Home /News /coronavirus-latest-news /

ਮਹਾਰਾਸ਼ਟਰ ਪੁਲਿਸ ਮੀਮ ਦੀ ਮਦਦ ਨਾਲ ਲੋਕਾਂ ਨੂੰ ਮਾਸਕ ਪਾਉਣ ਲਈ ਕਰ ਰਹੀ ਜਾਗਰੂਕ

ਮਹਾਰਾਸ਼ਟਰ ਪੁਲਿਸ ਮੀਮ ਦੀ ਮਦਦ ਨਾਲ ਲੋਕਾਂ ਨੂੰ ਮਾਸਕ ਪਾਉਣ ਲਈ ਕਰ ਰਹੀ ਜਾਗਰੂਕ

 • Share this:
  ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਰਕੇ ਰਾਜਾਂ ਦੀਆਂ ਕਈ ਸਰਕਾਰੀ ਏਜੰਸੀਆਂ ਫੇਸ ਮਾਸਕ ਪਹਿਨਣ ਅਤੇ ਸਮਾਜਕ ਦੂਰੀ ਬਣਾਉਣ ਲਈ ਜਾਗਰੂਕਤਾ ਪੈਦਾ ਕਰਨ ਲਈ ਵੱਖਰੇ-ਵੱਖਰੇ ਰਾਹ ਅਪਣਾ ਰਹੀਆਂ ਹਨ। ਮੁੰਬਈ ਪੁਲਿਸ ਨੇ ਹਾਲ ਹੀ ਵਿੱਚ ਇੱਕ ਰਚਨਾਤਮਿਕ ਸੰਦੇਸ਼ ਸਾਂਝਾ ਕੀਤਾ ਹੈ ਜੋ ਲੋਕਾਂ ਨੂੰ ਐਕਸ-ਮੈਨ ਮੀਮ ਦੀ ਵਰਤੋਂ ਕਰਦਿਆਂ ਸਹੀ ਤਰੀਕੇ ਨਾਲ ਮਾਸਕ ਪਾਉਣ ਦੀ ਅਪੀਲ ਕਰਦਾ ਹੈ।
  ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਮੁੰਬਈ ਪੁਲਿਸ ਜਾਗਰੂਕਤਾ ਸੰਦੇਸ਼ ਦੇਣ ਲਈ ਸੋਸ਼ਲ ਮੀਡੀਆ 'ਤੇ ਦਿਲਚਸਪ ਢੰਗ ਨਾਲ ਮੀਮ, ਵੀਡੀਓਜ਼ ਸ਼ੇਅਰ ਕਰ ਰਹੀ ਹੈ। ਇਸ ਵਾਰ ਫ਼ਿਲਮ "ਫ਼ਸਟ ਕਲਾਸ" ਦੇ ਇੱਕ ਦ੍ਰਿਸ਼ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਵਿਚ ਅਭਿਨੇਤਾ ਮਾਈਕਲ ਫਾਸਬੇਂਡਰ ਮੈਗਨੇਟੋ ਦਾ ਕਿਰਦਾਰ ਨਿਭਾਅ ਰਿਹਾ ਹੈ। ਫ਼ਿਲਮ ਦੇ ਸਕਰੀਨਸ਼ਾਟ ਦੀ ਵਰਤੋਂ ਕਰਦਿਆਂ, ਮੁੰਬਈ ਪੁਲਿਸ ਨੇ ਇੱਕ ਐਨੀਮੇਟਿਡ ਲੜਕੇ ਨਾਲ ਸਿਰਜਨਾਤਮਕ ਗ੍ਰਾਫਿਕ ਨੂੰ ਜੋੜਿਆ ਜਿਸ ਚ ਫੇਸਮਾਸਕ ਪਹਿਨਣ ਦੇ ਸਹੀ ਅਤੇ ਗ਼ਲਤ ਦੋਨੋਂ ਤਰੀਕੇ ਦਿਖਾਈ ਦਿੱਤੇ। ਇਸ ਨਾਲ ਕੈਪਸ਼ਨ ਵਿੱਚ ਲਿਖਿਆ ਹੈ ਕਿ 'ਤੁਹਾਡੇ ਕੋਲ ਇੱਕ ਹੀ ਵਿਕਲਪ ਬਚਿਆ ਹੈ ਕਿ ਤੁਸੀਂ ਮਾਸਕ ਸਹੀ ਤਰੀਕੇ ਨਾਲ ਪਹਿਣੋ।

  ਪੋਸਟ ਜੋ ਮਾਸਕ ਪਹਿਨਣ ਦੇ ਤਿੰਨ ਤਰੀਕਿਆਂ ਨੂੰ ਦਰਸਾਉਂਦੀ ਹੈ ਇਹ ਪੋਸਟ ਹੁੰਦੇ ਹੀ ਇੰਸਟਾਗ੍ਰਾਮ 'ਤੇ ਵਾਇਰਲ ਹੋ ਗਈ। ਮੀਮ ਵਿੱਚ ਮਾਸਕ ਪਾਉਣ ਦਾ ਪਹਿਲਾ ਤਰੀਕਾ ਜੋ ਬਿਲਕੁਲ ਗ਼ਲਤ ਹੈ ਉਹ ਦਿਖਾਇਆ ਗਿਆ ਹੈ। ਦੂਜੀ ਤਸਵੀਰ ਚ ਮਾਸਕ ਨਾਲ ਸਿਰਫ਼ ਮੂੰਹ ਨੂੰ ਕਵਰ ਕੀਤਾ ਗਿਆ ਹੈ ਪਰ ਨੱਕ ਨੂੰ ਨਹੀਂ ਤੇ ਤੀਜਾ ਤਰੀਕਾ ਜੋ ਕਿ ਬਿਲਕੁਲ ਸਹੀ ਤਰੀਕਾ ਹੈ ਉਸ ਨੂੰ ਦਿਖਾਇਆ ਗਿਆ ਹੈ। ਇੰਟਰਨੈੱਟ ਤੇ ਇਸ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਇਸ ਫ਼ੋਟੋ ਤੇ ਵੀਡੀਓ ਨੂੰ 10 ਹਜ਼ਾਰ ਤੋਂ ਜ਼ਿਆਦਾ ਲਾਇਕ ਮਿਲੇ।

  ਲੋਕਾਂ ਨੇ ਮੁੰਬਈ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਇਸ ਤਰੀਕੇ ਜੀ ਸ਼ਲਾਘਾ ਵੀ ਕੀਤੀ। ਇਸ ਤੋਂ ਇਲਾਵਾ ਕਈਆਂ ਨੇ ਇਸ ਦੀ ਅਲੋਚਨਾ ਵੀ ਕੀਤੀ ਤੇ ਨਾਲ ਹੀ ਕਈ ਰਾਜ ਨੇਤਾਵਾਂ ਨੂੰ ਇਹ ਫ਼ੋਟੋ ਸ਼ੇਅਰ ਕਰ ਕੇ ਪਹਿਲਾਂ ਖ਼ੁਦ ਤੇ ਇਸ ਲਾਗੂ ਕਰਨ ਲਈ ਕਿਹਾ। ਨਾਲ ਹੀ ਕਈਆਂ ਨੇ ਕੁਮੈਂਟ ਕਰਦਿਆਂ ਇਹ ਵੀ ਕਿਹਾ ਕਿ ਪੁਲਿਸ ਪਹਿਲਾਂ ਖ਼ੁਦ ਮਾਸਕ ਪਾਵੇ ਫਿਰ ਇਹ ਸ਼ੇਅਰ ਕਰੇ।
  Published by:Anuradha Shukla
  First published:

  Tags: Corona

  ਅਗਲੀ ਖਬਰ