ਦਿੱਲੀ ਵਿੱਚ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal Government) ਨੇ ਨਵੀਂ ਪਾਬੰਧੀਆਂ ਲਾਉਂਦੇ ਹੋਏ ਨਿਯਮ ਜਾਰੀ ਕੀਤੇ ਹਨ। ਦਿੱਲੀ ਵਿੱਚ ਵੀਕਐਂਡ ਕਰਫ਼ਿਊ ਲਾ ਦਿੱਤਾ ਗਿਆ ਹੈ। ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਹ ਕਰਫ਼ਿਊ ਜਾਰੀ ਰਹੇਗਾ।
(New Guidelines) ਇਨ੍ਹਾਂ ਮੁਤਾਬਿਕ ਦਿੱਲੀ ਸਰਕਾਰ ਨੇ ਸਾਰੇ ਸਮਾਜਿਕ, ਰਾਜਨੀਤਕ, ਖੇਡ, ਮਨੋਰੰਜਨ ਸਬੰਧੀ ਰੈਲੀਆਂ ਉੱਤੇ ਰੋਕ ਲਾ ਦਿੱਤੀ ਹੈ। "ਸਾਂਨੂੰ ਕੋਰੋਨਾ ਕੇਸਾਂ ਨੂੰ ਕਾਬੂ ਕਰਨ ਲਈ ਜਲਦੀ ਹੀ ਕੁਝ ਕਰਨ ਦੀ ਲੋੜ ਹੈ। ਇਸ ਲਈ ਦਿੱਲੀ ਵਿੱਚ ਵੀਕਐਂਡ ਕਰਫ਼ਿਊ ਲਾਇਆ ਗਿਆ ਹੈ। ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਵਿਆਹ ਵਾਲੇ ਲੋੱਕਾਂ ਨੂੰ ਪਾਸ ਜਾਰੀ ਕੀਤੇ ਜਾਣਗੇ।"
ਇਸਦੇ ਨਾਲ ਹੀ ਮੈਟਰੋ, ਡੀ ਟੀ ਸੀ, ਅਤੇ ਕਲੱਸਟਰ ਬਸਾਂ ਨੂੰ 50 ਫ਼ੀਸਦੀ ਸਮਰੱਥਾ ਤੇ ਚਲਾਇਆ ਜਾਵੇਗਾ। ਵਿਆਹ ਸਮਾਗਮਾਂ ਵਿੱਚ ਹੁਣ ਸਿਰਫ਼ 50 ਮਹਿਮਾਨ ਹੀ ਸ਼ਾਮਲ ਹੋ ਸਕਣਗੇ। ਦਿੱਲੀ ਵਿੱਚ ਅੰਤਿਮ ਸੰਸਕਾਰ ਦੌਰਾਨ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਣਗੇ। ਦੱਸ ਦੇਈਏ ਕਿ ਦਿੱਲੀ ਵਿੱਚ ਸ਼ਨੀਵਾਰ ਨੂੰ ਕੋਰੋਨਾ ਦੇ 7,897 ਨਵੇਂ ਮਾਮਲੇ ਸਾਹਮਣੇ ਆਏ ਤੇ 79 ਮਰੀਜ਼ਾਂ ਦੀ ਜਾਨ ਗਈ। ਸੰਕ੍ਰਮਿਤ ਵਿਅਕਤੀਆਂ ਦੀ ਗਿਣਤੀ ਵਧ ਕੇ 7,14,423 ਹੋ ਗਈ। ਜਦਕਿ 11,235 ਲੋਕ ਹੁਣ ਤੱਕ ਜਾਨ ਗਵਾਂ ਚੁੱਕੇ ਹਨ। ਦਿੱਲੀ ਵਿਉੱਚ ਸੰਕ੍ਰਮਣ ਦੀ ਦਰ 10.21 ਫ਼ੀਸਦੀ ਹੋ ਗਈ ਹੈ।
ਡੀ ਡੀ ਐੱਮ ਏ ਵੱਲੋਂ ਜਾਰੀ ਆਦੇਸ਼ਾਂ ਮੁਤਾਬਿਕ ਸਾਰੇ ਕਾਲਜਾਂ, ਟਰੇਨਿੰਗ ਕੇਂਦਰ, ਅਤੇ ਕੋਚਿੰਗ ਇੰਸਟੀਚਿਊਟ ਬੰਦ ਰਹਿਣਗੇ। ਅਧਿਆਪਕਾਂ ਨੂੰ 11ਵੀਂ ਅਤੇ 12ਵੀਂ ਦੇ ਬੱਚਿਆਂ ਨੂੰ ਪੜ੍ਹਾਈ ਸਬੰਧੀ ਹਿਦਾਇਤਾਂ ਦੇਣ ਲਈ ਬੁਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
- ਦਿੱਲੀ ਵਿੱਚ ਵੀਕਐਂਡ ਕਰਫ਼ਿਊ ਲਾ ਦਿੱਤਾ ਗਿਆ ਹੈ।
- ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਹ ਕਰਫ਼ਿਊ ਜਾਰੀ ਰਹੇਗਾ।
- ਸਿਰਫ਼ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ।
- ਵਿਆਹਾਂ, ਏਅਰਪੋਰਟ, ਰੇਲਵੇ ਸਟੇਸ਼ਨ, ਜਾ ਰਹੇ ਯਾਤਰੀਆਂ ਨੂੰ ਪਾਸ ਜਾਰੀ ਕੀਤੇ ਜਾਣਗੇ
- ਜਿੰਮ, ਪੂਲ, ਮਾਲ, ਆਡੀਟੋਰੀਅਮ ਅਗਲੇ ਨਿਰਦੇਸ਼ਾਂ ਤੱਕ ਬੰਦ ਰਹਿਣਗੇ।
- ਸਿਨੇਮਾ ਹਾਲ 30 ਫ਼ੀਸਦੀ ਸਮਰੱਥਾ ਤੇ ਖੁੱਲੇ ਰਹਿਣਗੇ।
- ਹਰ ਜ਼ੋਨ ਵਿੱਚ ਇੱਕ ਹਫ਼ਤਾਵਾਰ ਬਜ਼ਾਰ ਦੀ ਇਜਾਜ਼ਤ ਮਿਲੇਗੀ।
- ਹੋਟਲਾਂ ਤੋਂ ਸਿਰਫ਼ ਖਾਣਾ ਪੈਕ ਕਰਵਾ ਕੇ ਲੈ ਜਾਣ ਦੀ ਇਜਾਜ਼ਤ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।