Home /News /coronavirus-latest-news /

ਵਿਦੇਸ਼ ਤੋਂ ਆਉਣ ਵਾਲਿਆਂ ਲਈ ਗਾਇਡਲਾਈਨ ਜਾਰੀ, ਸਰਕਾਰ ਨੇ ਰੱਖੀਆਂ ਇਹ ਸ਼ਰਤਾਂ...

ਵਿਦੇਸ਼ ਤੋਂ ਆਉਣ ਵਾਲਿਆਂ ਲਈ ਗਾਇਡਲਾਈਨ ਜਾਰੀ, ਸਰਕਾਰ ਨੇ ਰੱਖੀਆਂ ਇਹ ਸ਼ਰਤਾਂ...

ਸਿਹਤ ਮੰਤਰਾਲੇ ਨੇ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਇੱਕ ਗਾਈਡਲਾਈਨ ਜਾਰੀ ਕੀਤੀ ਹੈ।ਗਾਇਡਲਾਇਨ ਮੁਤਾਬਕ ਵਿਦੇਸ਼ ਤੋਂ ਪਰਤਣ ਵਾਲਿਆਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿਚ ਰਹਿਣਾ ਹੋਵੇਗਾ।

  • Share this:

ਘਰੇਲੂ ਹਵਾਈ ਸੇਵਾ ਦੇਸ਼ ਵਿਚ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਵੀ ਜਲਦੀ ਹੀ ਸ਼ੁਰੂ ਹੋ ਸਕਦੀਆਂ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਸਰਕਾਰ ਨੂੰ ਉਮੀਦ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਅਗਸਤ-ਸਤੰਬਰ ਤੋਂ ਪਹਿਲਾਂ ਮੁੜ ਸ਼ੁਰੂ ਹੋਣਗੀਆਂ। ਕੋਰੋਨਾ ਵਾਇਰਸ ਦੇ ਮਹਾਂਮਾਰੀ ਨਾਲ ਨਜਿੱਠਣ ਲਈ 22 ਮਾਰਚ ਤੋਂ ਭਾਰਤ ਲਈ ਅੰਤਰਰਾਸ਼ਟਰੀ ਉਡਾਣਾਂ ਰੋਕੀਆਂ ਗਈਆਂ ਸਨ। ਦੇਸ਼ ਵਿੱਚ ਘੋਸ਼ਿਤ ਲੌਕਡਾਊਨ ਦੇ ਨਾਲ ਘਰੇਲੂ ਉਡਾਣਾਂ ਉੱਤੇ ਵੀ ਪਾਬੰਦੀ ਲਗਾਈ ਗਈ ਸੀ। ਹੁਣ ਸਿਹਤ ਮੰਤਰਾਲੇ ਨੇ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਇੱਕ ਗਾਈਡਲਾਈਨ ਜਾਰੀ ਕੀਤੀ ਹੈ।ਗਾਇਡਲਾਇਨ ਮੁਤਾਬਕ ਵਿਦੇਸ਼ ਤੋਂ ਪਰਤਣ ਵਾਲਿਆਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿਚ ਰਹਿਣਾ ਹੋਵੇਗਾ।

ਆਓ ਜਾਣਦੇ ਹਾਂ ਕਿ ਸਰਕਾਰ ਨੇ ਕਿਹੜੀਆਂ-ਕਿਹੜੀਆਂ ਸ਼ਰਤਾਂ ਰੱਖੀਆਂ ਹਨ-

> ਫਲਾਈਟ ਵਿੱਚ ਸਵਾਰ ਹੋਣ ਤੋਂ ਪਹਿਲਾਂ, ਯਾਤਰੀਆਂ ਨੂੰ ਲਿਖਤੀ ਰੂਪ ਵਿੱਚ ਲਿਖ ਕੇ ਦੇਣਾ ਪਏਗਾ ਕਿ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣਾ ਪਏਗਾ। ਇਸ ਦੇ ਤਹਿਤ ਪਹਿਲੇ 7 ਦਿਨਾਂ ਦੀ ਕੁਆਰੰਟੀਨ ਸਰਕਾਰ ਵੱਲੋਂ ਕੀਤੀ ਜਾਏਗੀ, ਜਿਸ ਦਾ ਖਰਚਾ ਖੁਦ ਯਾਤਰੀਆਂ ਨੂੰ ਭੁਗਤਣਾ ਪਏਗਾ। ਇਸਤੋਂ ਬਾਅਦ ਅਗਲੇ ਸੱਤ ਦਿਨਾਂ ਤੱਕ ਕੁਆਰੰਟੀਨ ਤਹਿਤ ਘਰ ਵਿੱਚ ਰਹਿਣਾ ਹੋਵੇਗਾ।

> ਕੁਝ ਸ਼ਰਤਾਂ ਨਾਲ 14 ਦਿਨਾਂ ਲਈ ਹੋਮ ਕੁਆਰੰਟੀਨ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਹ ਇਜਾਜ਼ਤ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ, ਜੋ ਗੰਭੀਰ ਰੂਪ ਤੋਂ ਬਿਮਾਰ ਹਨ। ਅਜਿਹੇ ਲੋਕਾਂ ਨੂੰ ਆਰੋਗ ਸੇਤੂ ਐਪ ਹਰ ਹਾਲ ਵਿਚ ਡਾਊਨਲੋਡ ਕਰਨਾ ਪਵੇਗਾ।

> ਸਾਰੀਆਂ ਸ਼ਰਤਾਂ ਫਲਾਇਟ, ਸ਼ਿਪ ਅਤੇ ਪੈਦਲ, ਸਾਰੇ ਯਾਤਰੀਆਂ ਉਤੇ ਲਾਗੂ ਹੋਵੇਗੀ। ਕੋਰੋਨਾ ਪਾਜੀਟਿਵ ਜਾਂ ਇਸ ਦੇ ਲੱਛਣ ਵਾਲੇ ਯਾਤਰੀਆਂ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

> ਰਾਜ ਸਰਕਾਰ ਵੀ ਵਿਦੇਸ਼ ਤੋਂ ਪਰਤਣ ਵਾਲੇ ਯਾਤਰੀਆਂ ਲਈ ਗਾਇਡਲਾਈਨ ਤਿਆਰ ਕਰ ਸਕਦੀ ਹੈ।

> ਦੇਸ਼ ਵਿਚ ਪਰਤਦਿਆਂ ਹੀ ਯਾਤਰੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ। ਕੋਈ ਵੀ ਲੱਛਣ ਸਾਹਮਣੇ ਆਉਣ ਉਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕੀਤਾ ਜਾਵੇਗਾ।

> ਹਲਕੇ ਲਛਣ ਵਾਲਿਆਂ ਨੂੰ ਕੁਆਰੰਟੀਨ ਸੈਂਟਰ ਵਿਚ ਭੇਜ ਦਿੱਤਾ ਜਾਵੇਗਾ।

> ਜ਼ਿਆਦਾ ਲੱਛਣ ਵਾਲਿਆਂ ਨੂੰ ਤੁਰੰਤ ਕੋਰੋਨਾ ਦੇ ਸਪੈਸ਼ਲ ਵਾਰਡ ਵਿਚ ਭੇਜ ਦਿੱਤਾ ਜਾਵੇਗਾ।

Published by:Ashish Sharma
First published:

Tags: Flight, Health, Indian government, Lockdown 4.0