ਫੀਸ ਵਿਵਾਦ 'ਤੇ ਮਾਪਿਆਂ ਨੂੰ ਡਬਲ ਬੈਂਚ ਨੇ ਵੀ ਨਹੀਂ ਦਿੱਤੀ ਕੋਈ ਰਾਹਤ

News18 Punjabi | News18 Punjab
Updated: July 20, 2020, 5:03 PM IST
share image
ਫੀਸ ਵਿਵਾਦ 'ਤੇ ਮਾਪਿਆਂ ਨੂੰ ਡਬਲ ਬੈਂਚ ਨੇ ਵੀ ਨਹੀਂ ਦਿੱਤੀ ਕੋਈ ਰਾਹਤ
ਫੀਸ ਵਿਵਾਦ 'ਤੇ ਮਾਪਿਆਂ ਨੂੰ ਨਹੀਂ ਰਾਹਤ

  • Share this:
  • Facebook share img
  • Twitter share img
  • Linkedin share img
ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਦੀ ਫੀਸ ਵਿਵਾਦ ਉਤੇ ਡਬਲ ਬੈਂਚ ਨੇ ਆਪਣਾ ਫੈਸਲਾ ਸੁਣਾਇਆ ਹੈ। ਫੀਸ ਵਿਵਾਦ ਉਤੇ ਮਾਪਿਆ ਨੂੰ ਰਾਹਤ ਨਹੀਂ ਮਿਲੀ ਹੈ। ਹਾਈਕੋਰਟ ਦੀ ਡਬਲ ਬੈਂਚ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਿੰਗਲ ਬੈਂਚ ਦੇ ਫੈਸਲੇ ਨੂੰ ਹੀ ਮੰਨਣਾ ਹੋਵੇਗਾ। ਫੈਸਲੇ ਵਿਚ ਇਹ ਵੀ ਕਿਹਾ ਕਿ ਮਾਪੇ ਸਕੂਲ ਨੂੰ ਫੀਸ ਮੁਆਫ਼ੀ ਲਈ ਅਰਜ਼ੀ ਦੇ ਸਕਦੇ ਹਨ। ਕੋਰਟ ਨੇ ਕਿਹਾ ਕਿ ਸਕੂਲ ਕਿਸੇ ਵਿਦਿਆਰਥੀ ਦਾ ਨਾਮ ਨਹੀਂ ਕੱਟੇਗਾ।

ਜਿਕਰਯੋਗ ਹੈ ਕਿ ਸਿੰਗਲ ਬੈਂਚ ਦੇ ਫੈਸਲੇ ਮੁਤਾਬਿਕ ਸਕੂਲ 70 ਫੀਸਦੀ ਫੀਸ ਲੈ ਸਕਦੇ ਹਨ। ਪੰਜਾਬ ਹਰਿਆਣਾ ਹਾਈਕੋਰਟ ਨੇ ਸਕੂਲ ਫੀਸ ਵਸੂਲੀ ਮਾਮਲੇ ਉੱਤੇ ਆਪਣਾ ਫੈਸਲਾ ਸੁਣਾਉਂਦਿਆ ਕਿਹਾ ਸੀ ਕਿ ਸਕੂਲਾਂ ਨੂੰ ਬੱਚਿਆਂ ਦੇ ਮਾਪਿਆਂ ਤੋਂ ਪੂਰੀ ਫੀਸ ਵਸੂਲਣ ਦੀ ਇਜ਼ਾਜਤ ਦੇ ਦਿੱਤੀ ਹੈ ਜਿਸ ਵਿਚ ਐਡਮਿਸ਼ਨ ਫੀਸ ਅਤੇ ਟਿਊਸ਼ਨ ਫੀਸ ਸ਼ਾਮਲ ਹੈ। ਹਾਲਾਂਕਿ ਕੋਰਟ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਸਕੂਲਾਂ ਵੱਲੋਂ ਫੀਸ ਵਿਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਕੀਤਾ ਜਾਵੇਗਾ।
Published by: Gurwinder Singh
First published: July 20, 2020, 5:03 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading