Home /News /coronavirus-latest-news /

ਹਸਪਤਾਲ 'ਚ ਲੀਕ ਹੋਇਆ ਆਕਸੀਜਨ ਟੈਂਕ, 22 ਮਰੀਜ਼ਾਂ ਦੀ ਮੌਤ, 25 ਦੀ ਹਾਲਤ ਨਾਜ਼ੁਕ

ਹਸਪਤਾਲ 'ਚ ਲੀਕ ਹੋਇਆ ਆਕਸੀਜਨ ਟੈਂਕ, 22 ਮਰੀਜ਼ਾਂ ਦੀ ਮੌਤ, 25 ਦੀ ਹਾਲਤ ਨਾਜ਼ੁਕ

ਹਸਪਤਾਲ ਵਿਚ ਲੀਕ ਹੋਇਆ ਆਕਸੀਜਨ ਟੈਂਕ, ਛੇ ਮਰੀਜ਼ਾਂ ਦੀ ਮੌਤ (ਫੋਟੋ: ANI/Twitter)

ਹਸਪਤਾਲ ਵਿਚ ਲੀਕ ਹੋਇਆ ਆਕਸੀਜਨ ਟੈਂਕ, ਛੇ ਮਰੀਜ਼ਾਂ ਦੀ ਮੌਤ (ਫੋਟੋ: ANI/Twitter)

  • Share this:
    ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਵਿਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਥੇ ਸਥਿਤ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋ ਗਿਆ ਹੈ। ਇਸ ਹਾਦਸੇ ਵਿੱਚ 22 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 12 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।



    ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਇਹ ਟੈਂਕਰ ਭਰਨ ਵੇਲੇ ਲੀਕ ਹੋਇਆ ਹੈ। ਲੀਕ ਹੋਣ ਕਾਰਨ ਹਸਪਤਾਲ ਵਿੱਚ ਆਕਸੀਜਨ ਫੈਲ ਗਈ।

    ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਦੌਰਾਨ ਹਸਪਤਾਲ ਵਿਚ 25 ਮਰੀਜ਼ਾਂ ਦਾ ਇਲਾਜ ਵੈਂਟੀਲੇਟਰ ‘ਤੇ ਜਾਰੀ ਸੀ। ਕਈ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਤੋਂ ਇਲਾਵਾ 60 ਤੋਂ ਵੱਧ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਸੀ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਹਾਰਾਸ਼ਟਰ ਦੇਸ਼ ਦਾ ਸਭ ਤੋਂ ਪ੍ਰਭਾਵਤ ਸੂਬਾ ਹੈ।


    ਅੱਗ ਬੁਝਾਉਣ ਵਾਲੇ ਅਧਿਕਾਰੀ ਨੇ ਦੱਸਿਆ ਕਿ ਸਵੇਰੇ 12.30 ਵਜੇ ਫੋਨ ਆਇਆ ਕਿ ਟੈਂਕ ਤੋਂ ਆਕਸੀਜਨ ਲੀਕ ਹੋ ਰਹੀ ਹੈ।



    ਅਸੀਂ ਮੌਕੇ 'ਤੇ ਪਹੁੰਚੇ ਅਤੇ ਵੇਖਿਆ ਕਿ ਆਕਸੀਜਨ ਟੈਂਕ ਦਾ ਵਾਲਵ ਖੁੱਲ੍ਹਾ ਸੀ ਜਿੱਥੋਂ ਆਕਸੀਜਨ ਲੀਕ ਹੋ ਰਹੀ ਸੀ।
    Published by:Gurwinder Singh
    First published:

    Tags: Corona, Corona Warriors, Coronavirus

    ਅਗਲੀ ਖਬਰ