Home /News /coronavirus-latest-news /

ਮਹਿੰਦਰਾ ਐਂਡ ਮਹਿੰਦਰਾ ਸਸਤੇ ਵੈਂਟੀਲੇਟਰ ਦਾ ਵੱਡੇ ਪੱਧਰ ਤੇ ਉਤਪਾਦਨ ਕਰਨ ਨੂੰ ਤਿਆਰ

ਮਹਿੰਦਰਾ ਐਂਡ ਮਹਿੰਦਰਾ ਸਸਤੇ ਵੈਂਟੀਲੇਟਰ ਦਾ ਵੱਡੇ ਪੱਧਰ ਤੇ ਉਤਪਾਦਨ ਕਰਨ ਨੂੰ ਤਿਆਰ

 • Share this:
  ਲੌਕਡਾਊਨ 'ਚ ਬੰਦ ਪਏ ਕੰਮਕਾਜ ਦੌਰਾਨ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨੇ ਸਾਰਾ ਜ਼ੋਰ ਕੋਵਿਡ 19 ਖ਼ਿਲਾਫ਼ ਲੜਾਈ ਚ ਲਾਇਆ ਹੋਇਆ ਹੈ। ਇਹ ਕੰਪਨੀ ਕੋਵਿਡ ਦੇ ਇਲਾਜ ਲਈ ਲੋੜੀਂਦੀ ਮਸ਼ੀਨਾਂ ਬਣਾਉਣ ਵਿੱਚ ਲੱਗੀ ਹੋਈ ਹੈ।

  ਫੇਸ ਮਾਸਕ, ਫੇਸ ਸ਼ੀਲਡ, ਐਰੋਸੋਲ ਬੌਕਸ, ਸਸਤਾ ਵੈਂਟੀਲੇਟਰ, ਬਣਾਉਣ ਤੋਂ ਬਾਅਦ ਹੁਣ ਨਵੀਂ ਸੋਚ ਤੇ ਆਧਾਰਤ ਵੈਂਟੀਲੇਟਰ ਬਣਾਉਣ ਲਈ ਤਿਆਰ ਹੈ ਇਹ ਕੰਪਨੀ।

  ਮਹਿੰਦਰਾ ਕੰਪਨੀ ਦੇ ਇੰਜੀਨੀਅਰ ਵੈਂਟੀਲੇਟਰ ਡਿਜ਼ਾਈਨ ਨੂੰ ਆਸਾਨ ਬਣਾਉਣ ਤੇ ਸਮਰੱਥਾ ਵਧਾਉਣ ਲਈ ਬੰਗਲੁਰੂ 'ਚ ਹੈਲਥ ਕੇਅਰ ਪਾਰਟਨਰ 'ਸਕੈਨਰੇ' ਨਾਲ ਕੰਮ ਕਰ ਰਹੇ ਹਨ।


  ਇਹ ਬਣਨ ਲਈ ਤਿਆਰ ਹੈ। ਇਹ ਖ਼ਬਰ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਪਵਨ ਗੋਇੰਕਾ ਨੇ ਟਵੀਟ ਕਰ ਕੇ ਦਿੱਤੀ।

  ਮਹਿੰਦਰਾ ਦੇ ਗਰੁੱਪ ਚੇਅਰਮੈਨ ਆਨੰਦ ਮਹਿੰਦਰਾ ਨੇ ਵੀ 'ਸਕੈਨਰੇ' ਦੇ ਨਾਲ ਨਾਲ ਉਨ੍ਹਾਂ ਸਾਰੇ ਲੋਕਾਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਇਹ ਵੈਂਟੀਲੇਟਰ ਬਣਾਉਣ ਚ ਮਦਦ ਕੀਤੀ।
  Published by:Anuradha Shukla
  First published:

  Tags: China coronavirus, Coronavirus, Ventilator

  ਅਗਲੀ ਖਬਰ