Home /News /coronavirus-latest-news /

ਨਹੀਂ ਮੁਮਕਿਨ ਹੁਣ ਮਾਲ 'ਚ ਪਹਿਲਾਂ ਵਾਂਙ ਘੁੰਮਣਾ, ਬਹਿ ਕੇ ਖਾਣਾ ਖਾਣਾ, ਕੱਪੜੇ ਟ੍ਰਾਈ ਕਰਨਾ, ਦਿਸ਼ਾ-ਨਿਰਦੇਸ਼ ਜਾਰੀ

ਨਹੀਂ ਮੁਮਕਿਨ ਹੁਣ ਮਾਲ 'ਚ ਪਹਿਲਾਂ ਵਾਂਙ ਘੁੰਮਣਾ, ਬਹਿ ਕੇ ਖਾਣਾ ਖਾਣਾ, ਕੱਪੜੇ ਟ੍ਰਾਈ ਕਰਨਾ, ਦਿਸ਼ਾ-ਨਿਰਦੇਸ਼ ਜਾਰੀ

  • Share this:

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਜੂਨ 1 ਤੋਂ 30 ਜੂਨ ਦੇ ਸਮੇਂ ਦੌਰਾਨ ਲਾੱਕਡਾਉਨ 5-ਅਨਲੌਕ-1 ਵਿੱਚ ਧਾਰਮਿਕ ਸਥਾਨਾਂ, ਹੋਟਲਾਂ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਾਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲਜ਼ ਨੂੰ ਮੁੜ ਖੁੱਲ੍ਹਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ (ਐਮ.ਐੱਚ.ਏ.), ਭਾਰਤ ਸਰਕਾਰ, ਨੇ 30 ਮਈ ਨੂੰ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਾਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲਜ਼ ਨੂੰ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ (ਐਮ.ਐਚ.ਐਫ.ਡਬਲਯੂ), ਭਾਰਤ ਸਰਕਾਰ, ਵੱਲੋਂ ਜਾਰੀ ਐਸ.ਓ.ਪੀਜ਼ ਦੇ ਅਨੁਸਾਰ ਮਿਤੀ 8 ਜੂਨ 2020 ਤੋਂ ਖੋਲ੍ਹਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ।

ਜੂਨ 8 ਸੋਮਵਾਰ ਤੋਂ ਧਾਰਮਿਕ ਸਥਾਨਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਪ੍ਰਾਹੁਣਾਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲਜ਼ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਨ੍ਹਾਂ ਸੰਸਥਾਵਾਂ ਦੀ ਮੈਨੇਜਮੈਂਟ ਸਬੰਧਿਤ ਐਸ.ਓ.ਪੀ.ਜ਼ (SOPS) ਦੀ ਪਾਲਨਾ ਕਰੇਗੀ। ਇਸ ਤੋਂ ਇਲਾਵਾ ਮੈਨੇਜਮੈਂਟ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਵੀ ਕਰੇਗੀ ਜਿਵੇਂ ਕਿ ਮਾਲ ਵਿਚ ਦਾਖਲ ਹੋਣ ਵਾਲੇ ਹਰ ਵਿਅਕਤੀ ਦੇ ਫ਼ੋਨ ਵਿੱਚ ਕੋਵਾ ਐਪ ਡਾਊਨਲੋਡ ਹੋਣਾ ਚਾਹੀਦਾ ਹੈ। ਪਰ ਇੱਕ ਪਰਵਾਰ ਦੇ ਮਾਮਲੇ ਵਿੱਚ ਇੱਕ ਵਿਅਕਤੀ ਕੋਲ ਕੋਵਾ ਐਪ ਹੋਵੇ ਤਾਂ ਮਾਲ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ। ਮਾਲ ਵਿਚ ਵਾਧੂ ਟਹਿਲਣ ਦੀ ਆਗਿਆ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਮਾਲ ਵਿੱਚ ਦਾਖਲਾ ਟੋਕਨ ਪ੍ਰਣਾਲੀ ਦੇ ਆਧਾਰ ਹੋਵੇਗਾ। ਆਦਰਸ਼ਕ ਤੌਰ ਤੇ ਮਾਲ ਵਿੱਚ ਦਾਖ਼ਲ ਹੋਣ ਵਾਲੇ ਵਿਅਕਤੀਆਂ/ਵਿਅਕਤੀਆਂ ਦੇ ਸਮੂਹ ਲਈ ਅਧਿਕਤਰ ਸਮਾਂ ਸੀਮਾ ਵੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਮਾਲ ਵਿਚਲੀ ਹਰੇਕ ਦੁਕਾਨ ਵਿਚ ਨਿਸ਼ਚਿਤ ਵਿਅਕਤੀਆਂ ਦੀ ਵੱਧ ਤੋਂ ਵੱਧ ਸਮਰੱਥਾ 6 ਫੁੱਟ ਦੀ ਦੂਰੀ (2 ਗਜ਼ ਕੀ ਦੂਰੀ) ਦੇ ਆਧਾਰ ਤੇ ਨਿਰਧਾਰਿਤ ਕੀਤੀ ਜਾਏਗੀ ਭਾਵ ਦੁਕਾਨ ਵਿਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਲਈ ਲਗਭਗ 10`10 ਦਾ ਖੇਤਰਫਲ। ਇਸ ਤੋਂ ਇਲਾਵਾ ਮਾਲ ਦੀ ਕੁਲ ਸਮਰੱਥਾ ਨਿਰਧਾਰਿਤ ਕਰਨ ਲਈ ਆਮ ਖੇਤਰਾਂ ਲਈ ਵਾਧੂ 25% ਦੀ ਇਜਾਜ਼ਤ ਹੋਵੇਗੀ।


  • ਮਾਲ ਵਿਚ ਦਾਖਲ ਹੋਣ ਵਾਲੇ ਹਰ ਵਿਅਕਤੀ ਦੇ ਫ਼ੋਨ ਵਿੱਚ ਕੋਵਾ ਐਪ ਡਾਊਨਲੋਡ ਹੋਣਾ ਚਾਹੀਦਾ ਹੈ

  • ਇੱਕ ਪਰਵਾਰ ਦੇ ਮਾਮਲੇ ਵਿੱਚ ਇੱਕ ਵਿਅਕਤੀ ਕੋਲ ਕੋਵਾ ਐਪ ਹੋਵੇ ਤਾਂ ਮਾਲ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ।

  • ਮਾਲ ਵਿਚ ਵਾਧੂ ਟਹਿਲਣ ਦੀ ਆਗਿਆ ਨਹੀਂ ਹੋਵੇਗੀ।

  • ਮਾਲ ਵਿੱਚ ਦਾਖਲਾ ਟੋਕਨ ਪ੍ਰਣਾਲੀ ਦੇ ਆਧਾਰ ਹੋਵੇਗਾ।

  • ਲਿਫ਼ਟਾਂ ਦੀ ਵਰਤੋਂ ਅਪਾਹਜ ਵਿਅਕਤੀਆਂ ਜਾਂ ਡਾਕਟਰੀ ਐਮਰਜੈਂਸੀ ਦੇ ਸਿਵਾਏ ਨਹੀਂ ਕੀਤੀ ਜਾਏਗੀ

  • ਐਸਕਲੇਟਰਸ ਸਿਰਫ਼ ਇੱਕ ਦੂਜੇ ਤੋਂ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਨਾ ਨਾਲ ਵਰਤੇ ਜਾ ਸਕਦੇ ਹਨ

  • ਕੱਪੜੇ ਅਤੇ ਹੋਰ ਸਾਮਾਨ ਦੀ ਅਜ਼ਮਾਇਸ਼ ਦੀ ਆਗਿਆ ਨਹੀਂ ਹੋਵੇਗੀ।

  • ਵੱਧ ਤੋਂ ਵੱਧ ਸਮਰੱਥਾ ਦਾ 50 ਪ੍ਰਤੀਸ਼ਤ ਤੋਂ ਵੱਧ ਕਿਸੇ ਵੀ ਸਮੇਂ ਮਾਲ ਵਿੱਚ ਦਾਖਲ/ਕਿਸੇ ਇੱਕ ਦੁਕਾਨ ਵਿੱਚ ਮੌਜੂਦ ਨਹੀਂ ਹੋਣਾ ਚਾਹੀਦਾ

  • ਦੁਕਾਨ ਦੇ ਅੰਦਰ ਦਾਖਲ ਹੋਣ ਦਾ ਇੰਤਜ਼ਾਰ ਕਰ ਰਹੇ ਵਿਅਕਤੀਆਂ ਲਈ ਸਮਾਜਿਕ ਦੂਰੀ ਦਰਸਾਉਣ ਲਈ ਨਿਸ਼ਾਨਦੇਹੀ ਕੀਤੀ ਜਾਵੇਗੀ

  • ਕਿਸੇ ਵੀ ਮਾਲ ਵਿੱਚ ਰੈਸਟੋਰੈਂਟ / ਫੂਡ ਕੋਰਟ ਟੇਕਵੇਅ / ਹੋਮ ਡਿਲਿਵਰੀ ਤੋਂ ਇਲਾਵਾ ਕੰਮ ਨਹੀਂ ਕਰਨਗੇ

  • ਮਾਲ ਵਿੱਚ ਰੈਸਟੋਰੈਂਟ/ਫੂਡ ਕੋਰਟ ਵਿੱਚ ਕੋਈ ‘ਡਾਈਨ-ਇਨ’ ਸਹੂਲਤ ਨਹੀਂ ਹੋਵੇਗੀ

  • ਮਾਲ ਵਿੱਚ ਰੈਸਟੋਰੈਂਟ/ਫੂਡ ਕੋਰਟ ਟੇਕਵੇਅ/ਹੋਮ ਡਿਲਿਵਰੀ ਤੋਂ ਇਲਾਵਾ ਕੰਮ ਨਹੀਂ ਕਰਨਗੇ


ਉਨ੍ਹਾਂ ਦੱਸਿਆ ਕਿ ਮਾਲ ਮੈਨੇਜਮੈਂਟ ਅਤੇ ਹਰੇਕ ਦੁਕਾਨ ਦੀ ਵੱਧ ਤੋਂ ਵੱਧ ਸਮਰੱਥਾ ਦਰਸਾਉਣ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਵੇਗੀ ਅਤੇ ਵੱਧ ਤੋਂ ਵੱਧ ਸਮਰੱਥਾ ਦਾ 50 ਪ੍ਰਤੀਸ਼ਤ ਤੋਂ ਵੱਧ ਕਿਸੇ ਵੀ ਸਮੇਂ ਮਾਲ ਵਿੱਚ ਦਾਖਲ/ਕਿਸੇ ਇੱਕ ਦੁਕਾਨ ਵਿੱਚ ਮੌਜੂਦ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਦੁਕਾਨ ਦੇ ਅੰਦਰ ਦਾਖਲ ਹੋਣ ਦਾ ਇੰਤਜ਼ਾਰ ਕਰ ਰਹੇ ਵਿਅਕਤੀਆਂ ਲਈ ਸਮਾਜਿਕ ਦੂਰੀ ਦਰਸਾਉਣ ਲਈ ਨਿਸ਼ਾਨਦੇਹੀ ਕੀਤੀ ਜਾਵੇਗੀ। ਲਿਫ਼ਟਾਂ ਦੀ ਵਰਤੋਂ ਅਪਾਹਜ ਵਿਅਕਤੀਆਂ ਜਾਂ ਡਾਕਟਰੀ ਐਮਰਜੈਂਸੀ ਦੇ ਸਿਵਾਏ ਨਹੀਂ ਕੀਤੀ ਜਾਏਗੀ। ਐਸਕਲੇਟਰਸ ਸਿਰਫ਼ ਇੱਕ ਦੂਜੇ ਤੋਂ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਨਾ ਨਾਲ ਵਰਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਕੱਪੜੇ ਅਤੇ ਹੋਰ ਸਾਮਾਨ ਦੀ ਅਜ਼ਮਾਇਸ਼ ਦੀ ਆਗਿਆ ਨਹੀਂ ਹੋਵੇਗੀ।

ਉਨ੍ਹਾਂ ਦੱਸਿਆ ਕਿ ਜਿ਼ਲ੍ਹਿਆਂ ਦੀ ਸਿਹਤ ਟੀਮ ਬਾਕਾਇਦਾ ਮਾਲ ਦੀਆਂ ਦੁਕਾਨਾਂ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਜਾਂਚ ਕਰੇਗੀ। ਕਿਸੇ ਵੀ ਮਾਲ ਵਿੱਚ ਰੈਸਟੋਰੈਂਟ/ਫੂਡ ਕੋਰਟ ਟੇਕਵੇਅ/ਹੋਮ ਡਿਲਿਵਰੀ ਤੋਂ ਇਲਾਵਾ ਕੰਮ ਨਹੀਂ ਕਰਨਗੇ। ਇਨ੍ਹਾਂ ਥਾਵਾਂ ਦੇ ਪ੍ਰਬੰਧਨ ਲਈ ਹੱਥਾਂ ਦੀ ਸਫ਼ਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨਗੇ। ਰੈਸਟੋਰੈਂਟਾਂ ਨੂੰ ਸਿਰਫ਼ ਹੁਣ ਵਸਤਾਂ ਲੈ ਕੇ ਜਾਣ ਅਤੇ ਘਰ ਡਿਲਿਵਰੀ ਦੇਣ ਲਈ ਖੋਲ੍ਹਣ ਲਈ ਆਗਿਆ ਦਿੱਤੀ ਜਾਵੇਗੀ। ਅਗਲੇ ਆਦੇਸ਼ਾਂ ਤਕ ਇੱਥੇ ਕੋਈ ‘ਡਾਈਨ-ਇਨ’ ਸਹੂਲਤ ਨਹੀਂ ਹੋਵੇਗੀ। ਰਾਤ 8 ਵਜੇ ਤੱਕ ਘਰ ਵਿਚ ਡਿਲਿਵਰੀ ਦੀ ਆਗਿਆ ਹੋ ਸਕਦੀ ਹੈ। 15-06.2020 ਨੂੰ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ਦੇ ਪ੍ਰਬੰਧਨ ਲਈ ਹੱਥਾਂ ਦੀ ਸਫ਼ਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਹੋਟਲ ਰੈਸਟੋਰੈਂਟ ਦ ਰਹਿਣਗੇ ਅਤੇ ਹੋਟਲਾਂ ਵਿਚ ਮਹਿਮਾਨਾਂ ਲਈ ਸਿਰਫ਼ ਕਮਰਿਆਂ ਵਿਚ ਖਾਣਾ ਪਰੋਸਿਆ ਜਾਵੇਗਾ। ਸਥਿਤੀ ਦਾ ਜਾਇਜ਼ਾ 15 ਜੂਨ 2020 ਨੂੰ ਲਿਆ ਜਾਵੇਗਾ। ਰਾਤ ਦਾ ਕਰਫ਼ਿਊ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਅਕਤੀਆਂ ਦੀ ਆਵਾਜਾਈ ਸਿਰਫ਼ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਜਾਇਜ਼ ਹੋਵੇਗੀ। ਹਾਲਾਂਕਿ, ਮਹਿਮਾਨਾਂ ਨੂੰ ਉਨ੍ਹਾਂ ਦੀ ਉਡਾਣ/ਰੇਲ ਰਾਹੀਂ ਯਾਤਰਾ ਦੇ ਨਿਯਮ ਦੇ ਆਧਾਰ ਤੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਹੋਟਲ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦੀ ਆਗਿਆ ਹੋਵੇਗੀ। ਹਵਾਈ / ਰੇਲ ਦੀ ਟਿਕਟ ਨੂੰ ਹੀ ਕਰਫ਼ਿਊ ਦੇ ਘੰਟਿਆਂ (ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ) ਦੌਰਾਨ ਹੋਟਲ ਅਤੇ ਆਉਣ ਵਾਲੇ ਮਹਿਮਾਨਾਂ ਲਈ ਇੱਕ ਵਾਰੀ ਦੇ ਆਵਾਜਾਈ ਕਰਫ਼ਿਊ ਪਾਸ ਵਜੋਂ ਵਰਤਿਆ ਜਾਵੇਗਾ।ਇਨ੍ਹਾਂ ਥਾਵਾਂ ਦੇ ਪ੍ਰਬੰਧਨ ਲਈ ਹੱਥਾਂ ਦੀ ਸਫ਼ਾਈ, ਸਮਾਜਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕਰਨਗੇ।

ਧਾਰਮਿਕ ਸਥਾਨਾਂ ਲਈ ਨਵੇਂ ਨਿਯਮ

ਬੁਲਾਰੇ ਨੇ ਕਿਹਾ ਕਿ ਪੂਜਾ/ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਹੀ ਖੁੱਲ੍ਹੇਂ ਰਹਿਣਗੇ। ਪੂਜਾ ਦੇ ਸਮੇਂ ਵਿਅਕਤੀਆਂ ਦੀ ਵੱਧ ਤੋਂ ਵੱਧ ਗਿਣਤੀ 20 ਦੂਰੀ ਤੋਂ ਵੱਧ ਨਹੀਂ ਹੋਣੀ ਚਾਹੀਦੀ, ਅਤੇ ਇਸ ਲਈ ਪੂਜਾ ਦਾ ਸਮਾਂ ਛੋਟੇ ਸਮੂਹਾਂ ਵਿੱਚ ਵੰਡਿਆ ਹੋਣਾ ਚਾਹੀਦਾ ਹੈ। ਇਨ੍ਹਾਂ ਥਾਵਾਂ ਦੇ ਪ੍ਰਬੰਧਨ ਹੱਥਾਂ ਦੀ ਸਫ਼ਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨਾ। ਪਰ ਸ਼ਾਦ, ਭੋਜਨ ਅਤੇ ਭੋਜਨ/ਲੰਗਰ ਦੀ ਵੰਡ ਨਹੀਂ ਕੀਤੀ ਜਾਏਗੀ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਤੇ ਤਾਲਾਬੰਦੀ ਉਪਾਵਾਂ ਦੀ ਕਿਸੇ ਵੀ ਤਰਾਂ ਦੀ ਉਲੰਘਣਾ ਨੂੰ ਆਫ਼ਤ ਪ੍ਰਬੰਧਨ ਐਕਟ, 2005, ਦੀ ਧਾਰਾ 51 ਤੋਂ 60 ਦੇ ਅਧੀਨ, ਆਈਪੀਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਭਾਰਤ ਸਰਕਾਰ ਦੇ ਐਮ.ਓ.ਐਚ.ਐਫ.ਡਬਲਯੂ ਦੇ ਐਸਓਪੀਜ਼ ਨੂੰ ਕਿਸੇ ਵੀ ਤਰੀਕੇ ਨਾਲ ਪੇਤਲਾ ਨਹੀਂ ਕੀਤਾ ਜਾਵੇਗਾ ਅਤੇ ਸੰਸਥਾਵਾਂ ਦੁਆਰਾ ਇਨ੍ਹਾਂ ਦਾ ਸਖ਼ਤੀ ਨਾਲ ਪਾਲਨ ਕੀਤੀ ਜਾਵੇਗੀ। ਜ਼ਿਲ੍ਹਾ ਅਧਿਕਾਰੀ, ਹਾਲਾਂਕਿ, ਸਥਾਨਕ ਸਥਿਤੀ ਦੇ ਉਨ੍ਹਾਂ ਦੇ ਮੁਲਾਂਕਣ ਦੇ ਆਧਾਰ ਤੇ, ਜ਼ਰੂਰੀ ਸਮਝੇ ਗਏ ਵਾਧੂ ਪਾਬੰਦੀਆਂ ਲੱਗਾ ਸਕਦੇ ਹਨ।

Published by:Anuradha Shukla
First published:

Tags: Chandigarh, Punjab, SHOPPING MALLS, Unlock 1.0