ਮਨਜਿੰਦਰ ਸਿਰਸਾ ਨੇ ਰੋਹਿਤ ਸੈਟੀ ਦਾ ਕੀਤਾ ਧੰਨਵਾਦ

msn.com

 • Share this:
  ਕੋਰੋਨਾ ਨੇ ਪੂਰੇ ਦੇਸ਼ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਇਸ ਵੱਧ ਰਹੇ ਕਹਿਰ ਨੂੰ ਵੇਖਦੇ ਹੋਏ ਜਿੱਥੇ ਫਿਲਮੀ ਸਿਤਾਰੇ ਹੱਥ ਫੜ ਰਹੇ ਹਨ। ਉੱਥੇ ਹੀ ਹੁਣ ਡਰੈਕਟਰ ਰੋਹਿਤ ਸੈਟੀ ਨੇ ਮਦਦ ਲਈ ਹੱਥ ਅੱਗੇ ਵਧਾਏ ਹਨ। ਰੋਹਿਤ ਇਸ ਸਮੇਂ ਲੋੜਵੰਦਾਂ ਦਾ ਸਹਾਰਾ ਬਣ ਰਿਹਾ ਹੈ। ਇਸ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ।  ਉਨ੍ਹਾਂ ਰੋਹਿਤ ਸੈਟੀ ਦਾ ਧੰਨਵਾਦ ਕਰਦੇ ਕਿਹਾ ਕਿ ' ਉਹ ਸਕਰੀਨ ਤੇ ਖਤਰੋਂ ਕਾ ਖਿਲਾੜੀ ਹੋਗਾ, ਪਰ ਪਰਦੇ ਪਿੱਛੇ ਉਹ ਇੱਕ ਸੰਵੇਦਨਸ਼ੀਲ ਅਤੇ ਦਿਆਲੂ ਇਨਸਾਨ ਹੈ, ਜੋ ਇਨਸਾਨੀਅਤ ਦਾ ਖਿਆਲ ਰੱਖਦਾ ਹੈ'

  ਉਨ੍ਹਾਂ ਲਿਖਿਆ ਕਿ 'ਕੋਵਿਡ ਕੇਅਰ ਫੈਸਿਲਿਟੀ ਵਿੱਚ ਮਦਦ ਕਰਨ ਲਈ ਰੋਹਿਤ ਸੈਟੀ ਦਾ ਸ਼ੁਕਰੀਆ। ਤੁਹਾਡੀ ਮਦਦ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਾਥਨਾ ਹੈ ਕਿ ਤੁਹਾਡੀ ਇਸ ਮਦਦ ਲਈ ਤੁਹਾਨੂੰ ਬਹੁਤ ਸਾਰੀਆਂ ਦੁਆਵਾਂ ਮਿਲਣ ਰੋਹਿਤ ਜੀ।

  ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ। ਪਰ ਇਹ ਪਤਾ ਨਹੀਂ ਚੱਲਿਆ ਕਿ ਕਿੰਨੀ ਮਦਦ ਕੀਤੀ ਹੈ। ਕਾਬਲੇਗੌਰ ਐ ਕਿ 2020 ਵਿੱਚ ਵੀ ਰੋਹਿਤ ਸੈਟੀ ਨੇ ਮਦਦ ਕੀਤੀ ਸੀ। ਇਸ ਸਮੇਂ ਰੋਹਿਤ ਖਤਰੋਂ ਕੇ ਖਿਲਾੜੀ 11 ਦੀ ਸ਼ੂਟਿੰਗ ਵਿੱਚ ਬੀਜ਼ੀ ਹੈ।
  Published by:Ramanpreet Kaur
  First published:
  Advertisement
  Advertisement