ਉਤਰ ਪ੍ਰਦੇਸ਼ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਦੀ ਕੋਰੋਨਾ ਨਾਲ ਮੌਤ

News18 Punjabi | News18 Punjab
Updated: August 2, 2020, 11:55 AM IST
share image
ਉਤਰ ਪ੍ਰਦੇਸ਼ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਦੀ ਕੋਰੋਨਾ ਨਾਲ ਮੌਤ
ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਦੀ ਕੋਰੋਨਾ ਨਾਲ ਮੌਤ

  • Share this:
  • Facebook share img
  • Twitter share img
  • Linkedin share img
ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ (Yogi Government) ਵਿਚ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ (Cabinet Minister Kamla Rani Varun) ਦੀ ਐਤਵਾਰ ਨੂੰ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। 18 ਜੁਲਾਈ ਨੂੰ ਉਨ੍ਹਾਂ ਦੇ ਨਮੂਨਿਆਂ ਦੀ ਸਿਵਲ ਹਸਪਤਾਲ ਵਿਖੇ ਜਾਂਚ ਕੀਤੀ ਗਈ, ਜਿਥੇ ਉਨ੍ਹਾਂ ਨੂੰ ਲਾਗ ਦੀ ਪੁਸ਼ਟੀ ਹੋਈ ਸੀ। ਮੰਤਰੀ ਦੇ ਪਰਿਵਾਰ ਵਿੱਚ ਹੋਰ ਬਹੁਤ ਸਾਰੇ ਲੋਕ ਵੀ ਸੰਕਰਮਿਤ ਪਾਏ ਗਏ ਹਨ। ਉਨ੍ਹਾਂ ਦਾ ਇਲਾਜ ਪੀਜੀਆਈ, ਲਖਨਊ ਵਿਚ ਚੱਲ ਰਿਹਾ ਸੀ।

2017 ਵਿੱਚ, ਭਾਜਪਾ ਨੇ ਉਨ੍ਹਾਂ ਨੂੰ ਕਾਨਪੁਰ ਦੀ ਘਾਟਮਪੁਰ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਹ ਇਹ ਸੀਟ ਜਿੱਤਣ ਵਾਲੀ ਪਾਰਟੀ ਦੀ ਪਹਿਲੀ ਵਿਧਾਇਕ ਸੀ। ਉਨ੍ਹਾਂ ਨੂੰ 2019 ਵਿਚ ਕੈਬਨਿਟ ਮੰਤਰੀ ਬਣਾਇਆ ਗਿਆ, ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਅਤੇ ਸਮਰਪਣ ਦੇ ਕਾਰਨ ਉਹ ਸਰਕਾਰ ਵਿਚ ਤਕਨੀਕੀ ਸਿੱਖਿਆ ਮੰਤਰੀ ਸਨ।

ਕਮਲ ਰਾਣਾ ਵਰੁਣ ਦਾ ਜਨਮ 3 ਮਈ 1958 ਨੂੰ ਲਖਨਊ ਵਿੱਚ ਹੋਇਆ ਸੀ। ਸਮਾਜ ਸ਼ਾਸਤਰ ਵਿੱਚ ਐਮਏ, ਕਮਲ ਰਾਣੀ ਨੂੰ ਬੀਜੇਪੀ ਨੇ 1989 ਵਿੱਚ ਸ਼ਹਿਰ ਦੇ ਦੁਆਰਕਾਪੁਰੀ ਵਾਰਡ ਵੱਲੋਂ ਕਾਨਪੁਰ ਦੇ ਕੌਂਸਲਰ ਦੀ ਟਿਕਟ ਦਿੱਤੀ ਸੀ। ਚੋਣ ਜਿੱਤਣ ਤੋਂ ਬਾਅਦ ਨਗਰ ਨਿਗਮ ਪਹੁੰਚੇ ਕਮਲ ਰਾਣੀ 1995 ਵਿਚ ਇਸੇ ਵਾਰਡ ਤੋਂ ਦੁਬਾਰਾ ਕੌਂਸਲਰ ਚੁਣੇ ਗਏ ਸਨ। 1996 ਵਿਚ, ਭਾਜਪਾ ਨੇ ਉਨ੍ਹਾਂ ਨੂੰ ਘਾਟਮਪੁਰ (ਰਾਖਵੀਂ) ਸੰਸਦੀ ਸੀਟ ਤੋਂ ਉਮੀਦਵਾਰ ਬਣਾਇਆ।
2012 ਵਿਚ ਪਾਰਟੀ ਨੇ ਉਨ੍ਹਾੰ ਨੂੰ ਰਸੂਲਬਾਦ (ਕਾਨਪੁਰ ਦੇਹਾਤ) ਤੋਂ ਟਿਕਟ ਦੇ ਕੇ ਮੈਦਾਨ ਵਿਚ ਉਤਾਰਿਆ ਸੀ ਪਰ ਉਹ ਜਿੱਤ ਨਹੀਂ ਸਕੇ। ਸਾਲ 2015 ਵਿਚ ਆਪਣੇ ਪਤੀ ਦੀ ਮੌਤ ਤੋਂ ਬਾਅਦ, ਉਹ ਘਾਟਮਪੁਰ ਸੀਟ ਤੋਂ ਭਾਜਪਾ ਦੇ ਪਹਿਲੇ ਵਿਧਾਇਕ ਦੀ ਚੋਣ ਕਰਕੇ 2017 ਵਿਚ ਵਿਧਾਨ ਸਭਾ ਵਿਚ ਪਹੁੰਚੀ ਸੀ।
Published by: Gurwinder Singh
First published: August 2, 2020, 11:34 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading