Home /News /coronavirus-latest-news /

ਐਮ ਪੀ ਤਿਵਾੜੀ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਕਸੀਜਨ ਪਲਾਂਟ ਨੂੰ ਲੋਕ ਅਰਪਣ ਕਰਨ ਲਈ ਪੁੱਜੇ ਸਨ

ਐਮ ਪੀ ਤਿਵਾੜੀ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਕਸੀਜਨ ਪਲਾਂਟ ਨੂੰ ਲੋਕ ਅਰਪਣ ਕਰਨ ਲਈ ਪੁੱਜੇ ਸਨ

ਐਮ ਪੀ ਤਿਵਾੜੀ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਕਸੀਜਨ ਪਲਾਂਟ ਨੂੰ ਲੋਕ ਅਰਪਣ ਕਰਨ ਲਈ ਪੁੱਜੇ ਸਨ

ਐਮ ਪੀ ਤਿਵਾੜੀ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਕਸੀਜਨ ਪਲਾਂਟ ਨੂੰ ਲੋਕ ਅਰਪਣ ਕਰਨ ਲਈ ਪੁੱਜੇ ਸਨ

 • Share this:

  ਸ਼ੈਲੇਸ਼ ਕੁਮਾਰ

  ਕਿਰਤੀ ਕਿਸਾਨ ਯੂਨੀਅਨ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਐਮ ਪੀ ਮੁਨੀਸ਼ ਤਿਵਾੜੀ ਦਾ ਨਵਾਂਸ਼ਹਿਰ ਪੁੱਜਣ ਉੱਤੇ ਕਾਲੇ ਝੰਡਿਆਂ ਨਾਲ ਤਿੱਖਾ ਵਿਰੋਧ ਕੀਤਾ ਗਿਆ।ਐਮ ਪੀ ਤਿਵਾੜੀ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਕਸੀਜਨ ਪਲਾਂਟ ਨੂੰ ਲੋਕ ਅਰਪਣ ਕਰਨ ਲਈ ਪੁੱਜੇ ਸਨ।

  ਜਦੋਂ ਕਿਸਾਨਾਂ ਨੂੰ ਤਿਵਾੜੀ ਦੇ ਇੱਥੇ ਪੁੱਜਣ ਦਾ ਪਤਾ ਲੱਗਾ ਕਿਰਤੀ ਕਿਸਾਨ ਯੂਨੀਅਨ ਦੇ ਵਰਕਰ ਯੂਨੀਅਨ ਦੇ ਝੰਡੇ ਅਤੇ ਕਾਲੇ ਝੰਡੇ ਲੈਕੇ ਸਿਵਲ ਹਸਪਤਾਲ ਵੱਲ ਚੱਲ ਪਏ ਜਿਹਨਾਂ ਨੂੰ ਪੁਲਸ ਨੇ ਹਸਪਤਾਲ ਦੇ ਬਾਹਰ ਮੁੱਖ ਮਾਰਗ ਉੱਤੇ ਬੈਰੀਕੇਡ ਲਾਕੇ ਰੋਕ ਲਿਆ।ਇੱਥੇ  ਬੈਰੀਕੇਡ ਹਟਾਉਣ ਲਈ ਕਿਸਾਨਾਂ ਅਤੇ ਪੁਲਸ ਦੀ ਜੋਰ ਅਜਮਾਈ ਵੀ ਹੋਈ ਪਰ ਪੁਲਸ ਨੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ।ਕਰੀਬ ਡੇਢ ਘੰਟਾ ਕਿਸਾਨ ਐਮ ਪੀ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ।

  ਹਲਕਾ ਵਿਧਾਇਕ ਅੰਗਦ ਸਿੰਘ ਨੂੰ ਘੇਰਕੇ ਵੀ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ।ਕਿਸਾਨਾਂ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਇਲਾਕਾ ਨਵਾਂਸ਼ਹਿਰ ਦੇ ਪ੍ਰਧਾਨ ਪਰਮਜੀਤ ਸਿੰਘ ਸ਼ਹਾਬਪੁਰ, ਗੁਰਬਖਸ਼ ਕੌਰ ਸੰਘਾ, ਮਨਜੀਤ ਕੌਰ, ਬੂਟਾ ਸਿੰਘ ਮਹਿਮੂਦ ਪੁਰ,ਰਾਜਕੁਮਾਰ ਮਾਹਲ ਖੁਰਦ ਅਤੇ ਮੱਖਣ ਸਿੰਘ ਭਾਨਮਜਾਰਾ ਕਰ ਰਹੇ ਸਨ।ਇਸ ਮੌਕੇ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ 1990 ਵਿਚ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਲੈਕੇ ਆਈ ਸੀ ਜਿਹਨਾਂ ਨੂੰ ਮੋਦੀ ਸਰਕਾਰ ਅੱਗੇ ਤੋਰ ਰਹੀ ਹੈ।ਕਿਸਾਨ 7 ਮਹੀਨਿਆਂ ਤੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ, ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੇਣ ਦੀ ਮੰਗ ਨੂੰ ਲੈਕੇ ਦਿੱਲੀ ਦੀਆਂ ਹੱਦਾਂ ਉੱਤੇ ਬੈਠੇ ਹਨ।

  500 ਤੋਂ ਵੱਧ ਕਿਸਾਨ ਇਸ ਘੋਲ ਵਿਚ ਸ਼ਹੀਦ ਹੋ ਚੁੱਕੇ ਹਨ। ਪਰ ਕਾਂਗਰਸ, ਭਾਜਪਾ, ਆਪ ਅਤੇ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ ਮਗਨ ਹਨ।ਜਦੋਂ ਕਿਸਾਨਾਂ ਨੇ ਮੁੱਖ ਮਾਰਗ ਖਾਲੀ ਨਾ ਕੀਤਾ ਤਾਂ ਸ਼੍ਰੀ ਤਿਵਾੜੀ ਅਤੇ ਹਲਕਾ ਵਿਧਾਇਕ ਗੱਡੀਆਂ ਵਿਚ ਬੈਠਕੇ ਪਿੰਡ ਜੇਠੂਮਜਾਰਾ ਵਾਲੇ ਰਸਤਿਓਂ ਨਵਾਂਸ਼ਹਿਰ ਵੱਲ ਨੂੰ ਨਿਕਲ ਗਏ।

  Published by:Ramanpreet Kaur
  First published:

  Tags: Nawanshahr, Oxygen