ਨਾਈਟ ਕਰਫਿਊ 'ਚ ਪਾਰਟੀ ਕਰਦੇ ਗ੍ਰਿਫਤਾਰ ਹੋਏ ਸੁਰੇਸ਼ ਰੈਨਾ, 34 ਖਿਲਾਫ ਕੇਸ ਦਰਜ

News18 Punjabi | News18 Punjab
Updated: December 22, 2020, 3:20 PM IST
share image
ਨਾਈਟ ਕਰਫਿਊ 'ਚ ਪਾਰਟੀ ਕਰਦੇ ਗ੍ਰਿਫਤਾਰ ਹੋਏ ਸੁਰੇਸ਼ ਰੈਨਾ, 34 ਖਿਲਾਫ ਕੇਸ ਦਰਜ
ਨਾਈਟ ਕਰਫਿਊ 'ਚ ਪਾਰਟੀ ਕਰਦੇ ਗ੍ਰਿਫਤਾਰ ਹੋਏ ਸੁਰੇਸ਼ ਰੈਨਾ, 34 ਖਿਲਾਫ ਕੇਸ ਦਰਜ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਕਰੋਨਾਵਾਇਰਸ (Coronavirus) ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਮੁੰਬਈ  ਵਿਚ 22 ਦਸੰਬਰ ਤੋਂ 5 ਜਨਵਰੀ ਤੱਕ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਮੁੰਬਈ ਏਅਰਪੋਰਟ ਦੇ ਨੇੜੇ ਡ੍ਰੈਗਨ ਫਲਾਈ ਨਾਮ ਦੇ ਇਕ ਪੱਬ' ਤੇ ਮੁੰਬਈ ਪੁਲਿਸ ਨੇ ਛਾਪਾ ਮਾਰਿਆ ਹੈ।

ਇਸ ਸਮੇਂ ਦੌਰਾਨ 34 ਵਿਅਕਤੀਆਂ ਖ਼ਿਲਾਫ਼ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਬਣਾਏ ਨਿਯਮਾਂ ਅਤੇ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ 34 ਲੋਕਾਂ ਵਿਚੋਂ ਬਹੁਤ ਸਾਰੇ ਨਾਮਵਰ ਸ਼ਖਸ ਹਨ। ਉਨ੍ਹਾਂ ਵਿੱਚ ਕ੍ਰਿਕਟਰ ਸੁਰੇਸ਼ ਰੈਨਾ ਦਾ ਨਾਮ ਹੈ। ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਬਾਅਦ ਵਿੱਚ ਉਨ੍ਹਾੰ ਨੂੰ ਜ਼ਮਾਨਤ ਮਿਲ ਗਈ।


ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਮੁੰਬਈ ਵਿੱਚ ਕੋਵਿਡ ਅਤੇ ਲੌਕਡਾਊਨ ਦੇ ਨਿਯਮਾਂ ਤਹਿਤ ਪੱਬ ਨੂੰ ਖੁੱਲ੍ਹ ਰੱਖਣ ਦਾ ਵੱਧ ਤੋਂ ਵੱਧ ਸਮਾਂ ਰਾਤ 11 ਵਜੇ ਨਿਸ਼ਚਤ ਕੀਤਾ ਗਿਆ ਹੈ। ਪਰ ਇਹ ਪੱਬ ਸਵੇਰੇ 4 ਵਜੇ ਤੱਕ ਚੱਲ ਰਿਹਾ ਸੀ। ਅਜਿਹੇ ਵਿਚ ਪੁਲਿਸ ਨੇ ਇਥੇ ਛਾਪਾ ਮਾਰ ਕੇ ਸਾਰੇ 34 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹਨਾਂ 34 ਵਿਅਕਤੀਆਂ ਵਿਚੋਂ 27 ਪੱਬ ਦੇ ਕਸਟਮਰ  ਹਨ। 7 ਲੋਕ ਸਟਾਫ ਮੈੰਬਰ ਵੀ ਹਨ। ਦੇਰ ਰਾਤ ਕਰੀਬ 2:50 ਵਜੇ ਪੁਲਿਸ ਨੇ ਪੱਬ 'ਤੇ ਛਾਪਾ ਮਾਰਿਆ। ਖਬਰਾਂ ਅਨੁਸਾਰ ਕ੍ਰਿਕਟਰ ਸੁਰੇਸ਼ ਰੈਨਾ, ਗਾਇਕ ਗੁਰੂ ਰੰਧਾਵਾ ਅਤੇ ਕਈ ਹੋਰ ਮਸ਼ਹੂਰ ਪਾਰਟੀ ਵਿੱਚ ਸ਼ਾਮਲ ਸਨ।

ਮੁੰਬਈ ਪੁਲਿਸ ਦੇ ਸੂਤਰਾਂ ਅਨੁਸਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪੱਬ ਵਿੱਚ ਹੋਏ ਪੁਲਿਸ ਛਾਪਿਆਂ ਦੌਰਾਨ ਕਈ ਮਸ਼ਹੂਰ ਹਸਤੀਆਂ ਪਿਛਲੇ ਦਰਵਾਜ਼ੇ ਰਾਹੀਂ ਭੱਜਣ ਵਿੱਚ ਸਫਲ ਹੋ ਗਈਆਂ।
Published by: Gurwinder Singh
First published: December 22, 2020, 2:33 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading