Home /News /coronavirus-latest-news /

ਮਨਮੋਹਨ ਸਿੰਘ ਨੇ ਪੀਐਮ ਮੋਦੀ ਲਿਖੀ ਚਿੱਠੀ, ਕੋਰੋਨਾ ਖਿਲਾਫ ਲੜਨ ਲਈ ਦਿੱਤੇ 5 ਅਹਿਮ ਸੁਝਾਅ

ਮਨਮੋਹਨ ਸਿੰਘ ਨੇ ਪੀਐਮ ਮੋਦੀ ਲਿਖੀ ਚਿੱਠੀ, ਕੋਰੋਨਾ ਖਿਲਾਫ ਲੜਨ ਲਈ ਦਿੱਤੇ 5 ਅਹਿਮ ਸੁਝਾਅ

ਮਨਮੋਹਨ ਸਿੰਘ ਨੇ ਪੀਐਮ ਮੋਦੀ ਲਿਖੀ ਚਿੱਠੀ, ਕੋਰੋਨਾ ਖਿਲਾਫ ਲੜਨ ਲਈ ਦਿੱਤੇ 5 ਅਹਿਮ ਸੁਝਾਅ

ਮਨਮੋਹਨ ਸਿੰਘ ਨੇ ਪੀਐਮ ਮੋਦੀ ਲਿਖੀ ਚਿੱਠੀ, ਕੋਰੋਨਾ ਖਿਲਾਫ ਲੜਨ ਲਈ ਦਿੱਤੇ 5 ਅਹਿਮ ਸੁਝਾਅ

 • Share this:

  ਨਵੀਂ ਦਿੱਲੀ- ਕੋਰੋਨਾਵਾਇਰਸ ਦੀ ਲਾਗ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਸਥਿਤੀ ਖ਼ਰਾਬ ਹੋਣ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਹੈ। ਇਸ ਵਿੱਚ ਉਨ੍ਹਾਂ ਕੋਰੋਨਾ ਨਾਲ ਲੜਨ ਲਈ ਮਹੱਤਵਪੂਰਨ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਹੈ ਕਿ ਕੋਰੋਨਾ ਨਾਲ ਨਜਿੱਠਣ ਲਈ ਦੇਸ਼ ਵਿੱਚ ਕੋਰੋਨਾ ਟੀਕਾਕਰਨ ਵਧਾਉਣ ਦੀ ਲੋੜ ਹੈ।

  ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਸਰਕਾਰ ਨੂੰ ਜਨਤਕ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ  ਕਿਹੜੀ ਟੀਕਾ ਨਿਰਮਾਤਾ ਕੰਪਨੀ ਨੂੰ ਅਗਲੇ 6 ਮਹੀਨਿਆਂ ਵਿੱਚ ਕਿੰਨੀਆਂ ਵੈਕਸੀਨ ਖੁਰਾਕਾਂ ਦੇ ਆਰਡਰ ਦਿੱਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇ ਅਸੀਂ ਇਸ 6 ਮਹੀਨਿਆਂ ਦੇ ਸਮੇਂ ਵਿੱਚ ਇੱਕ ਨਿਸ਼ਚਤ ਲੋਕਾਂ ਨੂੰ ਟੀਕਾ ਲਗਾਵਾਂਗੇ ਤਾਂ ਸਾਨੂੰ ਇਸ ਲਈ ਲੋੜੀਂਦੀਆਂ ਖੁਰਾਕਾਂ ਦਾ ਆਦੇਸ਼ ਦੇਣ ਦੀ ਜ਼ਰੂਰਤ ਹੈ। ਤਾਂ ਕਿ ਉਹ ਸਮੇਂ ਸਿਰ ਸਾਡੇ ਲਈ ਉਪਲਬਧ ਹੋ ਸਕੇ।

  ਮਨਮੋਹਨ ਸਿੰਘ ਨੇ ਇਹ ਸੁਝਾਅ ਵੀ ਦਿੱਤਾ ਹੈ ਕਿ ਸਰਕਾਰ ਨੂੰ ਇਹ ਵੀ ਜ਼ਾਹਰ ਕਰਨਾ ਚਾਹੀਦਾ ਹੈ ਕਿ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਕਿਸ ਤਰ੍ਹਾਂ ਰਾਜਾਂ ਵਿੱਚ ਵੰਡੀਆਂ ਜਾਣਗੀਆਂ। ਮਨਮੋਹਨ ਸਿੰਘ ਨੇ ਕਿਹਾ ਹੈ ਕਿ ਕਿੰਨੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਇਹ ਵੇਖਣ ਦੀ ਬਜਾਏ, ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕਿੰਨੀ ਪ੍ਰਤੀਸ਼ਤ ਅਬਾਦੀ ਦਾ ਟੀਕਾਕਰਨ ਕੀਤਾ ਗਿਆ ਹੈ।

  ਉਨ੍ਹਾਂ ਕਿਹਾ ਹੈ ਕਿ ਸਰਕਾਰ ਨੂੰ ਰਾਜਾਂ ਨੂੰ ਫਰੰਟਲਾਈਨ ਵਰਕਰਾਂ ਦੀਆਂ ਸ਼੍ਰੇਣੀਆਂ ਨਿਰਧਾਰਤ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ। ਤਾਂ ਜੋ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਫਰੰਟ ਲਾਈਨ ਵਰਕਰਾਂ ਦਾ ਟੀਕਾਕਰਨ ਵੀ ਕੀਤਾ ਜਾਏ ਜੋ 45 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਜਿਨ੍ਹਾਂ ਨੂੰ ਰਾਜ ਸਰਕਾਰਾਂ ਨੇ ਫਰੰਟਲਾਈਨ ਵਰਕਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ।

  ਮਨਮੋਹਨ ਸਿੰਘ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਟੀਕਾ ਉਤਪਾਦਕ ਬਣ ਕੇ ਉੱਭਰਿਆ ਹੈ। ਸਰਕਾਰ ਨੂੰ ਟੀਕਾ ਉਤਪਾਦਕ ਕੰਪਨੀਆਂ ਨੂੰ ਲੋੜੀਂਦੇ ਫੰਡਾਂ ਅਤੇ ਹੋਰ ਸਹਾਇਤਾ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਵੱਡੀ ਪੱਧਰ 'ਤੇ ਟੀਕੇ ਦਾ ਉਤਪਾਦਨ ਜਾਰੀ ਰਹੇ। ਉਨ੍ਹਾਂ ਕਿਹਾ ਹੈ ਕਿ ਇਸ ਸਮੇਂ ਕਾਨੂੰਨ ਨੂੰ ਜ਼ਰੂਰੀ ਲਾਇਸੈਂਸ ਦੇਣ ਦੀਆਂ ਵਿਵਸਥਾਵਾਂ ਲਿਆਉਣੀਆਂ ਚਾਹੀਦੀਆਂ ਹਨ ਤਾਂ ਜੋ ਵੱਧ ਤੋਂ ਵੱਧ ਕੰਪਨੀਆਂ ਲਾਇਸੈਂਸ ਅਧੀਨ ਟੀਕੇ ਲਗਾ ਸਕਣ।

  ਮਨਮੋਹਨ ਸਿੰਘ ਨੇ ਆਖਰੀ ਸੁਝਾਅ ਵਿਚ ਕਿਹਾ ਹੈ ਕਿ ਦੇਸ਼ ਵਿਚ ਇਸ ਸਮੇਂ ਟੀਕਿਆਂ ਦੀ ਸਪਲਾਈ ਸੀਮਤ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਵੈਕਸੀਨ ਦੁਨੀਆ ਦੇ ਕਿਸੇ ਭਰੋਸੇਮੰਦ ਅਥਾਰਟੀ ਦੁਆਰਾ ਮਨਜ਼ੂਰ ਕੀਤੀ ਜਾਂਦੀ ਹੈ ਤਾਂ ਸਾਨੂੰ ਵੀ ਇਸ ਨੂੰ ਆਯਾਤ ਕਰਨਾ ਚਾਹੀਦਾ ਹੈ। ਇਸ ਸਮੇਂ ਭਾਰਤ ਵਿਚ ਇਕ ਐਮਰਜੈਂਸੀ ਹੈ। ਐਮਰਜੈਂਸੀ ਵਿੱਚ ਉਸਦੀ ਵਰਤੋਂ ਦੇ ਸਮੇਂ ਦੇਸ਼ ਵਿੱਚ ਵੀ ਟਰਾਇਲ ਵੀ ਕੀਤਾ ਜਾ ਸਕਦਾ ਹੈ।

  Published by:Ashish Sharma
  First published:

  Tags: Coronavirus, COVID-19, Dr. Manmohan Singh, Narendra modi, PM