Mission Fateh: Roop Nagar ਜਿਲ੍ਹੇ ਨੇ 1 ਸੋਨੇ, 3 ਚਾਂਦੀ, 9 ਕਾਂਸੀ ਦੇ ਸਰਟੀਫਿਕੇਟ ਕੀਤੇ ਹਾਸਲ 

News18 Punjabi | News18 Punjab
Updated: July 19, 2020, 5:08 PM IST
share image
Mission Fateh: Roop Nagar ਜਿਲ੍ਹੇ ਨੇ 1 ਸੋਨੇ, 3 ਚਾਂਦੀ, 9 ਕਾਂਸੀ ਦੇ ਸਰਟੀਫਿਕੇਟ ਕੀਤੇ ਹਾਸਲ 

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼

ਰੂਪਨਗਰ ਵਿਚ ਮਿਸ਼ਨ ਫਤਿਹ ਯੋਧਿਆਂ ਦਾ ਵੱਡੇ ਪੱਧਰ ਉਤੇ ਨਾਮਾਂਕਣ ਹੋਇਆ ਹੈ। ਰੂਪਨਗਰ ਤੋਂ ਕੁੱਲ 4,163 ਮਿਸ਼ਨ ਫਤਿਹ ਵਾਰੀਅਰਜ਼ ਕੋਵਾ ਪੰਜਾਬ ਐਪ ਰਾਹੀਂ ਜਾਗਰੂਕਤਾ ਫੈਲਾਉਣ ਵਿਚ ਸਰਕਾਰ ਦੇ ਨਾਲ ਜੁੜੇ ਹਨ।ਇਸ ਬਾਰੇ ਜਾਣਕਾਰੀ ਡੀਸੀ ਸੋਨਾਲੀ ਗਿਰੀ ਨੇ ਦਿੱਤੀ ਹੈ।
ਉਹਨਾਂ ਦੱਸਿਆ ਕਿ ਕੋਵਿਡ-19 ਸਬੰਧੀ ਸੁਰੱਖਿਆ ਪ੍ਰੋਟੋਕੋਲਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਲੱਗੇ ਜ਼ਿਲ੍ਹੇ ਦੇ ਵਾਲੰਟੀਅਰਾਂ ਨੇ ਮੁਕਾਬਲੇ ਵਿੱਚ 01 ਸੋਨੇ, 03 ਚਾਂਦੀ, 09 ਕਾਂਸੀ ਦੇ ਸਰਟੀਫਿਕੇਟ ਪ੍ਰਾਪਤ ਕੀਤੇ ਹਨ।
ਮਿਸ਼ਨ ਫਤਿਹ ਵਾਰੀਅਰਜ਼ ਮੁਕਾਬਲੇ ਦਾ ਉਦੇਸ਼ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜਾਗਰੂਕਤਾ ਫੈਲਾਉਣ ਸਬੰਧੀ ਵੱਧ ਤੋਂ ਵੱਧ ਵਾਲੰਟੀਅਰਾਂ ਨੂੰ ਜੋੜਨਾ ਹੈ। ਇਹ ਮੁਕਾਬਲਾ 17 ਜੂਨ ਨੂੰ ਇਕ ਮਹੀਨੇ ਦੀ ਮਿਆਦ ਲਈ ਸ਼ੁਰੂ ਕੀਤਾ ਗਿਆ ਸੀ ਪਰ ਇਹ ਮੁਕਾਬਲਾ ਪੰਜਾਬ ਸਰਕਾਰ ਵੱਲੋਂ ਦੋ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ ਅਤੇ ਇਸ ਵਿਚ ਹੁਣ ਡਾਇੰਮੰਡ ਸਰਟੀਫਿਕੇਟ ਜਿੱਤਣ ਦਾ ਅਗਲਾ ਪੱਧਰ ਸ਼ਾਮਲ ਕਰ ਦਿੱਤਾ ਗਿਆ ਹੈ।
ਇਹਨਾਂ ਦੋ ਮਹੀਨਿਆਂ ਦੌਰਾਨ ਮੁੱਖ ਮੰਤਰੀ ਪੰਜਾਬ ਵਲੋਂ ਹਫਤਾਵਾਰੀ ਕਾਂਸੀ ਸਰਟੀਫਿਕੇਟ, ਪੰਦਰਵਾੜੇ ਚਾਂਦੀ ਸਰਟੀਫਿਕੇਟ ਅਤੇ ਮਹੀਨਾਵਾਰ ਸੋਨ ਸਰਟੀਫਿਕੇਟ ਪ੍ਰਦਾਨ ਕਰਨ ਦਾ ਸਿਲਸਿਲਾ ਜਾਰੀ ਰਹੇਗਾ।
ਜਾਗਰੂਕਤਾ ਪੈਦਾ ਕਰਨ ਲਈ ਵਲੰਟੀਅਰਾਂ ਨੂੰ ਪ੍ਰੇਰਿਤ ਕਰਦੇ ਹੋਏ ਡੀ ਸੀ ਸੋਨਾਲੀ ਗਿਰੀ ਨੇ ਕਿਹਾ ਕਿ ਇਕੱਲੇ ਸਰਕਾਰ ਮਹਾਂਮਾਰੀ ਨੂੰ ਨਹੀਂ ਰੋਕ ਸਕਦੀ ਅਤੇ ਇਸ ਲਈ ਲੋਕਾਂ ਦਾ ਸਮਰਥਨ ਜ਼ਰੂਰੀ ਹੈ। ਇਸ ਲਈ ਸਾਨੂੰ ਵਾਇਰਸ ਨੂੰ ਖ਼ਤਮ ਕਰਨ ਲਈ ਇਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ।
Published by: Anuradha Shukla
First published: July 19, 2020, 4:59 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading