ਊਧਵ ਠਾਕਰੇ ਦੀ ਚਿਤਾਵਨੀ-ਮੇਰੀ ਖਾਮੋਸ਼ੀ ਨੂੰ ਮੇਰੀ ਮਜ਼ਬੂਰੀ ਨਾ ਸਮਝੋ...

News18 Punjabi | News18 Punjab
Updated: September 13, 2020, 3:12 PM IST
share image
ਊਧਵ ਠਾਕਰੇ ਦੀ ਚਿਤਾਵਨੀ-ਮੇਰੀ ਖਾਮੋਸ਼ੀ ਨੂੰ ਮੇਰੀ ਮਜ਼ਬੂਰੀ ਨਾ ਸਮਝੋ...
ਊਧਵ ਠਾਕਰੇ ਦੀ ਚਿਤਾਵਨੀ-ਮੇਰੀ ਖਾਮੋਸ਼ੀ ਨੂੰ ਮੇਰੀ ਮਜ਼ਬੂਰੀ ਨਾ ਸਮਝੋ...

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਰਾਜਪੂਤ ਦੀ ਮੌਤ, ਕੰਗਨਾ ਰਣੌਤ ਨਾਲ ਚੱਲ ਰਹੇ ਵਿਵਾਦ ਦੇ ਵਿਚਕਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਦੇਸ਼ ਦੇ ਸਾਹਮਣੇ ਆਪਣੀ ਗੱਲ ਰੱਖੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਬਹੁਤ ਸਾਰੇ ਮੁੱਦਿਆਂ 'ਤੇ ਗੱਲ ਕਰਨਾ ਚਾਹੁੰਦੇ ਹਨ, ਪਰ ਅੱਜ ਉਹ ਸਿਰਫ ਕੋਰੋਨਾਵਾਇਰਸ 'ਤੇ ਹੀ ਗੱਲ ਕਰਨਗੇ।

ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਲੈ ਕੇ ਮੁੰਬਈ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, ਮੇਰੀ ਚੁੱਪ ਨੂੰ ਮੇਰੀ ਮਜ਼ਬੂਰੀ ਨਾ ਸਮਝੋ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ, ਪਰ ਹੁਣ ਇਸ ਬਾਰੇ ਗੱਲ ਕਰਨ ਦਾ ਸਮਾਂ ਨਹੀਂ ਹੈ।

ਸਿਆਸੀ ਅਤੇ ਕਰੋਨਾਵਾਇਰਸ ਖ਼ਿਲਾਫ਼ ਮੋਰਚਿਆਂ ’ਤੇ ਡਟੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ ਹੈ ਕਿ ਰਾਜ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ ਤੇ ਉਨ੍ਹਾਂ ਦੀ ਸਰਕਾਰ ਕਰੋਨਾ ਖ਼ਿਲਾਫ਼ ਜੰਗ ਅਸਰਦਾਰ ਢੰਗ ਨਾਲ ਲੜ ਰਹੀ ਹੈ।
ਉਨ੍ਹਾਂ ਟੀਵੀ ਉਪਰ ਜਨਤਕ ਭਾਸ਼ਣ ਵਿੱਚ ਕਿਹਾ, “ਜੋ ਵੀ ਰਾਜਨੀਤਿਕ ਤੂਫਾਨ ਆਉਣਗੇ ਉਹ ਉਨ੍ਹਾਂ ਦਾ ਸਾਹਮਣਾ ਕਰਨਗੇ ਤੇ ਕਰੋਨਾ ਖ਼ਿਲਾਫ਼ ਲੜਾਈ ਜਾਰੀ ਰਹੇਗੀ।’ ਮਹਾਰਾਸ਼ਟਰ ਵਿੱਚ ਕੋਵਿਡ-19 ਦੇ ਕੇਸ 10 ਲੱਖ ਨੂੰ ਪਾਰ ਕਰਨ ਦੇ ਇੱਕ ਦਿਨ ਬਾਅਦ ਸ੍ਰੀ ਠਾਕਰੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਹਾਮਾਰੀ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀ ਹੈ।

ਅਦਾਕਾਰਾ ਕੰਗਨਾ ਰਣੌਤ ਦੇ ਬੰਗਲੇ ਨੂੰ ਢਾਹੁਣ ਤੇ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਮਸਲੇ ਬਾਰੇ ਹੋ ਰਹੀ ਆਲਚੋਨਾ ਬਾਰੇ ਮੁੱਖ ਮੰਤਰੀ ਨੇ ਕਿਹਾ ਮੈਂ ਨਹੀਂ ਬੋਲਦਾ ਇਸ ਦਾ ਮਤਲਬ ਇਹ ਨਹੀਂ ਕਿ ਮੇਰੇ ਕੋਲ ਜਵਾਬ ਨਹੀਂ ਹਨ।’
Published by: Gurwinder Singh
First published: September 13, 2020, 3:12 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading