One Reliance Family: ਕੋਰੋਨਾ ਕਰਕੇ ਜਾਨ ਗਵਾਉਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਰਿਲਾਇੰਸ ਦੇਵੇਗਾ ਪੰਜ ਸਾਲ ਤੱਕ ਪੂਰੀ ਤਨਖ਼ਾਹ

News18 Punjabi | News18 Punjab
Updated: June 2, 2021, 11:06 PM IST
share image
One Reliance Family: ਕੋਰੋਨਾ ਕਰਕੇ ਜਾਨ ਗਵਾਉਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਰਿਲਾਇੰਸ ਦੇਵੇਗਾ ਪੰਜ ਸਾਲ ਤੱਕ ਪੂਰੀ ਤਨਖ਼ਾਹ

  • Share this:
  • Facebook share img
  • Twitter share img
  • Linkedin share img
ਰਿਲਾਇੰਸ ਇੰਡਸਟਰੀ ਦੇ ਮੁਖੀ ਮੁਕੇਸ਼ ਅੰਬਾਨੀ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਮੁਖੀ ਨੀਤਾ ਅੰਬਾਨੀ ਦੀ ਅਗੁਵਾਈ ਵਿੱਚ ਰਿਲਾਇੰਸ ਫਾਊਂਡੇਸ਼ਨ ਨੇ ਆਪਣੇ ਕਰਮਚਾਰੀਆਂ ਵੱਲ ਮਦਦ ਦਾ ਹੱਥ ਵਧਾਉਂਦੇ ਹੋਏ ਇੱਕ ਵੱਡਾ ਕ਼ਦਮ ਚੁੱਕਿਆ ਹੈ। ਇਹ ਅਹਿਮ ਫੈਸਲੇ ਲੈਂਦੇ ਹੋਏ ਮੁਕੇਸ਼ ਅਤੇ ਨੀਤਾ ਅੰਬਾਨੀ ਨੇ ਇਸ ਗੱਲ ਦੀ ਵੀ ਆਸ ਵੀ ਜ਼ਾਹਰ ਕੀਤੀ ਕਿ ਚਾਹੇ ਅਸੀਂ ਸਭ ਤੋਂ ਭਿਆਨਕ ਸਮੇਂ ਤੋਂ ਗੁਜ਼ਰ ਰਹੇ ਹਾਂ ਪਰ ਇੱਕ ਦੂੱਜੇ ਦੀ ਮਦਦ ਕਰਕੇ ਹੀ ਇਸ ਜੰਗ ਨੂੰ ਜਿੱਤਿਆ ਜਾ ਸਕਦਾ ਹੈ। ਕਈ ਸਾਥੀਆਂ ਜਿਨ੍ਹਾਂ ਦੀ ਕੋਰੋਨਾ ਕਰਕੇ ਮੌਤ ਹੋਈ ਜਾਂ ਕਈ ਸਾਥੀਆਂ ਦੇ ਪਰਿਵਾਰ ਜੋ ਕੋਰੋਨਾ ਕਰਕੇ ਬਹੁਤ ਹੀ ਦਰਦਨਾਕ ਸਮੇਂ ਤੋਂ ਲੰਘ ਰਹੇ ਹਨ ਉਨ੍ਹਾਂ ਲਈ ਸਭ ਦੀ ਦੁਵਾਵਾਂ ਦੀ ਲੋੜ ਹੈ।  ਰਿਲਾਇੰਸ ਫਾਊਂਡੇਸ਼ਨ ਨੇ ਫੈਸਲਾ ਲਿਆ ਹੈ ਕਿ ਅਜਿਹੇ ਸਾਰੇ ਕਰਮਚਾਰੀਆਂ ਦੇ ਪਰਵਾਰ ਜੋ ਕੋਰੋਨਾ ਕਰਕੇ ਆਪਣੀ ਜਾਨ ਖੋਹ ਚੁੱਕੇ ਕਰਮਚਾਰੀ ਵੱਲੋਂ ਨਾਮਜ਼ਦ ਪਰਵਾਰ ਦੇ ਸਦੱਸ ਨੂੰ ਉਸਦੀ ਆਖ਼ਰੀ ਸੈਲਰੀ ਦੇ ਬਰਾਬਰ ਸੈਲਰੀ ਪੰਜ ਸਾਲਾਂ ਤੱਕ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਰਿਲਾਇੰਸ ਉਸ ਕਰਮਚਾਰੀ ਦੇ ਬੱਚਿਆਂ ਲਈ ਗ੍ਰੇਜੁਏਸ਼ਨ ਤੱਕ ਉਸਦੇ ਸਾਰੇ ਬੱਚਿਆਂ ਦੀ 100 ਫੀਸਦੀ ਟਿਊਸ਼ਨ ਫ਼ੀਸ, ਹੋਸਟਲ ਦਾ ਖ਼ਰਚਾ, ਗ੍ਰੇਜੁਏਸ਼ਨ ਤੱਕ ਕਿਤਾਬਾਂ ਦਾ ਖ਼ਰਚਾ ਆਪਣੇ ਵੱਲੋਂ ਦੇਵੇਗਾ। ਇਹ ਸੁਵਿਧਾ ਦੇਸ਼ ਦੇ ਕਿਸੇ ਵੀ ਵਿਦਿਅਕ ਸੰਸਥਾ ਵਿੱਚ ਪੜ੍ਹਨ ਲਈ ਦਿੱਤੀ ਜਾਵੇਗੀ।

ਰਿਲਾਇੰਸ ਫਾਊਂਡੇਸ਼ਨ ਵੱਲੋਂ ਜੀਵਨਸਾਥੀ, ਮਾਪਿਆਂ ਅਤੇ ਬੱਚਿਆਂ ਦਾ (ਗ੍ਰੇਜੁਏਸ਼ਨ ਤੱਕ) ਹਸਪਤਾਲ ਦਾ ਪ੍ਰੀਮੀਅਮ ਵੀ 100 ਫ਼ੀਸਦੀ ਦਿੱਤਾ ਜਾਵੇਗਾ।
ਕੋਰੋਨਾ ਨਾਲ ਆਪ ਜਾਂ ਪਰਵਾਰ ਵਿੱਚ ਕਿਸੇ ਨੂੰ ਕੋਰੋਨਾ ਹੋਣ ਤੇ ਜੂਝ ਰਹੇ ਕਰਮਚਾਰੀਆਂ ਲਈ ਇੱਕ ਹੋਰ ਅਹਿਮ ਕਦਮ ਚੁੱਕਦੇ ਹੋਏ ਰਿਲਾਇੰਸ ਨੇ ਫ਼ੈਸਲਾ ਲਿਆ ਹੈ ਕਿ ਕੋਰੋਨਾ ਹੋਣ 'ਤੇ ਜਦੋਂ ਤੱਕ ਕਰਨਚਾਰੀ ਪੂਰੀ ਤਰਾਂਹ ਸਰੀਰਕ ਅਤੇ ਮਾਨਸਿਕ ਤੌਰ ਤੇ ਠੀਕ ਨਾ ਹੋ ਜਾਵੇ ਉਹ ਛੁੱਟੀ ਲੈ ਸਕਦਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਕਰਮਚਾਰੀ ਆਪਣੇ ਆਪ ਦੀ ਅਤੇ ਕੋਰੋਨਾ ਹੋਣ ਤੇ ਆਪਣੇ ਪਰਵਾਰ ਦੇ ਮੇਂਬਰ ਦੀ ਪੂਰੀ ਤਰਾਂ ਦੇਖਭਾਲ ਕਰਨ ਉੱਤੇ ਆਪਣਾ ਸਾਰਾ ਧਿਆਨ ਦੇ ਸਕੇ।

ਆਪਣੇ ਕਾਂਟਰੈਕਟ ਕਰਮਚਾਰੀਆਂ ਵੱਲ ਵਧਾਇਆ ਹੱਥ
ਰਿਲਾਇੰਸ ਵੱਲੋਂ ਇਹ ਫ਼ੈਸਲਾ ਸਿਰਫ਼ ਕੰਪਨੀ ਨਾਲ ਕੰਮ ਕਰ ਰਹੇ ਕਰਨਚਾਰੀਆਂ ਤੱਕ ਸੀਮਤ ਨਹੀਂ ਕੀਤਾ ਗਿਆ ਹੈ ਬਲਕਿ ਥਰਡ ਪਾਰਟੀ ਵੈਂਡਰ ਜਾਂ ਕੰਪਨੀ ਨਾਲ ਕਾਂਟਰੈਕਟ ਉੱਤੇ ਕੰਮ ਕਰ ਰਹੇ ਕਰਮਚਾਰੀਆਂ ਦਾ ਵੀ ਧਿਆਨ ਰੱਖਿਆ ਗਿਆ ਹੈ। ਰਿਲਾਇੰਸ ਫਾਊਂਡੇਸ਼ਨ ਵੱਲੋਂ ਕਾਂਟਰੈਕਟ ਉੱਤੇ ਕੰਮ ਕਰ ਰਹੇ ਵੈਂਡਰ ਦੀ ਜੇ ਕੋਰੋਨਾ ਨਾਲ ਮੌਤ ਹੋ ਜਾਂਦੀ ਹੈ ਤਾਂ ਉਸਦੇ ਨਾਮਜ਼ਦ ਪਰਵਾਰ ਦੇ ਸਦੱਸ ਨੂੰ 10 ਲੱਖ ਦੀ ਮਦਦ ਦੇਣ ਦਾ ਫੈਸਲਾ ਲਿਆ ਗਿਆ ਹੈ।
Published by: Anuradha Shukla
First published: June 2, 2021, 10:59 PM IST
ਹੋਰ ਪੜ੍ਹੋ
ਅਗਲੀ ਖ਼ਬਰ