ਮੁਕੇਸ਼ ਅੰਬਾਨੀ ਨੇ ਕੋਰੋਨਾ ਵਿਰੁੱਧ ਲੜਾਈ ਵਿਚ ਦੀਵੇ ਜਗਾਏ, ਦੀਵਿਆਂ ਦੀ ਰੋਸ਼ਨੀ 'ਚ ਰੌਸ਼ਨ ਹੋਇਆ Antilia

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਆਪਣੀ ਪਤਨੀ ਨੀਤਾ ਅੰਬਾਨੀ ਦੇ ਨਾਲ ਐਤਵਾਰ ਨੂੰ ਦੀਵੇ ਜਗਾਏ। ਪੀ ਐੱਮ ਮੋਦੀ ਨੇ ਕੋਰੋਨਾ ਦੇ ਖ਼ਿਲਾਫ਼ ਜੰਗ ਵਿੱਚ ਦੇਸ਼ ਦੀ ਇੱਕ ਜੁੱਟਤਾ ਨੂੰ ਲੈ ਕੇ ਲੋਕਾਂ ਨੂੰ ਐਤਵਾਰ ਰਾਤ 9 ਵਜ ਕੇ 9 ਮਿੰਟ ਤੱਕ ਦੀਵੇ ਜਗਾਉਣ ਦੀ ਅਪੀਲ ਕੀਤੀ ਸੀ ।

 • Share this:
  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਪੀਲ ਦਾ ਪੂਰੇ ਦੇਸ਼ ਨੇ ਸਮਰਥਨ ਕੀਤਾ।ਦੇਸ਼ ਦੇ ਕੋਨੇ -ਕੋਨੇ ਵਿੱਚ ਆਮ ਹੋ ਜਾਂ ਖਾਸ, ਸਾਰਿਆ ਨੇ ਰਾਤ 9 ਵਜ ਕੇ 9 ਮਿੰਟ ਮੁਹਿੰਮ ਲਈ ਘਰਾਂ ਦੀਆਂ ਲਾਈਟਾਂ ਬੰਦ ਕੀਤੀਆਂ ਅਤੇ ਦੀਵਾ, ਮੋਮਬੱਤੀ ਜਲਾਈ।ਪੂਰੇ ਦੇਸ਼ ਨੇ ਕੋਰੋਨਾ ਵਾਇਰਸ ਦੇ ਖ਼ਿਲਾਫ਼ ਜੰਗ ਵਿੱਚ ਇੱਕ ਜੁੱਟਤਾ ਦਾ ਸੁਨੇਹਾ ਦਿੱਤਾ।ਐਤਵਾਰ ਰਾਤ 9 ਵਜੇ ਆਪਣੇ ਆਪ ਪ੍ਰਧਾਨ ਮੰਤਰੀ ਨੇ ਆਪਣੇ ਘਰ ਦੀ ਲਾਈਟ ਬੁਝਾ ਕੇ ਦੀਵਾ ਜਗਾਇਆ। ਇਸ ਕ੍ਰਮ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੇ ਵੀ ਮੁੰਬਈ ਸਥਿਤ ਆਪਣੇ ਘਰ ਉੱਤੇ ਦੀਵਾ ਜਲਾ ਕੇ ਇੱਕ ਜੁੱਟਤਾ ਦਾ ਸੁਨੇਹਾ ਦਿੱਤਾ।  ਮੁਕੇਸ਼ ਅੰਬਾਨੀ (Mukesh Amabai) ਅਤੇ ਨੀਤਾ ਅੰਬਾਨੀ (Nita Ambani) ਨੇ ਆਪਣੇ ਘਰ Antilia ਵਿੱਚ ਐਤਵਾਰ ਰਾਤ 9 ਵਜੇ ਮੋਮਬੱਤੀ ਅਤੇ ਮਿੱਟੀ ਦਾ ਦੀਵਾ ਜਲਾਇਆ । ਇਸ ਦੌਰਾਨ Antilia ਦੀ ਸਾਰੀਆਂ ਲਾਈਟਸ ਨੂੰ 9 ਮਿੰਟ ਲਈ ਬੰਦ ਕਰ ਦਿੱਤਾ ਗਿਆ।

  ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਨਿੱਬੜਨ ਲਈ ਪੀ ਐਮ ਰਾਹਤ ਫ਼ੰਡ ਵਿੱਚ ਰਿਲਾਇੰਸ ਇੰਡਸਟਰੀਜ਼ (Reliance Industries Limited ) ਨੇ 500 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਇਲਾਵਾ ਕੰਪਨੀ ਨੇ ਮਹਾਰਾਸ਼ਟਰ ਅਤੇ ਗੁਜਰਾਤ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਵੀ 5-5 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ।
  50 ਲੱਖ ਲੋਕਾਂ ਨੂੰ 10 ਦਿਨ ਤੱਕ ਭੋਜਨ ਖਵਾਉਣ ਦਾ ਸੰਕਲਪ

  ਇਸ ਦੇ ਇਲਾਵਾ 50 ਲੱਖ ਲੋਕਾਂ ਨੂੰ 10 ਦਿਨਾਂ ਤੱਕ ਭੋਜਨ ਵੀ ਉਪਲਬਧ ਕਰਾਇਆ ਜਾ ਰਿਹਾ ਹੈ।ਕੁੱਝ ਦਿਨ ਪਹਿਲਾਂ ਹੀ ਰਿਲਾਇੰਸ ਫਾਊਡੇਸ਼ਨ (Reliance Foundation ) ਨੇ 100 ਬਿਸਤਰਾਂ ਦਾ ਪਹਿਲਾ COVID-19 ਹਸਪਤਾਲ ਸਿਰਫ਼ 2 ਹਫ਼ਤਿਆਂ ਵਿੱਚ ਤਿਆਰ ਕੀਤਾ ਸੀ।

  ਰਿਲਾਇੰਸ 1 ਲੱਖ ਮਾਸਕ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ PPE ਵੀ ਤਿਆਰ ਕਰ ਰਹੀ ਹੈ। ਤਾਂਕਿ ਦੇਸ਼ ਦੇ ਸਿਹਤ ਕਰਮਚਾਰੀਆਂ ਦਾ ਖ਼ਿਆਲ ਰੱਖਿਆ ਜਾ ਸਕੇ। ਐਮਰਜੈਂਸੀ ਵਾਹਨਾਂ ਵਿੱਚ ਫ਼ਰੀ ਤੇਲ ਅਤੇ ਡਬਲ ਡਾਂਟੇ ਰਿਲਾਇੰਸ ਪਹਿਲਾਂ ਤੋਂ ਹੀ ਉਪਲਬਧ ਕਰਾ ਰਹੀ ਹੈ।
  First published: