COVID-19: ਸਾਬਕਾ ਫੌਜੀ ਨੇ ਆਪਣੀ ਗਰੈਚੁਟੀ-ਪੈਨਸ਼ਨ ਦੇ 15 ਲੱਖ ਰੁਪਏ ਦਿੱਤੇ ਦਾਨ

News18 Punjabi | News18 Punjab
Updated: April 10, 2020, 10:31 AM IST
share image
COVID-19: ਸਾਬਕਾ ਫੌਜੀ ਨੇ ਆਪਣੀ ਗਰੈਚੁਟੀ-ਪੈਨਸ਼ਨ ਦੇ 15 ਲੱਖ ਰੁਪਏ ਦਿੱਤੇ ਦਾਨ
COVID-19: ਸਾਬਕਾ ਫੌਜੀ ਨੇ ਆਪਣੀ ਗਰੈਚੁਟੀ-ਪੈਨਸ਼ਨ ਦੇ 15 ਲੱਖ ਰੁਪਏ ਦਿੱਤੇ ਦਾਨ,

ਮਹਿੰਦਰ ਸਿੰਘ ਨੇ ਕਿਹਾ ਕਿ ਮੈਂ 85 ਸਾਲਾਂ ਦਾ ਹਾਂ। ਮੈਂ ਪੈਸੇ ਕਿੱਥੇ ਲੈ ਕੇ ਜਾਣਾ ਹੈ। ਇਹ ਪੈਸਾ ਲੋਕਾਂ ਦੀ ਭਲਾਈ ਵਿਚ ਖਰਚ ਹੋਵੇਗਾ, ਮੈਨੂੰ ਇਸ ਗੱਲ ਦੀ ਖੁਸ਼ੀ ਹੈ।

  • Share this:
  • Facebook share img
  • Twitter share img
  • Linkedin share img
ਸਾਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਅਜਿਹੇ ਮੁਸ਼ਕਲ ਸਮੇਂ ਵਿੱਚ, ਮੇਰਠ ਜ਼ਿਲ੍ਹੇ ਵਿੱਚ ਜੂਨੀਅਰ ਕਮਿਸ਼ਨਡ ਅਫਸਰ (CGO) ਤੋਂ ਸੇਵਾ ਮੁਕਤ  ਮਹਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਗ੍ਰੈਚੁਟੀ, ਪੈਨਸ਼ਨ ਅਤੇ ਕਮਾਈ ਵਿੱਚੋਂ 15.11 ਲੱਖ ਰੁਪਏ ਦਾਨ ਕੀਤੇ। ਉਨ੍ਹਾਂ ਕਿਹਾ- ਜੋ ਵੀ ਮੈਨੂੰ ਮਿਲਿਆ ਹੈ, ਮੈਂ ਇਸ ਦੇਸ਼ ਤੋਂ ਪ੍ਰਾਪਤ ਕੀਤਾ ਹੈ, ਹੁਣ ਲੋੜ ਪੈਣ ਉਤੇ ਮੈਂ ਦੇਸ਼ ਦਾ ਪੈਸਾ ਦੇਸ਼ ਵਾਪਸ ਕਰ ਰਿਹਾ ਹਾਂ। ਤੁਹਾਨੂੰ ਦੱਸ ਦੇਈਏ ਕਿ ਇਹ ਬਹਾਦਰ ਫੌਜੀ 1971 ਦੀ ਭਾਰਤ-ਪਾਕਿ ਜੰਗ ਵਿੱਚ ਆਪਣੀ ਇੱਕ ਅੱਖ ਗੁਆ ਚੁੱਕਿਆ ਹੈ। ਉਹ ਆਪਣੀ ਪਤਨੀ ਸੁਮਨ ਚੌਧਰੀ ਨਾਲ ਪੰਜਾਬ ਅਤੇ ਸਿੰਧ ਬੈਂਕ ਵਿਚ ਜਾ ਕੇ ਇਹ ਚੈੱਕ ਮੈਨੇਜਰ ਨੂੰ ਸੌਂਪਿਆ।

ਇਸ ਦੌਰਾਨ ਮਹਿੰਦਰ ਸਿੰਘ ਨੇ ਕਿਹਾ ਕਿ ਮੈਂ 85 ਸਾਲ ਦਾ ਹਾਂ। ਮੈਂ ਪੈਸੇ ਕਿੱਥੇ ਲੈ ਕੇ ਜਾਣਾ ਹੈ।  ਇਹ ਪੈਸਾ ਲੋਕਾਂ ਦੀ ਭਲਾਈ ਲਈ ਖਰਚ ਹੋਵੇਗਾ, ਮੈਨੂੰ ਇਸ ਗੱਲ ਦੀ ਖੁਸ਼ੀ ਹੈ। ਜੋੜੇ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੇਟੇ ਅਤੇ ਇਕ ਬੇਟੀ ਵਿਦੇਸ਼ ਵਿੱਚ ਕੰਮ ਕਰਦੇ ਹਨ ਅਤੇ ਇੱਕ ਧੀ ਦਿੱਲੀ ਵਿੱਚ ਹੈ। ਜਦੋਂ ਕਿ ਮੇਰਠ ਜ਼ਿਲ੍ਹੇ ਦੇ 11 ਇਲਾਕਿਆਂ ਨੂੰ ਹਾਟ ਸਪਾਟ ਘੋਸ਼ਿਤ ਕਰਕੇ ਉਥੇ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ ਗਿਆ ਹੈ।

ਮੇਰਠ ਦੇ ਜ਼ਿਲ੍ਹਾ ਮੈਜਿਸਟਰੇਟ ਅਨਿਲ ਢੀਂਗਰਾ ਨੇ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿਚ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ, ਉਨ੍ਹਾਂ ਵਿਚ ਡਰੋਨ ਕੈਮਰਿਆਂ ਦੀ ਮਦਦ ਨਾਲ ਹੋਰ ਸਖਤੀ ਕੀਤੀ ਜਾਵੇਗੀ ਤਾਂ ਜੋ ਲੋਕ ਗਲੀਆਂ ਵਿਚ ਜਾਂ ਘਰ ਦੀਆਂ ਛੱਤਾਂ ਉਤੇ ਇਕੱਠੇ ਨਾ ਹੋਣ। ਨਿਊਜ਼ 18 ਨਾਲ ਇਕ ਖਾਸ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ ਹਾਟਸਪਾਟ ਵਾਲੇ ਇਲਾਕਿਆਂ ਵਿਚ ਡਰੋਨ ਦੁਆਰਾ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਲੋਕ ਨਹੀਂ ਮੰਨਦੇ ਤਾਂ ਹੋਰ ਸਖਤ ਕਾਰਵਾਈ ਕੀਤੀ ਜਾਵੇਗੀ। 
First published: April 10, 2020, 10:21 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading