ਮੈਲਬਾਰਨ ਵਿਚ T20 ਵਰਲਡ ਕੱਪ ਫਾਈਨਲ ਦੇਖਣ ਪਹੁੰਚਿਆ ਸੀ ਕੋਰੋਨਾ ਵਾਈਰਸ ਪੀੜਤ..

News18 Punjabi | News18 Punjab
Updated: March 12, 2020, 12:55 PM IST
share image
ਮੈਲਬਾਰਨ ਵਿਚ T20 ਵਰਲਡ ਕੱਪ ਫਾਈਨਲ ਦੇਖਣ ਪਹੁੰਚਿਆ ਸੀ ਕੋਰੋਨਾ ਵਾਈਰਸ ਪੀੜਤ..
ਮੈਲਬਾਰਨ ਵਿਚ T20 ਵਲਡ ਕੱਪ ਫਾਈਨਲ ਦੇਖਣ ਪਹੁੰਚਿਆ ਸੀ ਕੋਰੋਨਾ ਵਾਈਰਸ ਪੀੜਤ..GETTY IMAGES

Womens T20 world Cup ਫਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਦੀ ਮਹਿਲਾ ਟੀਮਾਂ ਦੇ ਵਿਚਾਲੇ ਖੇਡਾਂ ਗਿਆ ਸੀ ਅਤੇ ਇਸ ਮੈਚ ਨੂੰ ਦੇਖਣ ਦੇ ਲਈ 86174 ਲੋਕ ਪਹੁੰਚੇ ਸਨ।

  • Share this:
  • Facebook share img
  • Twitter share img
  • Linkedin share img
ਅੱਜ ਧਰਮਸ਼ਾਲਾ ਵਿਚ ਭਾਰਤ ਅਤੇ ਸਾਊਥ ਅਫ਼ਰੀਕਾ (India Vs South Africa)  ਦੇ ਵਿਚਾਲੇ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਣਾ ਸੀ।ਪਰ ਉਸ ਤੋਂ ਪਹਿਲਾ ਕ੍ਰਿਕੇਟ ਦੇ ਦੀਵਾਨਿਆ ਦੇ ਲਈ ਬੁਰੀ ਖ਼ਬਰ  ਹੈ। ਪਿਛਲੇ ਐਤਵਾਰ ਨੂੰ ਮੈਲਬਾਰਨ ਕ੍ਰਿਕੇਟ ਗਰਾਊਡ (MCG)  ਤੇ ਟੀ-20 ਵਲ਼ਡ ਕੱਪ ਦਾ ਫਾਈਨਲ ਦੇਖਣ ਵਾਲਾ ਇੱਕ ਸ਼ਖ਼ਸ ਕੋਰੋਨਾ ਵਾਈਰਸ ਦਾ ਪਾਜਟਿਵ ਪਾਇਆ ਗਿਆ ਹੈ।

ਮੈਲਬਾਰਨ ਕ੍ਰਿਕੇਟ ਗਰਾਊਡ ਨੇ ਇਸ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਫਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਦੀ ਮਹਿਲਾ ਟੀਮਾਂ ਦੇ ਵਿਚਕਾਰ ਖੇਡਿਆ ਗਿਆ ਸੀ। ਇਸ ਮੈਚ ਨੂੰ ਦੇਖਣ ਲਈ 86174 ਲੋਕ ਪਹੁੰਚੇ ਹਨ।

ਮੈਲਬਾਰਨ ਵਿਚ ਅਲਰਟ

ਬਿਆਨ ਵਿਚ ਇਹ ਕਿਹਾ ਗਿਆ ਹੈ ਕਿ ਜੋ ਲੋਕ N42 ਸਟੈਂਡ ਵਿਚ ਬੈਠੇ ਸਨ ਉਹ ਆਪਣੀ ਹਾਈਜੀਨ ਦਾ ਖ਼ਿਆਲ ਰੱਖੇ ਅਤੇ ਨਾਲ ਹੀ ਇਹ ਵੀ ਕਿਹਾ ਕਿ ਅਗਰ ਉਨ੍ਹਾਂ ਫਲੂ ਦਾ ਕੋਈ ਲੱਛਣ ਦੇਖਦੇ ਹਨ ਤਾਂ ਉਹ ਤੁਰੰਤ ਡਾਕਟਰ ਨੂੰ ਦੱਸੇ। ਆਸਟ੍ਰੇਲੀਆ ਸਰਕਾਰ ਨੇ ਅਜਿਹਾ 27 ਜਗ੍ਹਾਂ ਉੱਤੇ ਲੋਕਾਂ ਨੂੰ ਜਾਣ ਤੋਂ ਮਨਾ ਕੀਤਾ ਗਿਆ ਹੈ। ਇੱਥੋਂ ਕੋਰੋਨਾ ਵਾਈਰਸ ਦਾ ਮਰੀਜ਼ ਮਿਲੇ ਹੈ।

ਮੈਚ ਤੇ ਖ਼ਤਰਾ


ਅੱਜ ਭਾਰਤ ਅਤੇ ਸਾਊਥ ਅਫ਼ਰੀਕਾ ਦੇ ਵਿਚਾਲੇ ਧਰਮਸ਼ਾਲਾ  ਵਿਚ ਮੈਚ ਖੇਡਿਆ ਜਾਣਾ ਸੀ।ਇੱਥੇ ਵੀ ਸਟੇਡੀਅਮ ਵਿਚ ਹਜ਼ਾਰਾਂ ਦੀ ਸੰਖਿਆ ਵਿਚ ਮੈਚ ਦੇਖਣ ਲਈ ਲੋਕ ਪਹੁੰਚ ਸਕਦਾ ਹੈ।ਭਾਰਤ ਵਿਚ ਹੁਣ ਤੱਕ ਇਸ ਵਾਇਰਸ ਦੀ ਵਜਾ ਨਾਲ ਕੋਈ ਮੈਚ ਰੱਦ ਨਹੀਂ ਹੋਇਆ ਹੈ ਪਰ ਖਿਡਾਰੀਆ  ਦੇ ਜ਼ਿਹਨ ਵਿਚ ਇਸ ਦਾ ਖ਼ੌਫ਼ ਜ਼ਰੂਰ ਹੈ। ਟੀਮ ਇੰਡੀਆ ਵਿਚ ਵਾਪਸੀ ਕਰਨ ਵਾਲੇ ਭੁਵਨੇਸ਼ਵਰ ਕੁਮਾਰ ਨੇ ਕਿਹਾ ਕਿ ਵੀਰਵਾਰ ਨੂੰ ਸਾਊਥ ਅਫ਼ਰੀਕਾ ਦੇ ਖ਼ਿਲਾਫ਼ ਹੋਣ ਵਾਲੇ ਪਹਿਲਾ ਵਨਡੇ ਵਿਚ ਉਹ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਖ਼ਾਸ ਬਚਾਓ ਲਈ ਕਦਮ ਚੁੱਕੇ ਜਾਣਗੇ। ਦਿੱਲੀ  ਤੋਂ ਧਰਮਸ਼ਾਲਾ ਰਵਾਨਾ ਹੋਣ ਤੋਂ ਪਹਿਲਾ ਆਯੁਰਵੇਦ ਚਾਹਲ ਨੇ ਮੂੰਹ ਤੇ ਮਾਸਕ ਲਗਾਇਆ ਹੋਇਆ ਸੀ।ਦੱਸ ਦੇਈਏ ਕਿ ਹਿਮਾਚਲ ਵਿਚ ਵੀ ਕੋਰੋਨਾ ਵਾਈਰਸ ਦੇ 3 ਸ਼ੱਕੀ ਮਾਮਲੇ ਸਾਹਮਣ ਆਏ ਹਨ।ਇਹਨਾਂ ਵਿਚੋਂ  ਦੋ ਕਾਂਗੜਾ ਜ਼ਿਲ੍ਹੇ ਤੋ ਹੈ। ਇਸ ਸ਼ੱਕੀ ਮਰੀਜ਼ ਸ਼ਿਮਲਾ ਵਿਚ ਹੈ।

ਬੰਗਲਾਦੇਸ਼ ਵਿਚ ਨਹੀਂ ਹੋਵੇਗੀ ਸੀਰੀਜ਼


ਬੰਗਲਾਦੇਸ਼ ਕ੍ਰਿਕੇਟ ਬੋਰਡ (BCB) ਨੇ ਬੰਗਬਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਸ਼ਤਾਬਦੀ ਸਾਲ ਮੌਕੇ ਤੇ ਹੋਣ ਵਾਲੇ ਵਲਡ ਇਲੇਵਨ ਅਤੇ ਏਸ਼ੀਆ ਇਲੇਵਨ ਦੇ ਵਿਚਕਾਰ ਹੋਣ ਵਾਲੇ 2 ਮੈਚਾਂ ਦੀ ਟੀ-20 ਸੀਰੀਜ ਟਾਲ ਦਿੱਤਾ ਹੈ।ਟੀ-20 ਸੀਰੀਜ਼ ਦੇ ਦੋਨਾਂ ਮੈਚ ਢਾਕਾ ਵਿਚ ਆਯੋਜਿਤ ਹੋਣਾ ਸੀ ।
First published: March 12, 2020, 12:03 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading