COVID-19 ਤੋਂ ਬਚਾਅ ਲਈ ਆਯੁਸ਼ ਮੰਤਰਾਲੇ ਨੇ ਜਾਰੀ ਕੀਤੀ ਨਵੀਂ ਗਾਈਡਲਾਈਨਸ

News18 Punjabi | News18 Punjab
Updated: October 6, 2020, 3:31 PM IST
share image
COVID-19 ਤੋਂ ਬਚਾਅ ਲਈ ਆਯੁਸ਼ ਮੰਤਰਾਲੇ ਨੇ ਜਾਰੀ ਕੀਤੀ ਨਵੀਂ ਗਾਈਡਲਾਈਨਸ
COVID-19 ਤੋਂ ਬਚਾਅ ਲਈ ਆਯੁਸ਼ ਮੰਤਰਾਲੇ ਨੇ ਜਾਰੀ ਕੀਤੀ ਨਵੀਂ ਗਾਈਡਲਾਈਨਸ

ਆਯੁਸ਼ ਮੰਤਰਾਲੇ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਮਿਊਨਿਟੀ ਵਧਾਉਣ ਲਈ, ਰੋਜ਼ਾਨਾ ਗਰਮ ਪਾਣੀ ਦੇ ਨਾਲ ਯੋਗਾ ਅਤੇ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੱਤੀ। ਅਸ਼ਵਗੰਧਾ ਅਤੇ ਗਿਲੋਏ ਦਾ ਸੇਵਨ ਕੋਵਿਡ ਨਾਲ ਲੜਨ ਵਿਚ ਮਦਦਗਾਰ ਹੈ।

  • Share this:
  • Facebook share img
  • Twitter share img
  • Linkedin share img
ਭਾਰਤ ਸਮੇਤ ਦੁਨੀਆ ਭਰ ਦੇ ਸਾਰੇ ਦੇਸ਼ ਪਿਛਲੇ 10 ਮਹੀਨਿਆਂ ਤੋਂ ਮਾਰੂ ਕੋਰੋਨਵਾਇਰਸ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਨ। ਭਾਰਤ ਵਿਚ ਰੋਜ਼ਾਨਾ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਪਰ ਰੋਜ਼ਾਨਾ ਲੋਕ ਵੀ ਠੀਕ ਹੋ ਰਹੇ ਹਨ। ਭਾਰਤ ਵਿਚ ਕੋਰੋਨਾ ਦੀ ਰਿਕਵਰੀ ਰੇਟ ਰਾਹਤ ਵਾਲੀ ਹੈ। ਹਾਲਾਂਕਿ, ਸਰਕਾਰ ਨੇ ਕਿਹਾ ਹੈ ਕਿ ਖਤਰਾ ਹਾਲੇ ਟਲਿਆ ਨਹੀਂ ਅਤੇ ਨਾ ਹੀ ਕੋਈ ਵੈਕਸੀਨ ਆਈ ਹੈ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਦੌਰਾਨ ਆਯੁਸ਼ ਮੰਤਰਾਲੇ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਕੇਂਦਰੀ ਸਿਹਤ ਮੰਤਰੀ ਡਾ: ਹਰਸ਼ ਵਰਧਨ ਅਤੇ ਆਯੂਸ਼ ਮੰਤਰੀ ਸ਼੍ਰੀਪਦ ਯਸ਼ੋ ਨਾਇਕ ਨੇ ਮੰਗਲਵਾਰ ਨੂੰ ਨਵੀਂ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਵਿਚ ਕਿਹਾ ਹੈ ਕਿ ਇਲਾਜ ਨਾਲੋਂ ਬਿਹਤਰ ਰੋਕਥਾਮ ਹੁੰਦੀ ਹੈ। ਇਸਦੇ ਲਈ ਸਾਨੂੰ ਆਪਣੀ ਪ੍ਰਤੀਰੋਧ ਸ਼ਕਤੀ (ਇਮਊਨਿਟੀ) ਵਧਾਉਣ ਦੀ ਜ਼ਰੂਰਤ ਹੈ।ਆਯੁਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਨਵੀਂ ਗਾਈਡਲਾਈਨਸ -
>> ਆਯੁਸ਼ ਮੰਤਰਾਲੇ ਨੇ ਕਿਹਾ ਕਿ ਸਾਰਾ ਦਿਨ ਗਰਮ ਪਾਣੀ ਪੀਓ ਅਤੇ ਗਰਮ ਤਾਜ਼ਾ ਭੋਜਨ ਖਾਓ।

>> ਘੱਟ ਤੋਂ ਘੱਟ 30 ਮਿੰਟ ਤੱਕ ਯੋਗ, ਪ੍ਰਾਣਾਯਾਮ ਅਤੇ ਧਿਆਨ ਲਗਾਉਣ ਬਹੁਤ ਮਹਤਵਰਪੂਰਨ ਹੈ।

>> ਭੋਜਨ ਬਣਾਉਣ ਤੋਂ ਪਹਿਲਾਂ ਇਸ ਵਿਚ ਹਲਦੀ, ਜ਼ੀਰਾ ਅਤੇ ਧਨੀਆ ਵਰਗੇ ਮਸਾਲਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।

>> ਮੰਤਰਾਲ ਨੇ ਇਮਊਨਿਟੀ ਨੂੰ ਮਜ਼ਬੂਤ ਬਣਾਉਣ ਰੋਜ਼ਾਨਾ ਸਵੇਰੇ 1 ਚਮਚ ਚਵਨਪ੍ਰਾਸ਼ ਖਾਣ ਦੀ ਸਲਾਹ ਦਿੱਤੀ ਹੈ।

>> ਡਾਇਬਟੀਜ਼ ਦੇ ਰੋਗੀਆਂ ਨੂੰ ਬਿਨਾ ਸ਼ੂਗਰ ਵਾਲਾ ਚਵਨਪ੍ਰਾਸ਼ ਖਾਣ ਦੀ ਸਲਾਹ ਦਿੱਤੀ ਗਈ ਹੈ।

>> ਦਿਨ ਵਿਚ 1 ਜਾਂ 2 ਵਾਰ ਹਰਬਲ ਚਾਹ ਪੀਉ। ਤੁਲਸੀ, ਦਾਲਚੀਨੀ, ਕਾਲੀ ਮਿਰਚ, ਸੁਖੀ ਅਦਰਕ ਅਤੇ ਕਿਸ਼ਮਿਸ਼ ਦਾ ਕਾੜਾ ਵੀ ਪੀਓ।

>> 150 ਮਿਲੀਲਿਟਰ ਗਰਮ ਦੁੱਧ ਵਿਚ ਅੱਧਾ ਚਮਚ ਹਲਦੀ ਪਾਕੇ ਪੀਣ ਦੀ ਸਲਾਹ ਦਿੱਤੀ ਹੈ।

>> ਸਵੇਰੇ ਅਤੇ ਸ਼ਾਮ ਨੂੰ ਆਪਣੇ ਦੋਵੇਂ ਨਾਸਕਾਂ ਵਿਚ ਤਿਲ ਜਾਂ ਨਾਰੀਅਲ ਦਾ ਤੇਲ ਜਾਂ ਘਿਉ ਲਗਾਉ।

ਮੰਤਰਾਲੇ ਦੇ ਅਨੁਸਾਰ ਦੇਸ਼ ਭਰ ਦੇ ਮਸ਼ਹੂਰ ਡਾਕਟਰਾਂ ਨੇ ਇਨ੍ਹਾਂ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਹੈ, ਜੋ ਕਿਸੇ ਵਿਅਕਤੀ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹਨ। ਖੁਸ਼ਕ ਖੰਘ ਲਈ ਦਿਨ ਵਿਚ ਇਕ ਵਾਰੀ ਪੁਦੀਨੇ ਦੇ ਤਾਜਾ ਪੱਤਿਆਂ ਜਾਂ ਅਜਵਾਇਨ ਦੇ ਨਾਲ ਭਾਫ ਲੈਣ ਬਾਰੇ ਕਿਹਾ ਗਿਆ ਹੈ। ਖੰਘ ਜਾਂ ਗਲੇ ਵਿਚ ਖਰਾਸ਼ ਦੀ ਸਥਿਤੀ ਵਿਚ ਦਿਨ ‘ਚ 2-3 ਵਾਰ ਕੁਦਰਤੀ ਚੀਨੀ ਜਾਂ ਸ਼ਹਿਦ ਦੇ ਲੌਂਗ ਦਾ ਪਾਊਡਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਮੰਤਰਾਲੇ ਨੇ ਕਿਹਾ ਹੈ ਕਿ ਆਮਤੌਰ ਉਤੇ ਸੁਖੀ ਖੰਘ ਜਾਂ ਗਲੇ ਵਿਚ ਸੋਜ਼ਸ ਇਨ੍ਹਾਂ ਤਰੀਕਿਆਂ ਨਾਲ ਘੱਟ ਹੁੰਦੀ ਹੈ। ਜੇਕਰ ਇਹ ਲੱਛਣ ਦੁਬਾਰਾ ਤੋਂ ਬਣਦੇ ਹਨ ਤਾਂ ਆਰਾਮ ਨਹੀਂ ਮਿਲਦਾ ਤਾਂ ਡਾਕਟਰ ਨੂੰ ਜ਼ਰੂਰ ਦਿਖਾਉ।

ਕੋਰੋਨਾ ਨਾਲ ਠੀਕ ਹੋਏ ਮਰੀਜ਼ ਵੀ ਰੋਜ਼ਾਨਾ ਚਵਨਪ੍ਰਾਸ਼ ਖਾਣ

ਬਿਨਾਂ ਲੱਛਣਾਂ ਦੇ ਮਰੀਜ਼ ਜਾਂ ਕੋਰੋਨਾ ਦੇ ਹਲਕੇ ਲੱਛਣ ਵਾਲੇ ਮਰੀਜ਼ ਅਸ਼ਵਗੰਧਾ ਅਤੇ ਗਿਲੋਏ ਦਾ ਨਿਯਮਿਤ ਤੌਰ 'ਤੇ ਸੇਵਨ ਕਰਨ ਤਾਂ ਲਾਭ ਹੋਵੇਗਾ। ਉਹ ਮਰੀਜ਼ ਜੋ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਉਹ ਨਿਯਮਤ ਤੌਰ 'ਤੇ ਚਵਨਪ੍ਰਾਸ਼ ਦੇ ਸੇਵਨ ਕਰਨ। ਇਹ ਸਾਰੇ ਆਯੁਰਵੈਦਿਕ ਉਪਚਾਰ ਨਾ ਸਿਰਫ ਤੁਹਾਨੂੰ ਸਿਹਤਮੰਦ ਰੱਖਣਗੇ, ਬਲਕਿ ਬਿਮਾਰੀ ਨਾਲ ਲੜਨ ਵਿਚ ਵੀ ਸਹਾਇਤਾ ਕਰਨਗੇ।
Published by: Ashish Sharma
First published: October 6, 2020, 3:31 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading