Home /News /coronavirus-latest-news /

ਪਟਿਆਲਾ ਵਿਚ ਨਿਹੰਗਾਂ ਵੱਲ਼ੋਂ ASI ਦੀ ਬਾਂਹ ਵੱਢਣ ਦੀ ਨਵੀਂ ਵੀਡੀਓ ਆਈ ਸਾਹਮਣੇ

ਪਟਿਆਲਾ ਵਿਚ ਨਿਹੰਗਾਂ ਵੱਲ਼ੋਂ ASI ਦੀ ਬਾਂਹ ਵੱਢਣ ਦੀ ਨਵੀਂ ਵੀਡੀਓ ਆਈ ਸਾਹਮਣੇ

ਪਟਿਆਲਾ ਵਿਚ ਨਿਹੰਗਾਂ ਵੱਲ਼ੋਂ ASI ਦੀ ਬਾਂਹ ਵੱਢਣ ਦੀ ਨਵੀਂ ਵੀਡੀਓ ਆਈ ਸਾਹਮਣੇ

ਪਟਿਆਲਾ ਵਿਚ ਨਿਹੰਗਾਂ ਵੱਲ਼ੋਂ ASI ਦੀ ਬਾਂਹ ਵੱਢਣ ਦੀ ਨਵੀਂ ਵੀਡੀਓ ਆਈ ਸਾਹਮਣੇ

 • Share this:

  ਪਟਿਆਲਾ ਵਿਚ ਨਿਹੰਗ ਸਿੰਘਾਂ ਵੱਲ਼ੋਂ ਪੁਲਿਸ ਉਤੇ ਹਮਲਾ ਕਰਕੇ ਏਐਸਆਈ ਦੀ ਬਾਂਹ ਵੱਢਣ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਸਾਫ ਦਿੱਸ ਰਿਹਾ ਹੈ ਕਿ ਕਿਸ ਤਰਾਂ ਨਿਹੰਗ ਸਿੰਘ ਇਕ ਪੁਲਿਸ ਵਾਲੇ ਉਤੇ ਹਮਲਾ ਕਰ ਦਿੰਦਾ ਹੈ। ਪਤਾ ਲੱਗਾ ਹੈ ਕਿ ਸਬਜੀ ਮੰਡੀ 'ਚ ਜਾਣ ਤੋਂ ਰੋਕਣ 'ਤੇ ਨਿਹੰਗ, ਪੁਲਿਸ ਨਾਲ ਭੜ ਗਏ ਹਨ।

  View this post on Instagram


  A post shared by @roses_n_guns on  ਨਿਹੰਗ ਸਿੰਘ ਬਿਨਾਂ ਪਾਸ ਤੋਂ ਸਬਜ਼ੀ ਮੰਡੀ ਵਿਚ ਦਾਖਲ ਹੋ ਗਏ ਜਿਸ ਨੂੰ ਲੈ ਕੇ ਪੁਲਿਸ ਨਾਲ ਟਕਰਾਅ ਹੋ ਗਿਆ। ਨਿਹੰਗਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਏਐਸਆਈ ਦਾ ਗੁੱਟ ਵੱਢਣ ਤੋਂ ਇਲਾਵਾ ਕਈ ਹੋਰ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਭੱਜ ਗਏ।

  View this post on Instagram


  A post shared by @roses_n_guns on  ਘਟਨਾ ਬਾਰੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਵੇਰੇ ਸਵਾ ਛੇ ਵਜੇ ਚਾਰ ਨਿਹੰਗ ਸਿੰਘ ਗੱਡੀ ਵਿਚ ਆਏ। ਜਦੋਂ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਰੋਕ ਕੇ ਪੁੱਛਿਆ ਕਿ ਪਾਸ ਹੈ ਤਾਂ ਉਹ ਭੜਕ ਉਠੇ ਤੇ ਬੈਰੀਕੇਡ ਤੋਂ ਗੱਡੀ ਲੰਘਾ ਕੇ ਮੰਡੀ ਦੇ ਬੋਰਡ ਵਿਚ ਮਾਰੀ। ਉਹਨਾਂ ਦੱਸਿਆ ਕਿ ਜਦੋਂ ਪੁਲਿਸ ਮੁਲਾਜ਼ਮਾਂ ਨੇ ਰੋਕਣਾ ਚਾਹਿਆ ਤਾਂ ਨਿਹੰਗਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਐਸਐਚਓ ਸਦਰ ਪਟਿਆਲਾ ਦੇ ਕੂਹਣੀ 'ਤੇ ਸੱਟ ਵੱਜੀ ਤੇ ਇਕ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਿਆ।

  Published by:Gurwinder Singh
  First published:

  Tags: Attack, Coronavirus, Punjab Police