ਭਾਰਤ ਨੂੰ ਵੈਕਸੀਨ ਨਹੀਂ ਦੇਵੇਗਾ ਬ੍ਰਿਟੇਨ, ਕਿਹਾ- ਭੇਜਣ ਲਈ ਨਹੀਂ ਹਨ ਟੀਕੇ

News18 Punjabi | News18 Punjab
Updated: April 28, 2021, 4:44 PM IST
share image
ਭਾਰਤ ਨੂੰ ਵੈਕਸੀਨ ਨਹੀਂ ਦੇਵੇਗਾ ਬ੍ਰਿਟੇਨ, ਕਿਹਾ- ਭੇਜਣ ਲਈ ਨਹੀਂ ਹਨ ਟੀਕੇ
ਭਾਰਤ ਨੂੰ ਵੈਕਸੀਨ ਨਹੀਂ ਦੇਵੇਗਾ ਬ੍ਰਿਟੇਨ, ਕਿਹਾ- ਭੇਜਣ ਲਈ ਨਹੀਂ ਹਨ ਟੀਕੇ ( ਫਾਈਲ ਫੋਟੋ)

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ (Coronavirus Second Wave) ਭਾਰਤ ਵਿਚ ਤਬਾਹੀ ਮਚਾ ਰਹੀ ਹੈ। ਮਰੀਜ਼ਾਂ ਨੂੰ ਆਕਸੀਜਨ ਅਤੇ ਦਵਾਈਆਂ ਨਹੀਂ ਮਿਲ ਰਹੀਆਂ। ਅਜਿਹੀ ਸਥਿਤੀ ਵਿਚ ਦੁਨੀਆ ਦੇ ਕਈ ਦੇਸ਼ ਭਾਰਤ ਦੀ ਮਦਦ ਲਈ ਅੱਗੇ ਆਏ ਹਨ।

ਇਸ ਦੇ ਨਾਲ ਹੀ ਬ੍ਰਿਟੇਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਸਮੇਂ ਕੋਵਿਡ -19 ਟੀਕਿਆਂ ਲਈ ਆਪਣੀ ਘਰੇਲੂ ਤਰਜੀਹ 'ਤੇ ਜ਼ੋਰ ਦੇ ਰਿਹਾ ਹੈ ਅਤੇ ਇਸ ਪੜਾਅ 'ਤੇ ਭਾਰਤ ਵਰਗੇ ਲੋੜਵੰਦ ਦੇਸ਼ਾਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਲਈ ਉਸ ਕੋਲ ਵਾਧੂ ਖੁਰਾਕਾਂ ਨਹੀਂ ਹਨ।

ਭਾਰਤ ਵਿਚ ਮਹਾਂਮਾਰੀ ਦੀ ਭਿਆਨਕ ਦੂਜੀ ਲਹਿਰ ਦੇ ਸੰਦਰਭ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਬੁਲਾਰੇ ਨੇ ਕਿਹਾ ਕਿ ਇਸ ਪ੍ਰਕਿਰਿਆ ਦੀ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਦੇ ਆਕਸੀਜਨ , 120 ਵੈਂਟੀਲੇਟਰਾਂ ਆਦਿ ਦੇ ਸਪਲਾਈ ਪੈਕੇਜ ਭੇਜ ਰਿਹਾ ਹੈ। ਤਾਂ ਕਿ ਪੂਰਤੀ ਦੇ ਪਾੜੇ ਨੂੰ ਪੂਰਾ ਕੀਤਾ ਜਾ ਸਕੇ।

ਮੰਗਲਵਾਰ ਤੜਕੇ ਇੱਕ ਸੌ ਵੈਂਟੀਲੇਟਰਾਂ ਅਤੇ 95 ਆਕਸੀਜਨ ਦੀ ਪਹਿਲੀ ਖੇਪ ਨਵੀਂ ਦਿੱਲੀ ਪਹੁੰਚੀ। ਬੁਲਾਰੇ ਨੇ ਕਿਹਾ ਕਿ ਫਰਵਰੀ ਵਿੱਚ ਅਸੀਂ ਇੱਕ ਵਚਨਬੱਧਤਾ ਜਤਾਈ ਸੀ ਕਿ ਯੂਕੇ ਨੂੰ ਸਪਲਾਈ ਤੋਂ ਵਾਧੂ ਖੁਰਾਕਾਂ ‘ਕੋਵੈਕਸ ਖਰੀਦ ਪੂਲ’ ਅਤੇ ਲੋੜਵੰਦ ਦੇਸ਼ਾਂ ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਘਰੇਲੂ ਮੋਰਚੇ ‘ਤੇ ਜ਼ੋਰ ਦੇ ਰਹੇ ਹਾਂ ਅਤੇ ਸਾਡੇ ਕੋਲ ਵਾਧੂ ਪੂਰਕ ਉਪਲਬਧ ਨਹੀਂ ਹਨ।
Published by: Gurwinder Singh
First published: April 28, 2021, 12:35 PM IST
ਹੋਰ ਪੜ੍ਹੋ
ਅਗਲੀ ਖ਼ਬਰ