਨੇ ਪਛਾਨਣ ਤੋਂ ਕੀਤਾ ਇਨਕਾਰ, ਹਸਪਤਾਲ 'ਚ ਹੀ ਛੁੱਡ ਕੇ ਭੱਜਿਆ

News18 Punjabi | News18 Punjab
Updated: July 20, 2020, 2:14 PM IST
share image
ਗਰਭਵਤੀ ਨੂੰ ਹੋਇਆ Corona, ਪਤੀ ਨੇ ਪਛਾਨਣ ਤੋਂ ਕੀਤਾ ਇਨਕਾਰ, ਹਸਪਤਾਲ 'ਚ ਹੀ ਛੁੱਡ ਕੇ ਭੱਜਿਆ
ਗਰਭਵਤੀ ਨੂੰ ਹੋਇਆ Corona, ਪਤੀ ਨੇ ਪਛਾਨਣ ਤੋਂ ਕੀਤਾ ਇਨਕਾਰ, ਹਸਪਤਾਲ 'ਚ ਹੀ ਛੁੱਡ ਕੇ ਭੱਜਿਆ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਬਾਰੇ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਕੋਰੋਨਾ ਰਿਪੋਰਟ ਪਾਜੀਟਿਵ ਆਉਣ ਪਿੱਛੋਂ ਆਪਣੀ ਗਰਭਵਤੀ ਪਤਨੀ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਔਰਤ ਗਰਭਵਤੀ ਸੀ, ਪਰ ਸਮੇਂ ਸਿਰ ਸਰਜਰੀ ਨਾ ਹੋਣ ਕਰਕੇ ਬੱਚੇ ਦੀ ਮਾਂ ਦੇ ਪੇਟ ਵਿਚ ਹੀ ਮੌਤ ਹੋ ਗਈ। ਇਸ ਤੋਂ ਬਾਅਦ ਪਤਨੀ ਨਾਲ ਪਤੀ ਦੇ ਅਜਿਹੇ ਵਿਵਹਾਰ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।

ਜਾਣਕਾਰੀ ਅਨੁਸਾਰ ਇੰਦਰਾਨਗਰ ਦੀ ਰਹਿਣ ਵਾਲੀ 24 ਸਾਲਾ ਹਿਨਾ ਦਾ ਵਿਆਹ ਫਰਵਰੀ 2019 ਵਿਚ ਚੰਦਨ ਪਿੰਡ ਦੇ ਰਹਿਣ ਵਾਲੇ ਫਕਰੂਲ ਨਾਲ ਹੋਇਆ ਸੀ। 4 ਜੁਲਾਈ ਨੂੰ ਮਹਿਲਾ ਨੂੰ ਜਣੇਪੇ ਲਈ ਲੋਹੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਇਸ ਦੌਰਾਨ ਡਾਕਟਰਾਂ ਨੇ ਹਿਨਾ ਦਾ ਨਮੂਨਾ ਲਿਆ ਅਤੇ ਕੋਰੋਨਾ ਵਾਇਰਸ ਦੀ ਜਾਂਚ ਕੀਤੀ। ਜਾਂਚ ਰਿਪੋਰਟ ਵਿਚ ਉਹ ਕੋਰੋਨਾ ਪੀੜਤ ਪਾਈ ਗਈ। ਇਸ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਇਸ ਬਾਰੇ ਉਸਦੇ ਪਤੀ ਫਕਰੂਲ ਨੂੰ ਦੱਸਿਆ। ਜਿਵੇਂ ਹੀ ਉਸ ਨੂੰ ਇਹ ਪਤਾ ਲੱਗਾ, ਆਪਣੀ ਪਤਨੀ ਹਿਨਾ ਦੀ ਮਦਦ ਕਰਨ ਦੀ ਬਜਾਏ, ਉਸ ਨੇ ਉਸ ਨੂੰ ਹਸਪਤਾਲ ਵਿੱਚ ਛੱਡ ਦਿੱਤਾ ਅਤੇ ਭੱਜ ਗਿਆ।

ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਹਸਪਤਾਲ ਦੇ ਕਰਮਚਾਰੀਆਂ ਨੇ ਫਕਰੂਲ ਨੂੰ ਫੋਨ ਕੀਤਾ ਤਾਂ ਉਸ ਨੇ ਆਪਣੀ ਪਤਨੀ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਔਰਤ ਦੇ ਪਿਤਾ ਨੇ ਫਕਰੂਲ ਦਾ ਨੰਬਰ ਲਾਇਆ। ਇਸ ਵਾਰ ਉਸ ਨੇ ਕਿਹਾ ਕਿ ਉਸ ਨੂੰ ਕੋਰੋਨਾ ਤੋਂ ਪੀੜਤ ਆਪਣੀ ਪਤਨੀ ਨਾਲ ਕਿਸੇ ਕਿਸਮ ਦਾ ਸਬੰਧ ਨਹੀਂ ਰੱਖਣਾ। ਇਸ ਤੋਂ ਬਾਅਦ ਉਸ ਦੀ ਭੈਣ ਇਕੱਲੇ ਹਸਪਤਾਲ ਵਿਚ ਪਈ ਹਿਨਾ ਦੀ ਦੇਖਭਾਲ ਕਰਨ ਲਈ ਪਹੁੰਚੀ ਅਤੇ ਦੋਵਾਂ ਨੂੰ ਲੋਕਬੰਦ ਹਸਪਤਾਲ ਭੇਜ ਦਿੱਤਾ ਗਿਆ।

ਔਰਤ ਆਪਣੇ ਪਤੀ ਦੇ ਖਿਲਾਫ ਅਦਾਲਤ ਵਿਚ ਜਾਵੇਗੀ

ਅਜਿਹੀ ਸਥਿਤੀ ਵਿੱਚ ਸਰਜਰੀ ਵਿੱਚ ਦੇਰੀ ਕਾਰਨ ਬੱਚੇ ਦੀ ਮਾਂ ਦੀ ਕੁੱਖ ਵਿੱਚ ਹੀ ਮੌਤ ਹੋ ਗਈ। ਹਾਲਾਂਕਿ, ਇਸਦੇ ਬਾਵਜੂਦ ਔਰਤ ਨੇ ਹਿੰਮਤ ਨਹੀਂ ਹਾਰੀ ਅਤੇ ਕੋਰੋਨਾ ਵਾਇਰਸ ਨੂੰ ਹਰਾਇਆ। ਇਸ ਦੌਰਾਨ ਉਸ ਨੂੰ 8 ਦਿਨ ਹਸਪਤਾਲ ਵਿਚ ਰਹਿਣਾ ਪਿਆ। ਹੁਣ ਔਰਤ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਖਿਲਾਫ ਅਦਾਲਤ ਵਿਚ ਜਾਵੇਗੀ।
Published by: Gurwinder Singh
First published: July 20, 2020, 2:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading