Self Grooming: ਦਹੀਂ ਵਿੱਚ ਮਿਲਾਉ ਇਹ ਇੱਕ ਚੀਜ਼ ਤੇ ਰੱਖੋ ਦਾੜ੍ਹੀ ਨੂੰ ਸਾਫ਼

News18 Punjabi | News18 Punjab
Updated: May 20, 2020, 8:18 PM IST
share image
Self Grooming: ਦਹੀਂ ਵਿੱਚ ਮਿਲਾਉ ਇਹ ਇੱਕ ਚੀਜ਼ ਤੇ ਰੱਖੋ ਦਾੜ੍ਹੀ ਨੂੰ ਸਾਫ਼

  • Share this:
  • Facebook share img
  • Twitter share img
  • Linkedin share img
ਦਾੜ੍ਹੀ (Beard) ਦੇ ਵਾਲਾਂ ਨੂੰ ਸਾਫ਼ ਨਹੀਂ ਕੀਤਾ ਜਾਵੇ ਤਾਂ ਇਹ ਸਫ਼ੇਦ (White) ਵੀ ਹੋ ਸਕਦੇ ਹਨ ਅਤੇ ਇਨ੍ਹਾਂ ਦਾ ਟੁੱਟਣਾ ਵੀ ਸ਼ੁਰੂ ਹੋ ਸਕਦਾ ਹੈ ਅਤੇ ਨਾਲ ਹੀ ਸਕਿਨ ਇਨਫੈਕਸ਼ਨ (Skin Infection) ਵੀ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।

ਜੇ ਲੌਕਡਾਉਨ (Lockdown) ਦੇ ਚਲ਼ਦੇ ਬਿਊਟੀ ਪਾਰਲਰ (Beauty Parlor) ਅਤੇ ਸੈਲੂਨ (Saloon) ਜਾਣ ਦੀ ਮਰਜ਼ੀ ਨਾ ਹੋਵੇ ਤਾਂ ਅਜਿਹੇ ਵਿੱਚ ਪੁਰਸ਼ ਵੀ ਦਾੜ੍ਹੀ (Beard) ਦੀ ਗੰਦਗੀ ਕਰਕੇ ਪ੍ਰੇਸ਼ਾਨ ਹੋ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਦਾੜ੍ਹੀ ਨੂੰ ਸਾਫ਼ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਹਾਲਾਂਕਿ ਇਹ ਗੰਦਗੀ ਅੱਖਾਂ ਨਾਲ ਤਾਂ ਨਹੀਂ ਦੇਖ ਸਕਦੇ ਪਰ ਦਾੜ੍ਹੀ ਦੇ ਵਾਲਾਂ ਨੂੰ ਇਹ ਅੰਦਰ ਹੀ ਅੰਦਰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਂਦੀ ਰਹਿੰਦੀ ਹੈ। ਇਸ ਨੂੰ ਸਮਾਂ ਰਹਿੰਦੇ ਸਾਫ਼ ਨਹੀਂ ਕੀਤਾ ਜਾਵੇ ਤਾਂ ਦਾੜ੍ਹੀ ਦੇ ਬਾਲ ਸਫ਼ੇਦ (White) ਵੀ ਹੋ ਸਕਦੇ ਹਨ ਅਤੇ ਇਨ੍ਹਾਂ ਦਾ ਟੁੱਟਣਾ ਵੀ ਸ਼ੁਰੂ ਹੋ ਸਕਦਾ ਹੈ ਨਾਲ ਹੀ ਸਕਿਨ ਇਨਫੈਕਸ਼ਨ (Skin Infection) ਵੀ ਹੋਣ ਦਾ ਖ਼ਤਰਾ ਬਣਾ ਰਹਿੰਦਾ ਹੈ। ਮੁੰਡਿਆਂ ਦੀ ਦਾੜ੍ਹੀ ਨੂੰ ਸਾਫ਼ ਕਰਨ ਲਈ ਆਓ ਜੀ ਤੁਹਾਨੂੰ ਦੱਸਦੇ ਹਾਂ ਅਜਿਹੇ ਬਿਊਟੀ ਟਿਪਸ ਜਿਹਨੂੰ ਤੁਸੀਂ ਆਪਣੇ ਘਰ ਚ ਹੀ ਇਸਤੇਮਾਲ ਕਰ ਸਕਦੇ ਹੋ ਅਤੇ ਤੁਹਾਨੂੰ ਬਾਹਰ ਕਿਤੇ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ।

ਦਹੀਂ ਅਤੇ ਨਿੰਬੂ ਦਾ ਮਿਸ਼ਰਨ
ਦਾੜ੍ਹੀ ਦੇ ਵਾਲਾਂ ਵਿੱਚ ਮੌਜੂਦ ਗੰਦਗੀ ਨੂੰ ਸਾਫ਼ ਕਰਨ ਲਈ ਤੁਹਾਨੂੰ ਦਹੀਂ ਅਤੇ ਨਿੰਬੂ ਦਾ ਇਸਤੇਮਾਲ ਕਰਨਾ ਹੋਵੇਗਾ। ਦਹੀਂ ਵਿੱਚ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਚਿਹਰੇ ਦੀ ਚਮੜੀ ਨੂੰ ਸਾਫ਼ ਕਰਨ ਦੇ ਨਾਲ-ਨਾਲ ਵਾਲਾਂ ਵਿੱਚ ਮੌਜੂਦ ਗੰਦਗੀ ਨੂੰ ਵੀ ਸਾਫ਼ ਕਰਦੇ ਹਨ। ਉੱਥੇ ਹੀ ਨਿੰਬੂ ਵਿੱਚ ਮੌਜੂਦ ਐਂਟੀਆਕਸੀਡੇਂਟ ਗੁਣ ਦਾੜ੍ਹੀ ਦੇ ਵਾਲਾਂ ਨੂੰ ਚਮਕਦਾਰ ਬਣਾਉਣ ਵਿੱਚ ਕਾਫ਼ੀ ਮਦਦ ਕਰਦੇ ਹਨ। ਇਸ ਲਈ ਦਹੀਂ ਅਤੇ ਨਿੰਬੂ ਨੂੰ ਜੇਕਰ ਤੁਸੀਂ ਇਕੱਠੇ ਦਾੜ੍ਹੀ ਉੱਤੇ ਲਗਾਉਂਦੇ ਹੋ ਤਾਂ ਇਸ ਤੋਂ ਤੁਹਾਡੀ ਦਾੜ੍ਹੀ ਵਿੱਚ ਮੌਜੂਦ ਗੰਦਗੀ ਤਾਂ ਸਾਫ਼ ਹੋਵੋਗੇ ਹੀ ਨਾਲ ਹੀ ਤੁਹਾਡਾ ਚਿਹਰਾ ਵੀ ਚਮਕਣ ਲੱਗੇਗਾ। ਐਂਨਾ ਹੀ ਨਹੀਂ ਦਹੀਂ ਵਿੱਚ ਮੌਜੂਦ ਤੱਤ ਦਾੜ੍ਹੀ ਦੇ ਵਾਲ ਨਰਮ ਅਤੇ ਮਜ਼ਬੂਤੀ ਪ੍ਰਦਾਨ ਕਰੇਗਾ। ਉੱਥੇ ਹੀ ਨਿੰਬੂ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਚਿਹਰੇ ਉੱਤੇ ਮੌਜੂਦ ਬੈਕਟੀਰੀਆ ਨੂੰ ਮਾਰਨ ਲਈ ਕੰਮ ਕਰਨਗੇ। ਇਹ ਸਕਿਨ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।

ਕਿਵੇਂ ਕਰੀਏ ਇਸਤੇਮਾਲ
ਇਸ ਨੂੰ ਇਸਤੇਮਾਲ ਕਰਨ ਦਾ ਢੰਗ ਬੇਹੱਦ ਹੀ ਆਸਾਨ ਹੈ। ਤੁਸੀਂ ਕੇਵਲ 10 ਤੋਂ 15 ਮਿੰਟ ਤੱਕ ਆਪਣੇ ਦਾੜ੍ਹੀ ਦੇ ਵਾਲਾਂ ਵਿੱਚ ਦਹੀਂ ਅਤੇ ਨਿੰਬੂ ਦੇ ਰਸ ਦੇ ਮਿਸ਼ਰਨ ਨੂੰ ਲਾ ਲਵੋ। ਇਸ ਤੋਂ ਦਾੜ੍ਹੀ ਦੇ ਵਾਲ ਚੰਗੀ ਤਰ੍ਹਾਂ ਨਾਲ ਸਾਫ਼ ਹੋਣਗੇ। ਸਭ ਤੋਂ ਪਹਿਲਾਂ ਦਹੀਂ ਨੂੰ ਇੱਕ ਕਟੋਰੀ ਵਿੱਚ ਰੱਖੋ ਅਤੇ ਇਸ ਵਿੱਚ ਨਿੰਬੂ ਦਾ ਰਸ ਮਿਲਾ ਲਊ। ਹੁਣ ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ। ਹੁਣ ਇਸ ਮਿਸ਼ਰਨ ਨੂੰ ਆਪਣੇ ਹੱਥਾਂ ਨਾਲ ਦਾੜ੍ਹੀ ਉੱਤੇ ਲੱਗਾ ਲਊ ਅਤੇ ਹਲਕੇ ਹੱਥਾਂ ਨਾਲ ਮਸਾਜ ਵੀ ਕਰੋ। ਦਹੀਂ ਅਤੇ ਨਿੰਬੂ ਦੇ ਇਸ ਮਿਸ਼ਰਣ ਨੂੰ ਘੱਟ ਤੋਂ ਘੱਟ 10 ਤੋਂ 15 ਮਿੰਟ ਤੱਕ ਆਪਣੀ ਦਾੜ੍ਹੀ ਉੱਤੇ ਰਗੜੋ ਅਤੇ ਬਾਅਦ ਵਿੱਚ ਪਾਣੀ ਨਾਲ ਚਿਹਰੇ ਨੂੰ ਧੋ ਲਵੋ। ਇਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੀ ਦਾੜ੍ਹੀ ਦੇ ਵਾਲਾਂ ਵਿੱਚ ਹੌਲ਼ਾਪਣ ਮਹਿਸੂਸ ਹੋਵੇਗਾ ਅਤੇ ਉਸ ਦੀ ਗੰਦਗੀ ਵੀ ਕਾਫ਼ੀ ਹੱਦ ਤੱਕ ਸਾਫ਼ ਹੋ ਜਾਵੇਗੀ।
First published: May 20, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading