Home /News /coronavirus-latest-news /

Lockdown: 1,400 ਕਿਲੋਮੀਟਰ ਸਕੂਟੀ ਚਲਾ ਕੇ ਦੂਜੇ ਸੂਬੇ ਵਿਚੋਂ ਪੁੱਤ ਨੂੰ ਘਰ ਲਿਆਈ ਮਾਂ

Lockdown: 1,400 ਕਿਲੋਮੀਟਰ ਸਕੂਟੀ ਚਲਾ ਕੇ ਦੂਜੇ ਸੂਬੇ ਵਿਚੋਂ ਪੁੱਤ ਨੂੰ ਘਰ ਲਿਆਈ ਮਾਂ

ਲੌਕਡਾਊਨ: 1400 ਕਿਲੋਮੀਟਰ ਸਕੂਟੀ ਚਲਾ ਕੇ ਦੂਜੇ ਸੂਬੇ ਵਿਚੋਂ ਪੁੱਤ ਨੂੰ ਘਰ ਲਿਆਈ ਮਾਂ

ਲੌਕਡਾਊਨ: 1400 ਕਿਲੋਮੀਟਰ ਸਕੂਟੀ ਚਲਾ ਕੇ ਦੂਜੇ ਸੂਬੇ ਵਿਚੋਂ ਪੁੱਤ ਨੂੰ ਘਰ ਲਿਆਈ ਮਾਂ

  • Share this:
    ਕੋਰੋਨਾਵਾਇਰਸ ਦੇ ਮਾਮਲੇ ਦੇਸ਼ ਭਰ ਵਿੱਚ ਲਗਾਤਾਰ ਵਧ ਰਹੇ ਹਨ। ਦੇਸ਼ ਭਰ ਵਿਚ ਲਾਗ ਨੂੰ ਰੋਕਣ ਲਈ ਲੌਕਡਾਊਨ ਲਗਾਇਆ ਹੋਇਆ ਹੈ, ਜਿਸ ਵਿਚ 15 ਅਪ੍ਰੈਲ ਤੋਂ ਬਾਅਦ ਵਾਧਾ ਹੋਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤਾਲਾਬੰਦੀ ਕਾਰਨ ਬਹੁਤ ਸਾਰੇ ਲੋਕ ਹਨ ਜੋ ਆਪਣੇ ਘਰ ਨਹੀਂ ਪਹੁੰਚ ਸਕੇ ਅਤੇ ਉਹ ਜਿਥੇ ਠਹਿਰੇ ਸਨ, ਉਥੇ ਫਸ ਗਏ। ਅਜਿਹਾ ਹੀ ਇਕ ਮਾਮਲਾ ਤੇਲੰਗਾਨਾ ਵਿਚ ਸਾਹਮਣੇ ਆਇਆ ਜਿੱਥੇ ਇਕ ਮਾਂ ਨੇ ਤਾਲਾਬੰਦੀ ਦੌਰਾਨ 1400 ਕਿਲੋਮੀਟਰ ਸਕੂਟੀ ਚਲਾਉਣ ਤੋਂ ਬਾਅਦ ਆਪਣੇ ਪੁੱਤਰ ਨੂੰ ਕਿਸੇ ਹੋਰ ਰਾਜ ਤੋਂ ਵਾਪਸ ਘਰ ਲੈ ਕੇ ਆਈ।

    1,400 ਕਿਲੋਮੀਟਰ ਦੀ ਯਾਤਰਾ ਕੀਤੀ
    ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲੇ ਵਿਚ ਬੋਧਾ ਟਾਊਨ ਦੀ ਰਹਿਣ ਵਾਲੀ ਰਜ਼ੀਆ ਬੇਗਮ 700 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਪਣੇ ਪੁੱਤਰ ਨੂੰ ਆਂਧਰਾ ਪ੍ਦੇਸ਼ ਦੇ ਨੈਲੋਰ ਜ਼ਿਲੇ ਦੇ ਰਹਿਮਤਬਾਦ ਵਿਚੋਂ ਲੈਣ ਗਈ ਤੇ ਵਾਪਸੀ ਵੇਲੇ 700 ਕਿਲੋਮੀਟਰ ਦਾ ਸਫਰ ਤੈਅ ਕੀਤਾ। ਉਸ ਨੇ ਕੁੱਲ 1,400 ਕਿਲੋਮੀਟਰ ਸਕੂਟੀ ਚਲਾਈ।

    ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤੇਲੰਗਾਨਾ ਵਿਚ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸੰਮਤੀ ਨੇ ਰਾਸ਼ਟਰੀ ਪੱਧਰ 'ਤੇ ਤਾਲਾਬੰਦੀ ਵਧਾਉਣ ਦੀ ਵਕਾਲਤ ਕਰਦਿਆਂ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਦੇਸ਼ ਵਿਚ ਕੋਵਿਡ -19 ਸੰਕਰਮ ਦੇ ਫੈਲਣ ਨੂੰ ਰੋਕਿਆ ਜਾਵੇ। ਕੋਈ ਹੋਰ ਪ੍ਰਭਾਵਸ਼ਾਲੀ ਤਰੀਕਾ ਨਹੀਂ ਹੈ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਵੱਲੋਂ ਵੀ ਮੋਦੀ ਨਾਲ ਇੱਕ ਵੀਡੀਓ ਕਾਨਫਰੰਸਿੰਗ ਗੱਲਬਾਤ ਵਿੱਚ ਤਾਲਾਬੰਦੀ ਵਧਾਉਣ ਦੀ ਬੇਨਤੀ ਕੀਤੀ। ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਪਹਿਲਾਂ ਹੀ ਅਜਿਹੀ ਰਾਇ ਰੱਖ ਚੁੱਕੇ ਹਨ। ਕੇਸ਼ਵ ਰਾਓ ਨੇ ਮੋਦੀ ਨੂੰ ਦੱਸਿਆ ਕਿ ਤਾਲਾਬੰਦੀ ਕਾਰਨ ਕਈ ਮੁਸ਼ਕਲਾਂ ਆਈਆਂ ਹਨ ਪਰ ਇਸ ਨੂੰ ਜਾਰੀ ਰੱਖਣਾ ਅਟੱਲ ਹੋ ਗਿਆ ਹੈ।
    Published by:Gurwinder Singh
    First published:

    Tags: China coronavirus, Coronavirus, COVID-19, Hyderabad, India, Telangana

    ਅਗਲੀ ਖਬਰ