Home /News /coronavirus-latest-news /

ਇੰਡੋਨੇਸ਼ੀਆ ‘ਚ ਲਾਕਡਾਊਨ ਉਡੀਆਂ ਧੱਜੀਆਂ, ਹਜ਼ਾਰਾਂ ਦੀ ਗਿਣਤੀ ‘ਚ ਮਸਜਿਦ ਪੁੱਜੇ

ਇੰਡੋਨੇਸ਼ੀਆ ‘ਚ ਲਾਕਡਾਊਨ ਉਡੀਆਂ ਧੱਜੀਆਂ, ਹਜ਼ਾਰਾਂ ਦੀ ਗਿਣਤੀ ‘ਚ ਮਸਜਿਦ ਪੁੱਜੇ

ਇੰਡੋਨੇਸ਼ੀਆ ‘ਚ ਲਾਕਡਾਊਨ ਉਡੀਆਂ ਧੱਜੀਆਂ, ਹਜ਼ਾਰਾਂ ਦੀ ਗਿਣਤੀ ‘ਚ ਮਸਜਿਦ ਪੁੱਜੇ,

ਇੰਡੋਨੇਸ਼ੀਆ ‘ਚ ਲਾਕਡਾਊਨ ਉਡੀਆਂ ਧੱਜੀਆਂ, ਹਜ਼ਾਰਾਂ ਦੀ ਗਿਣਤੀ ‘ਚ ਮਸਜਿਦ ਪੁੱਜੇ,

ਇੰਡੋਨੇਸ਼ੀਆ ਦੇ ਆਸੀਹ ਸੂਬੇ ਵਿੱਚ ਰਮਜ਼ਾਨ ਦੇ ਮੌਕੇ ਸੈਂਕੜੇ ਲੋਕ ਨੇ ਮਸਜਿਦ ਵਿੱਚ ਜਨਤਕ ਨਮਾਜ਼ ਅਦਾ ਕਰਨ ਪੁੱਜੇ। ਹਾਲਾਂਕਿ ਉਨ੍ਹਾਂ ਵਿਚੋਂ ਬਹੁਤਿਆਂ ਨੇ ਮਾਸਕ ਪਹਿਨੇ ਹੋਏ ਸਨ, ਫਿਰ ਵੀ ਸਮਾਜਿਕ ਦੂਰੀਆਂ ਦੇ ਨਿਯਮਾਂ ਨੂੰ ਵੱਡੇ ਪੱਧਰ 'ਤੇ ਨਜ਼ਰ ਅੰਦਾਜ਼ ਕਰਕੇ ਕਾਫੀ ਨੇੜੇ ਹੋ ਕੇ ਨਮਾਜ਼ ਪੜੀ।

ਹੋਰ ਪੜ੍ਹੋ ...
  • Share this:

    ਤਾਲਾਬੰਦੀ ਦੇ ਬਾਵਜੂਦ ਮਸਜਿਦਾਂ ਖੋਲ੍ਹਣ ਤੋਂ ਬਾਅਦ ਮੁਸਲਿਮ ਕੱਟੜਪੰਥੀ ਹੁਣ ਇੰਡੋਨੇਸ਼ੀਆ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ। ਇੰਡੋਨੇਸ਼ੀਆ ਦੇ ਆਸੀਹ ਸੂਬੇ ਵਿੱਚ ਰਮਜ਼ਾਨ ਦੇ ਮੌਕੇ ਸੈਂਕੜੇ ਲੋਕ ਨੇ ਮਸਜਿਦ ਵਿੱਚ ਜਨਤਕ ਨਮਾਜ਼ ਅਦਾ ਕਰਨ ਪੁੱਜੇ। ਹਾਲਾਂਕਿ ਉਨ੍ਹਾਂ ਵਿਚੋਂ ਬਹੁਤਿਆਂ ਨੇ ਮਾਸਕ ਪਹਿਨੇ ਹੋਏ ਸਨ, ਫਿਰ ਵੀ ਸਮਾਜਿਕ ਦੂਰੀਆਂ ਦੇ ਨਿਯਮਾਂ ਨੂੰ ਵੱਡੇ ਪੱਧਰ 'ਤੇ ਨਜ਼ਰ ਅੰਦਾਜ਼ ਕਰਕੇ ਕਾਫੀ ਨੇੜੇ ਹੋ ਕੇ ਨਮਾਜ਼ ਪੜੀ। ਇਸ ਤਰ੍ਹਾਂ ਦੀਆਂ ਖ਼ਬਰਾਂ ਦੇਸ਼ ਦੇ ਕਈ ਹੋਰ ਖੇਤਰਾਂ ਤੋਂ ਵੀ ਆ ਰਹੀਆਂ ਹਨ।

    ਬੀਬੀਸੀ ਵਿਚ ਪ੍ਰਕਾਸ਼ਤ ਇਕ ਰਿਪੋਰਟ ਅਨੁਸਾਰ ਇਨ੍ਹਾਂ ਲੋਕਾਂ ਨੇ ਅਜਿਹਾ ਕਰਕੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ। ਇੰਡੋਨੇਸ਼ੀਆ ਤੋਂ ਪੁਤਰੀ ਸਾਰਾ ਨਾਮ ਦੇ ਇਕ ਨਮਾਜ਼ੀ ਨੇ ਬੀਬੀਸੀ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਦਾ ਡਰ ਹੈ ਪਰ ਨਮਾਜ਼ ਲਈ ਬਾਹਰ ਨਿਕਲਣ ਵਿਚ ਕੋਰੋਨਾ ਦਾ ਕੋਈ ਡਰ ਨਹੀਂ ਹੈ। ਇਸ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਸਾਫ਼ ਰੱਖੋ। ਅਸੀਂ ਨਿਰੰਤਰ ਆਪਣੇ ਹੱਥ ਧੋ ਰਹੇ ਹਾਂ ਅਤੇ ਮਾਸਕ ਵੀ ਪਾ ਰਹੇ ਹਾਂ। ਹਾਲਾਂਕਿ ਇਸ ਦੌਰਾਨ ਕੁਝ ਲੋਕ ਅਜਿਹੇ ਵੀ ਸਨ ਜੋ ਪਰਿਵਾਰਕ ਮੈਂਬਰਾਂ ਦੇ ਦਬਾਅ ਹੇਠ ਨਮਾਜ਼ ਪੜ੍ਹਨ ਲਈ ਆਏ ਸਨ। ਵਹਿਯੁਕਾ ਨਾਮ ਦੇ ਅਜਿਹੇ ਇਕ ਵਿਅਕਤੀ ਨੇ ਕਿਹਾ, 'ਮੈਨੂੰ ਇਕੱਠੇ ਨਮਾਜ਼ ਅਦਾ ਕਰਨ ਤੋਂ ਡਰ ਲਗਦਾ ਹੈ, ਇਸ ਲਈ ਮੈਂ ਰੇਖਾ ਤੋਂ ਦੂਰ ਹਾਂ।'

    ਇੰਡੋਨੇਸ਼ੀਆਈ ਮੀਡੀਆ ਦੇ ਅਨੁਸਾਰ ਇਲਾਕੇ ਦੇ ਕਈ ਸਥਾਨਕ ਮੌਲਾਨਾ ਨੇ ਫਤਵਾ ਦੇ ਕੇ  ਲੋਕਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਤ ਕੀਤਾ ਸੀ। ਅਚੇ ਦੀ ਸਿਆ ਕੁਆਲ ਯੂਨੀਵਰਸਿਟੀ ਵਿੱਚ ਸਮਾਜਿਕ ਵਿਗਿਆਨ ਦੀ ਪ੍ਰੋਫੈਸਰ, ਮਰੀਨੀ ਕ੍ਰਿਸਟਾਨੀ ਨੇ ਬੀਬੀਸੀ ਨੂੰ ਦੱਸਿਆ ਕਿ ਇੱਥੋਂ ਦੇ ਲੋਕਾਂ ਨੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨਾਲੋਂ ਇਸਲਾਮਿਕ ਸਮੂਹਾਂ ਅਤੇ ਕੱਟੜਪੰਥੀ ਮੌਲਵੀਆਂ ਦੇ ਹੁਕਮਾਂ ਦੀ ਪਾਲਣਾ ਕਰਨਾ ਬਿਹਤਰ ਸਮਝਿਆ। ਦੱਸਣਯੋਗ ਹੈ ਕਿ ਅਚੇ ਇੰਡੋਨੇਸ਼ੀਆ ਦਾ ਇਕਲੌਤਾ ਖੇਤਰ ਹੈ ਜਿਥੇ ਇਸਲਾਮੀ ਸ਼ਰੀਆ ਕਾਨੂੰਨ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਇਸ ਖੇਤਰ ਵਿੱਚ ਕੋਰੜੇ ਮਾਰਨ ਦੀ ਸਜ਼ਾ ਅਜੇ ਵੀ ਕਾਇਮ ਹੈ। ਮੰਗਲਵਾਰ ਨੂੰ ਇਸਲਾਮੀ ਕਾਨੂੰਨ ਦੀ ਉਲੰਘਣਾ ਕਰਦਿਆਂ ਛੇ ਲੋਕਾਂ ਨੂੰ ਕੁੱਟਿਆ ਗਿਆ ਸੀ।

    ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਵਧਦੇ ਮਾਮਲਿਆਂ ਨੂੰ ਵੇਖਦਿਆ ਇਸ ਸਾਲ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਿਕਲਣ ਉਤੇ ਪਾਬੰਦੀ ਲਾਈ ਗਈ ਹੈ। ਇੰਡੋਨੇਸ਼ੀਆ ਦੀ ਸਮਾਚਾਰ ਏਜੰਸੀ ਅੰਟਾਰਾ ਦਾ ਮੁਤਬਿਕ ਇੰਡੋਨੇਸ਼ੀਆ ਵਿਚ ਈਦ ਉਲ ਫਿਤਰ ਵਾਪਸ ਘਰ ਜਾਣ ਦੀ ਪੁਰਾਣੀ ਰੀਤ ਹੈ ਜਿਸ ਨੂੰ 'ਮੁਦਿਕ' ਕਿਹਾ ਜਾਂਦਾ ਹੈ। ਇਸ ਰੀਤੀ ਰਿਵਾਜ ਦੇ ਤਹਿਤ ਲੱਖਾਂ ਲੋਕ ਰਮਜ਼ਾਨ ਦੇ ਆਖਰੀ ਸਪਤਰ ਵਿੱਚ ਯਾਤਰਾ ਕਰਦੇ ਹਨ।

    Published by:Ashish Sharma
    First published:

    Tags: Coronavirus, COVID-19, Indonesia, Lockdown