ਲੌਕਡਾਉਨ ਵਿਚ ਵੀ ਸੁਪਰ ਹਿੱਟ ਹੈ ਇਹ ਬਿਜ਼ਨਸ, ਸਰਕਾਰ ਇਸ ਲਈ ਦਿੰਦੀ ਹੈ 2.5 ਲੱਖ ਰੁਪਏ

News18 Punjabi | News18 Punjab
Updated: May 10, 2020, 11:21 AM IST
share image
ਲੌਕਡਾਉਨ ਵਿਚ ਵੀ ਸੁਪਰ ਹਿੱਟ ਹੈ ਇਹ ਬਿਜ਼ਨਸ, ਸਰਕਾਰ ਇਸ ਲਈ ਦਿੰਦੀ ਹੈ 2.5 ਲੱਖ ਰੁਪਏ
ਦੇਸ਼ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਦੇ ਲਈ ਲੌਕਡਾਉਨ ਵਿਚ ਜ਼ਿਆਦਾ ਕੰਮ ਕਾਰ ਥੱਪ ਹੋ ਗਏ।ਉੱਥੇ ਹੀ ਬਿਜ਼ਨਸ ਵਿਚ ਲੋਕ ਚੰਗੀ ਕਮਾਈ ਕਰ ਰਹੇ ਹਨ। ਜੀ ਹਾਂ, ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ ਬਾਰੇ ਦੱਸਦੇ ਹਾਂ।

ਦੇਸ਼ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਦੇ ਲਈ ਲੌਕਡਾਉਨ ਵਿਚ ਜ਼ਿਆਦਾ ਕੰਮ ਕਾਰ ਥੱਪ ਹੋ ਗਏ।ਉੱਥੇ ਹੀ ਬਿਜ਼ਨਸ ਵਿਚ ਲੋਕ ਚੰਗੀ ਕਮਾਈ ਕਰ ਰਹੇ ਹਨ। ਜੀ ਹਾਂ, ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ ਬਾਰੇ ਦੱਸਦੇ ਹਾਂ।

  • Share this:
  • Facebook share img
  • Twitter share img
  • Linkedin share img
ਲੌਕਡਾਉਨ (Lockdown) ਦੌਰਾਨ ਪਮਬਜੀ ਕੇਂਦਰ ਆਮ ਲੋਕਾਂ ਨੂੰ ਸਸਤੀਆਂ ਦਵਾਈ ਦੇ ਰਹੇ ਹਨ। ਅੱਗੇ ਵੀ ਸਰਕਾਰ ਦਾ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਦਵਾਈਆਂ ਦੀ ਸਸਤੀ ਦੁਕਾਨ ਖੋਲ੍ਹਣ ਦਾ ਟੀਚਾ ਹੈ। ਅਜਿਹੇ ਵਿੱਚ ਤੁਸੀਂ ਵੀ ਘਰ ਬੈਠੇ ਚੰਗੀ ਕਮਾਈ ਕਰ ਸਕਦੇ ਹਨ। ਤੁਹਾਨੂੰ ਦੱਸ ਦਿਓ ਕਿ ਆਮ ਆਦਮੀ ਉੱਤੇ ਦਵਾਈ ਦੇ ਖ਼ਰਚ ਨੂੰ ਘੱਟ ਕਰਨ ਲਈ ਮੋਦੀ ਸਰਕਾਰ ਨੇ ਸਾਲ 2015 ਵਿੱਚ ਪ੍ਰਧਾਨਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ (Jan Aushadhi Yojana) ਸ਼ੁਰੂ ਕੀਤੀ ਸੀ।
ਇਸ ਦੇ ਜਰੀਏ ਸਰਕਾਰ ਦਾ ਉਦੇਸ਼ ਦੇਸ਼ ਦੇ ਦੂਰ ਦੇ ਇਲਾਕਿਆਂ ਤੱਕ ਲੋਕਾਂ ਨੂੰ ਸਸਤੀਆਂ ਦਵਾਈਆਂ ਪਹੁੰਚਾਉਣਾ ਹੈ। Jan Aushadhi Kendra ਵਿਚ ਜੇਨਰਿਕ ਦਵਾਈਆਂ 90 ਫ਼ੀਸਦੀ ਤੱਕ ਸਸਤੀਆਂ ਮਿਲਦੀਆਂ ਹਨ।ਸਰਕਾਰ ਜਨ ਔਸ਼ਧੀ ਕੇਂਦਰ ਖੌਲਣ ਦਾ ਮੌਕਾ ਦੇ ਰਹੀ ਹੈ।
ਲੌਕਡਾਉਨ ਵਿੱਚ ਵਿਕੀਆਂ ਕਰੋੜਾਂ ਰੁਪਏ ਦੀਆਂ ਦਵਾਈਆਂ - ਰਸਾਇਣ ਅਤੇ ਉਰਵਰਕ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੇਸ਼ ਵਿੱਚ ਹੁਣੇ 6,300 ਦੇ ਕਰੀਬ ਜਨ ਔਸ਼ਧੀ ਕੇਂਦਰ ਹਨ। ਲੌਕਡਾਉਨ ਦੇ ਕਾਰਨ ਖ਼ਰੀਦ ਅਤੇ ਲਾਜਿਸਟਿਕਸ ਸਬੰਧੀ ਦਿੱਕਤਾਂ ਆਉਣ ਦੇ ਬਾਅਦ ਵੀ ਜਨ ਔਸ਼ਧੀ ਕੇਂਦਰਾਂ ਨੇ ਅਪ੍ਰੈਲ ਵਿੱਚ 52 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ।ਇਸ ਕੇਂਦਰਾਂ ਨੇ ਮਾਰਚ 2020 ਵਿੱਚ 42 ਕਰੋੜ ਰੁਪਏ ਦੀ ਵਿਕਰੀ ਕੀਤੀ ਸੀ। ਜਨ ਔਸ਼ਧੀ ਕੇਂਦਰ ਮਰੀਜ਼ਾ ਵੱਲੋਂ ਵਾਟਸ ਐਪ ਅਤੇ ਈਮੇਲ ਦੇ ਜਰੀਏ ਦਵਾਈਆਂ ਦੇ ਆਰਡਰ ਸਵੀਕਾਰ ਕਰ ਰਹੇ ਹਨ।
ਆਓ ਜਾਣੋ Jan Aushadhi ਕੇੰਦਰ ਬਾਰੇ....

ਪ੍ਰਸ਼ਨ- ਜਨ ਔਸ਼ਧੀ ਕੇਂਦਰ (Jan Aushadhi Kendra) ਕਿਵੇਂ ਖੁੱਲਦਾ ਹੈ?
ਉੱਤਰ- ਜੇਨੇਰਿਕ ਮੈਡੀਕਲ ਸਟੋਰ ਸ਼ੁਰੂ ਕਰਨ ਲਈ 2.50 ਲੱਖ ਰੁਪਏ ਦਾ ਖ਼ਰਚ ਆਉਂਦਾ ਹੈ ਅਤੇ ਇਸ ਤਰਾਂ ਨਾਲ ਪੂਰਾ ਖ਼ਰਚ ਸਰਕਾਰ ਖ਼ੁਦ ਚੁੱਕ ਰਹੀ ਹੈ।ਸਰਕਾਰ ਨੇ ਜੇਨੇਰਿਕ ਮੈਡੀਕਲ ਸਟੋਰ ਸ਼ੁਰੂ ਕਰਨ ਦੇ ਲਈ ਤਿੰਨ ਤਰਾਂ ਦੀ ਕੈਟਾਗਰੀ ਬਣਾਈ ਗਈ ਹੈ।
1. ਪਹਿਲੀ ਕੈਟਾਗਰੀ ਦੇ ਤਹਿਤ ਕੋਈ ਵੀ ਵਿਅਕਤੀ, ਬੇਰੁਜ਼ਗਾਰ ਫਾਰਮਾਸਿਸਟ, ਡਾਕਟਰ ਜਾ ਰਜਿਸਟਰਡ ਮੈਡੀਕਲ ਪ੍ਰੈਰਿਟਸ਼ਨ ਸਟੋਰ ਸ਼ੁਰੂ ਕਰ ਸਕਦੇ ਹਨ।
2. ਦੂਜੀ ਕੈਟਾਗਰੀ ਦੇ ਤਹਿਤ ਟਰੱਸਟ, ਐਨ ਜੀ ਓ ਪ੍ਰਾਈਵੇਟ ਹਸਪਤਾਲ, ਸੈੱਲਫ਼ ਹੈਲਥ ਗਰੁੱਪਾਂ ਨੂੰ ਮੌਕਾ ਮਿਲੇਗਾ।
3. ਤੀਜੀ ਕੈਟਾਗਰੀ ਵਿਚ ਰਾਜ ਸਰਕਾਰਾਂ ਦੇ ਵੱਲੋਂ ਨੌਮੀਨੇਟ ਏਜੰਸੀਆਂ ਹੋਣਗੀਆਂ।ਇਸ ਦੇ ਲਈ 120 ਸਕੈਅਰ ਫੁੱਟ ਏਰੀਆ ਵਿਚ ਦੁਕਾਨ ਹੋਣੀ ਜ਼ਰੂਰੀ ਹੈ। ਸਟੋਰ ਸ਼ੁਰੂ ਕਰਨ ਦੇ ਲਈ ਸਰਕਾਰ ਦੇ ਵੱਲੋਂ 900 ਦਵਾਈਆਂ ਉਪਲਬਧ ਕਰਾਈ ਗਈ ਹੈ।

ਇਵੇਂ ਕਰੋ ਆਵੇਦਨ-ਸਟੋਰ ਖੌਲਣ ਦੇ ਲਈ ਤੁਹਾਡੇ ਕੋਲ ਰਿਟੇਲ ਡਰੱਗ ਸੇਲ ਕਰਨ ਦਾ ਲਾਇਸੰਸ ਜਨ ਔਸ਼ਧੀ ਸਟੋਰ ਦੇ ਨਾਮ ਹੋਣਾ ਚਾਹੀਦਾ ਹੈ। ਜਿਹੜਾ ਵਿਅਕਤੀ ਜਾ ਏਜੰਸੀ ਸਟੋਰ ਖੋਲ੍ਹਣਾ ਚਾਹੁੰਦਾ ਹੈ ਉਹ http://janaushadhi.gov.in/ ਉੱਤੇ ਜਾ ਕੇ ਫਾਰਮ ਡਾਊਨਲੋਡ ਕਰ ਸਕਦਾ ਹੈ। ਐਪਲੀਕੇਸ਼ਨ ਨੂੰ ਬਿਊਰੋ ਆਫ਼ ਫਾਰਮ ਪਬਲਿਕ ਸੈਕਟਰ ਅੰਡਰਟੇਕਿੰਗ ਆਫ਼ ਇੰਡੀਆ ਦੇ ਜਨਰਲ ਮੈਨੇਜਰ ਦੇ ਨਾਮ ਭੇਜਣਾ ਹੋਵੇਗਾ। ਇਸ ਬਾਰੇ ਸਾਰੀ ਜਾਣਕਾਰੀ ਵੈੱਬਸਾਈਟ ਉੱਤੇ ਉਪਲਬਧ ਹੈ।

ਪ੍ਰਸ਼ਨ -ਜਨ ਔਸ਼ਧੀ ਕੇਂਦਰ (Jan Aushadhi Kendra) ਕੌਣ ਖ਼ੋਲ ਸਕਦਾ ਹੈ?
ਕੋਈ ਵੀ ਵਿਅਕਤੀ ਜਾਂ ਕਾਰੋਬਾਰੀ, ਹਸਪਤਾਲ, ਗੈਰ ਸਰਕਾਰੀ ਸੰਗਠਨ, ਫਾਰਮਾਸਿਸਟ, ਡਾਕਟਰ , ਅਤੇ ਮੈਡੀਕਲ ਪ੍ਰੈਕਟਿਸ਼ਨਰ PMJAY ਦੇ ਤਹਿਤ ਔਸ਼ਧੀ ਕੇਂਦਰ ਖੋਲ੍ਹਣ ਲਈ ਆਵੇਦਨ ਕਰ ਸਕਦਾ ਹੈ। PMJAY ਤਹਿਤ SC, ST ਅਤੇ ਔਸ਼ਧੀ ਕੇਂਦਰ ਖੋਲ੍ਹਣ ਲਈ 5੦,000 ਰੁਪਏ ਮੁੱਲ ਤੱਕ ਦੀ ਦਵਾਈ ਐਡਵਾਂਸ ਵਿੱਚ ਦਿੱਤੀ ਜਾਂਦੀ ਹੈ। PMJAY ਵਿੱਚ ਪ੍ਰਧਾਨ ਮੰਤਰੀ ਭਾਰਤੀ ਵਿਅਕਤੀ ਔਸ਼ਧੀ ਕੇਂਦਰ ਦੇ ਨਾਮ ਦੀ ਦਵਾਈ ਦੀ ਦੁਕਾਨ ਖੋਲੀ ਜਾਂਦੀ ਹੈ। ਜੇਕਰ ਕੋਈ ਗੈਰ ਸਰਕਾਰੀ ਸੰਗਠਨ (NGO), ਡਾਕਟਰ ਅਤੇ ਮੈਡੀਕਲ ਖੋਲਣ ਦਾ ਆਵੇਦਨ ਕਰਦਾ ਹੈ ਤਾਂ ਉਸ ਨੂੰ ਆਧਾਰ, ਪੈਨ ਜਾ ਸੰਸਥਾ ਦਾ ਰਜਿਸਟਰੇਸ਼ਨ ਸਰਟੀਫਿਕੇਟ ਦੇਣਾ ਹੋਵੇਗਾ।

ਪ੍ਰਸ਼ਨ -ਇਸ ਦੁਕਾਨ ਦੁਆਰਾ ਕਿੰਨੀ ਕਮਾਈ ਹੋਵੇਗੀ ?
ਉੱਤਰ - ਜੇਨੇਰਿਕ ਮੈਡੀਕਲ ਸਟੋਰ ਦੇ ਦੁਆਰਾ ਮਹੀਨੇ ਵਿਚ ਜਿੰਨੀਆਂ ਵੀ ਦਵਾਈਆਂ ਦੀ ਵਿੱਕਰੀ ਹੋਵੇਗੀ ਉਸ ਦਾ 20 ਫ਼ੀਸਦੀ ਮੈਡੀਕਲ ਕਮਿਸ਼ਨ ਦੇ ਰੂਪ ਵਿਚ ਮਿਲੇਗਾ। ਇਸ ਲਿਹਾਜ਼ ਨਾਲ ਜੇਕਰ ਆਪਣੇ ਮਹੀਨੇ ਵਿਚ ਇੱਕ ਲੱਖ ਰੁਪਏ ਦੀ ਵੀ ਵਿੱਕਰੀ ਕੀਤੀ ਹੈ ਤਾਂ ਤੁਹਾਨੂੰ 30 ਹਜ਼ਾਰ ਰੁਪਏ ਦੀ ਰੁਪਏ ਦੀ ਕਮਾਈ ਹੋਵੇਗੀ।
1. ਦਵਾਈ ਦਾ ਪ੍ਰਿੰਟ ਕੀਮਤ ਉੱਤੇ 20 ਫ਼ੀਸਦੀ ਦਾ ਮੁਨਾਫ਼ਾ
2. ਜਨ ਔਸ਼ਧੀ ਤੱਕ ਵਿੱਤੀ ਮਦਦ ਮਿਲੇਗੀ।
3. ਜਨ ਔਸ਼ਧੀ ਕੇਂਦਰ ਨੂੰ 12 ਮਹੀਨੇ ਦੀ ਵਿੱਕਰੀ ਦਾ 10 ਫ਼ੀਸਦੀ ਮਿਲੇਗਾ।ਇਹ ਰਕਮ 10 ਹਜ਼ਾਰ ਰੁਪਏ ਹਰ ਮਹੀਨੇ ਹੋਵੇਗੀ ।
4. ਉੱਤਰ ਪੂਰਬੀ ਰਾਜ, ਨਕਸਲ ਨਾਲ ਪ੍ਰਭਾਵਿਤ ਇਲਾਕਿਆਂ ਅਤੇ ਆਦਿ-ਵਾਸੀ ਖੇਤਰਾਂ ਵਿਚ 15 ਪ੍ਰਤੀਸ਼ਤ ਹੋ ਸਕਦੀ ਹੈ।
5. ਇਹ ਰਕਮ 15 ਹਜ਼ਾਰ ਤੋਂ ਵੀ ਜ਼ਿਆਦਾ ਹੋ ਸਕਦੀ ਹੈ।
First published: May 10, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading