ਲੋਕਡਾਊਨ ਪੰਜ ਦੇ ਨਾਲ ਅੱਠ ਟਰੇਨਾਂ ਦੀ ਹੋਈ ਸ਼ੁਰੂਆਤ, ਲੁਧਿਆਣਾ 'ਚ ਵੀ ਹੋਵੇਗਾ ਸਟੋਪੇਜ

News18 Punjabi | News18 Punjab
Updated: June 1, 2020, 6:24 PM IST
share image
ਲੋਕਡਾਊਨ ਪੰਜ ਦੇ ਨਾਲ ਅੱਠ ਟਰੇਨਾਂ ਦੀ ਹੋਈ ਸ਼ੁਰੂਆਤ, ਲੁਧਿਆਣਾ 'ਚ ਵੀ ਹੋਵੇਗਾ ਸਟੋਪੇਜ
ਲੋਕ ਡਾਊਨ ਪੰਜ ਦੇ ਨਾਲ ਅੱਠ ਟਰੇਨਾਂ ਦੀ ਹੋਈ ਸ਼ੁਰੂਆਤ, ਲੁਧਿਆਣਾ 'ਚ ਵੀ ਹੋਵੇਗਾ ਸਟੋਪੇਜ

  • Share this:
  • Facebook share img
  • Twitter share img
  • Linkedin share img
ਲੋਕ ਡਾਊਨ ਪੰਜ ਦੇ ਨਾਲ ਅੱਠ ਟਰੇਨਾਂ ਦੀ  ਸ਼ੁਰੂਆਤ ਹੋਈ ਹੈ।  ਲੁਧਿਆਣਾ 'ਚ ਟਰੇਨਾਂ ਦਾ ਸਟੋਪੇਜ ਹੋਵੇਗਾ। ਲੁਧਿਆਣਾ ਰੇਲਵੇ ਸਟੇਸ਼ਨ ਤੇ ਹੀ ਸਕਰੀਨਿੰਗ ਕਰਕੇ ਭੇਜਿਆ ਜਾ ਰਿਹਾ ਹੈ ।

ਇਸ ਮੌਕੇ ਜਿੱਥੇ ਲੋਕਾਂ ਨੇ ਕਿਹਾ ਕਿ ਉਹ ਵੱਡੀ ਤਦਾਦ ਵਿੱਚ ਆਪਣੀਆਂ ਟਿਕਟਾਂ ਕੈਂਸਲ ਕਰਵਾਉਣ ਆਏ ਹਨ ਕਿਉਂਕਿ ਫੈਕਟਰੀਆਂ ਸ਼ੁਰੂ ਹੋ ਗਈਆਂ ਹਨ। ਉੱਥੇ ਹੀ ਕੁਝ ਲੋਕ ਅਜਿਹੇ ਵੀ ਨੇ ਜੋ ਅੱਜ ਆਪਣੀ ਰਿਜ਼ਰਵੇਸ਼ਨ ਕਰਵਾਇਆ ਟਰੇਨਾਂ ਰਾਹੀਂ ਸਫ਼ਰ ਕਰਨ ਜਾ ਰਹੇ ਹਨ। ਲੋਕਾਂ ਨੇ ਦੱਸਿਆ ਕਿ ਵੱਡੀ ਤਦਾਦ ਵਿੱਚ ਉਹ ਆਪਣੀ ਟਿਕਟਾਂ ਕੈਂਸਲ ਕਰਵਾਉਣ ਆਏ ਹਨ ਅਤੇ ਕੁਝ ਟਰੇਨਾਂ ਵੀ ਅੱਜ ਲੁਧਿਆਣਾ ਤੋਂ ਰਵਾਨਾ ਹੋਣੀਆਂ ਹਨ।

ਉਧਰ ਦੂਜੇ ਪਾਸੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਟਰੈਕਟਰ ਪਾਠਕ ਨੇ ਦੱਸਿਆ ਕਿ 8 ਟਰੇਨਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਵਿੱਚ ਸਟੇਸ਼ਨ ਤੇ ਹੀ ਸਕਰੀਨਿੰਗ ਕਰਨ ਤੋਂ ਬਾਅਦ ਯਾਤਰੀਆਂ ਨੂੰ ਟਰੇਨ ਵਿਚ ਬਿਠਾਇਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਿਰਫ ਉਨ੍ਹਾਂ ਲਈ ਹੀ ਚਲਾਈਆਂ ਗਈਆਂ ਹਨ। ਜਿਨ੍ਹਾਂ ਨੇ ਪਹਿਲਾਂ ਤੋਂ ਆਪਣੀ ਰਿਜ਼ਰਵੇਸ਼ਨ ਕਰਵਾਈ ਸੀ।ਨਾਲ ਹੀ ਸਟੇਸ਼ਨ ਟਰੈਕਟਰ ਨੇ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਟਿਕਟ ਕਾਊਂਟਰ ਵੀ ਖੁਲ੍ਹਵਾਏ ਗਏ ਹਨ ਪਰ ਉਹ ਸਿਰਫ ਫਿਲਹਾਲ ਰਿਫੰਡ ਲਈ ਜਾਂ ਰਿਜ਼ਰਵੇਸ਼ਨ ਲਈ ਹੀ ਹਨ। ਉਨ੍ਹਾਂ ਦੱਸਿਆ ਕਿ ਰੇਲ ਵਿੱਚ ਵੀ ਸੋਸ਼ਲ ਡਿਸਪੈਂਸਿੰਗ ਰੱਖ ਕੇ ਹੀ ਯਾਤਰੀਆਂ ਨੂੰ ਬਿਠਾਇਆ ਜਾਂਦਾ ਹੈ।
First published: June 1, 2020, 5:41 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading