ਹੁਣ ਪੰਜਾਬ 'ਚ ਤਿੰਨ ਦਿਨਾਂ ਤੋਂ ਘੱਟ ਸਮੇਂ ਲਈ ਆਉਣ ਲਈ ਲਾਜ਼ਮੀ ਅਲਹਿਦਗੀ (quarantine) ਹੋਣ ਦੀ ਓੜ ਨਹੀਂ ਪਾਏਗੀ। ਜੀ ਹਾਂ ਪੰਜਾਬ ਸਰਕਾਰ ਵੱਲੋਂ ਲਏ ਗਏ ਨਵੇਂ ਫ਼ੈਸਲੇ ਮੁਤਾਬਿਕ ਤੁਹਾਂਨੂੰ ਸਿਰਫ਼ ਸੂਬੇ ਦੀ ਸਰਹੱਦ ਤੇ ਚੈੱਕ ਪੋਸਟ ਤੇ ਇੱਕ ਅੰਡਰਟੇਕਿੰਗ (undertaking) ਦੇਣ ਦੀ ਲੋੜ ਪਾਏਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਛੋਟ ਬਿਜ਼ਨੈੱਸ ਜਾਂ ਪਰਖਿਆ ਦੇਣ ਲਈ ਯਾਤਰਾ ਕਰਨ ਵਾਲਿਆਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਗਈ ਹੈ। ਅਜਿਹੇ ਘਰੇਲੂ ਯਾਤਰੀਆਂ ਨੂੰ 14 ਦਿਨ ਦੀ ਲਾਜ਼ਮੀ ਅਲਹਿਦਗੀ (quarantine) ਤੋਂ ਛੋਟ ਦਿੱਤੀ ਗਈ ਹੈ।
ਪਰ ਉਨ੍ਹਾਂ ਨੂੰ ਇੱਕ ਰਸਮੀ ਅੰਡਰਟੇਕਿੰਗ ਦੇਣੀ ਲਾਜ਼ਮੀ ਹੋਵੇਗੀ ਜੋ ਪੰਜਾਬ ਸਰਕਾਰ ਦੀ ਕੋਵਾ ਐਪ ਉੱਤੇ ਦਿੱਤੇ ਗਏ ਪਰਫਾਰਮੇ ਤੇ ਦੇਣਾ ਹੋਵੇਗਾ। ਇਹ ਐਪ ਆਪਣੇ ਫ਼ੋਨ ਉੱਤੇ ਡਾਊਨਲੋਡ ਕਰਨੀ ਹੋਵੇਗੀ ਤੇ ਇਸ ਐਪ ਨੂੰ ਆਪਣੀ ਯਾਤਰਾ ਦੌਰਾਨ ਲਗਾਤਾਰ ਚਲਾ ਕੇ ਰੱਖਣਾ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, COVA App, Quarantine