Home /News /coronavirus-latest-news /

ਸ਼ਰਾਬ ਦੀ ਵਿੱਕਰੀ ਉੱਤੇ ਲਖਨਾਉ ਦੇ ਏ ਸੀ ਪੀ ਦਾ ਟਵੀਟ-ਤਤਕਾਲ ਹੀ ਰੋਕ ਲੱਗ ਜਾਵੇ, 40 ਦਿਨ ਦੀ ਮਿਹਨਤ ਹੋ ਰਹੀ ਹੈ ਬਰਬਾਦ

ਸ਼ਰਾਬ ਦੀ ਵਿੱਕਰੀ ਉੱਤੇ ਲਖਨਾਉ ਦੇ ਏ ਸੀ ਪੀ ਦਾ ਟਵੀਟ-ਤਤਕਾਲ ਹੀ ਰੋਕ ਲੱਗ ਜਾਵੇ, 40 ਦਿਨ ਦੀ ਮਿਹਨਤ ਹੋ ਰਹੀ ਹੈ ਬਰਬਾਦ

 • Share this:

  ਲਖਨਾਉ (Lucknow) ਦੇ ਐਸ ਪੀ ਅਨਿਲ ਕੁਮਾਰ ਨੇ ਆਪਣੇ ਟਵੀਟਰ ਉੱਤੇ ਲਿਖਿਆ ਹੈ ਕਿ ਸ਼ਰਾਬ ਦੀ ਵਿੱਕਰੀ ਉੱਤੇ ਜਲਦੀ ਹੀ ਰੋਕ ਲਗਾਉਣੀ ਚਾਹੀਦੀ ਹੈ ਨਹੀਂ ਤਾਂ 40 ਦਿਨ ਦੀ ਮਿਹਨਤ ਬਰਬਾਦ ਹੋ ਰਹੀ ਹੈ।

  ਕੋਰੋਨਾ ਦੇ ਖ਼ਿਲਾਫ਼ ਜੰਗ ਵਿਚ ਲੌਕਡਾਉਨ -3 ਅੱਜ ਤੋਂ ਸ਼ੁਰੂ ਹੋ ਗਿਆ ਹੈ।ਇਸ ਲੌਕਡਾਉਨ ਵਿਚ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਮੁਤਾਬਿਕ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਲੌਕਡਾਉਨ ਵਿਚ ਢਿੱਲ ਦੇ ਦਿੱਤੀ ਹੈ।ਇਸ ਵਿਚ ਸਭ ਤੋਂ ਅਹਿਮ ਸ਼ਰਾਬ ਦੀ ਵਿੱਕਰੀ ਹੈ।ਸ਼ਰਾਬ ਦੀ ਵਿੱਕਰੀ (Liquor Sale) ਦੀ ਛੂਟ ਨੂੰ ਸੋਮਵਾਰ ਤੋਂ ਸ਼ਰਾਬ ਦੀਆ ਦੁਕਾਨਾਂ ਉੱਤੇ ਭਾਰੀ ਭੀੜ ਦੇਖੀ ਜਾ ਰਹੀ ਹੈ।ਉੱਧਰ ਸਰਕਾਰ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਯੂ ਪੀ ਪੁਲਿਸ ਦਾ ਇੱਕ ਅਫ਼ਸਰ ਏ ਸੀ ਪੀ ਅਨਿਲ ਕੁਮਾਰ ਨੇ ਟਵੀਟ ਕਰ ਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਹੀ ਸ਼ਰਾਬ ਦੀ ਵਿਕਰੀ ਉੱਤੇ ਰੋਕ ਲੱਗਾ ਦੇਣੀ ਚਾਹੀਦੀ ਹੈ।ਟਵੀਟ ਵਿਚ ਅਫ਼ਸਰ ਨੇ ਲਿਖਿਆ ਹੈ ਕਿ ਸ਼ਰਾਬ ਦੀ ਵਿੱਕਰੀ ਉੱਤੇ ਤਤਕਾਲ ਹੀ ਰੋਕ ਲਗਾਉਣੀ ਚਾਹੀਦੀ, 40 ਦਿਨ ਦੀ ਮਿਹਨਤ ਬਰਬਾਦ ਹੋ ਰਹੀ ਹੈ।

  ਸਰਕਾਰ ਨੇ ਲੋਕਾਂ ਨੂੰ ਅਪੀਲ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਹੀ ਬਾਜ਼ਾਰ ਵਿਚ ਜਾਣਾ ਚਾਹੀਦਾ ਹੈ।ਦੂਜੇ ਪਾਸੇ ਅੱਜ ਸਵੇਰੇ 10 ਵਜੇ ਹੀ ਵਾਈਨ ਸ਼ਾਪ ਦੇ ਅੱਗੇ ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਕਈ ਥਾਵਾਂ ਉੱਤੇ ਸੋਸ਼ਲ ਡਿਸਟੈਸਿੰਗ ਦੀਆ ਧੱਜੀਆਂ ਉਡਾਈਆਂ ਗਈਆਂ ਹਨ।ਸਰਕਾਰ ਨੇ ਹਦਾਇਤਾਂ ਵਿਚ ਸੋਸ਼ਲ ਡਿਸਟੈਂਸਿੰਗ ਨੂੰ ਨਿਯਮ ਦੀ ਪਾਲਨਾ ਕਰਨਾ ਲਾਜ਼ਮੀ ਬਣਾਇਆ ਸੀ ਪਰ ਸ਼ਰਾਬ ਦੀਆ ਦੁਕਾਨਾਂ ਉੱਤੇ ਸ਼ਰੇਆਮ ਹੀ ਭੀੜ ਦੇਖਣ ਨੂੰ ਮਿਲੀ ਹੈ।

  Published by:Anuradha Shukla
  First published:

  Tags: China coronavirus, Liquor, Sale