ਹੁਣ ਘਰ ਬੈਠੇ ਹੀ ਕਰ ਸਕਦੇ ਹੋ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ, ਫਾਈਲਾਂ ਵੀ ਹੋਣਗੀਆਂ ਈ-ਮਾਰਕ

News18 Punjabi | News18 Punjab
Updated: September 13, 2020, 9:15 AM IST
share image
ਹੁਣ ਘਰ ਬੈਠੇ ਹੀ ਕਰ ਸਕਦੇ ਹੋ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ, ਫਾਈਲਾਂ ਵੀ ਹੋਣਗੀਆਂ ਈ-ਮਾਰਕ
ਹੁਣ ਘਰ ਬੈਠੇ ਹੀ ਕਰ ਸਕਦੇ ਹੋ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ, ਫਾਈਲਾਂ ਵੀ ਹੋਣਗੀਆਂ ਈ-ਮਾਰਕ

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ
ਹੁਣ ਲੁਧਿਆਣਾ ਵਾਸੀਆਂ ਨੂੰ ਆਪਣੀ ਸ਼ਿਕਾਇਤ ਅਤੇ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਆਪਣੀ ਸ਼ਿਕਾਇਤ ਅਤੇ ਸਮੱਸਿਆ ਘਰ ਬੈਠੇ ਹੀ ਪੁਲਿਸ ਕਮਿਸ਼ਨਰ ਨੂੰ ਦੱਸ ਸਕਦੇ ਹਨ, ਜਿਸ ਲਈ ਪੁਲਿਸ ਕਮਿਸ਼ਨਰ ਵਲੋਂ ਨਵਾਂ ਸਿਸਟਮ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਲੋਕਾਂ ਨੂੰ ਵੀਡੀਓ ਕਾਲਿੰਗ ਦੇ ਜ਼ਰੀਏ  ਪੁਲਿਸ ਕਮਿਸ਼ਨਰ ਨੂੰ ਆਪਣੀ ਸਮੱਸਿਆ ਅਤੇ ਸ਼ਿਕਾਇਤ ਦੱਸਣੀ ਹੋਵੇਗੀ।

ਇਸ ਲਈ ਉਹਨਾਂ ਵੱਲੋਂ cp.police.punjab.gov.in ਜਾਰੀ ਕੀਤਾ ਗਿਆ ਹੈ। ਇਸ ਈਮੇਲ ਉਤੇ ਵੀਡੀਓ ਕਾਲਿੰਗ ਕਰ ਕੇ ਆਪਣੀ ਸ਼ਿਕਾਇਤ ਅਤੇ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹੋ। ਕੋਰੋਨਾ ਮਹਾਂਮਾਰੀ ਦੇ ਦੌਰਾਨ ਇਸ ਕਿਸਮ ਦੀ ਤਕਨੀਕ ਦੀ ਵਰਤੋਂ ਦੀ ਲੋਕਾਂ ਵਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ  ਉਹਨਾਂ ਇਕ ਨਵਾਂ ਸਿਸਟਮ ਬਣਾਇਆ ਹੈ ਜਿਸ ਰਾਹੀਂ ਲੋਕ  ਆਪਣੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਉਨ੍ਹਾਂ ਨੂੰ ਘਰੋਂ ਹੀ ਦੱਸ ਸਕਦੇ ਹਨ ਜਿਸ ਲਈ ਉਹ ਉਨ੍ਹਾਂ ਨੂੰ ਸਿਰਫ  ਈਮੇਲ ਆਈ ਡੀ ਤੇ ਵੀਡੀਓ ਕਾਲਿੰਗ ਕਰਨੀ ਪਏਗੀ।
ਇਥੇ ਉਹ ਖੁਦ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਸੁਣਨਗੇ ਅਤੇ ਉਨ੍ਹਾਂ ਦਾ ਹੱਲ ਵੀ ਕਰਨਗੇ। ਇੱਥੋਂ ਤੱਕ ਕਿ ਫਾਈਲਾਂ ਨੂੰ ਵੀ ਈ-ਮਾਰਕਿੰਗ ਹੀ ਕੀਤਾ ਜਾਵੇਗਾ,ਜਿਸ ਨਾਲ ਕਾਗਜ਼ ਦੀ ਬਚਤ ਵੀ ਹੋਵੇਗੀ। ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਹਾਂਮਾਰੀ ਦੇ ਸਮੇਂ ਦੌਰਾਨ ਆਪਣੀਆਂ ਸਮੱਸਿਆਵਾਂ ਪੁਲਿਸ ਨੂੰ ਆਨਲਾਈਨ ਹੀ ਦੱਸਣ ਕਿਉਂਕਿ ਹੁਣ ਤਕ 300 ਤੋਂ ਵੱਧ ਪੁਲਿਸ ਮੁਲਾਜ਼ਮ ਕੋਰੋਨਾ ਨਾਲ ਸੰਕਰਮਿਤ ਹੋ ਚੁਕੇ ਹਨ, ਇਸ ਲਈ ਇਹ ਜਨਤਾ ਅਤੇ ਪੁਲਿਸ ਦੋਵਾਂ ਲਈ ਚੰਗਾ ਉਪਰਾਲਾ ਸਾਬਿਤ ਹੋ ਸਕਦਾ ਹੈ।

ਸ਼ਿਕਾਇਤ ਲੈ ਕੇ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਕਮਿਸ਼ਨਰ ਦੇ ਵਲੋਂ ਇਸ ਤਰ੍ਹਾਂ ਤਕਨੀਕ ਦੀ ਵਰਤੋਂ ਕਰਨਾ ਬਹੁਤ ਸ਼ਲਾਘਾਯੋਗ ਕਦਮ ਹੈ ਕਿਉਂਕਿ ਇਸ ਨਾਲ ਲੋਕ ਘਰ ਬੈਠੇ ਹੀ ਆਪਣੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦਾ ਨਿਪਟਾਰਾ ਕਰਵਾ ਸਕਣਗੇ, ਜਿਸ ਨਾਲ ਉਹਨਾਂ ਦਾ ਕਾਫ਼ੀ ਸਮਾਂ ਵੀ ਬਚੇਗਾ ਅਤੇ ਇਹ ਕੋਰੋਨਾ ਦੀ ਚੈਨ ਨੂੰ ਵੀ ਤੋੜਨ ਚ ਵੀ ਕਾਰਗਰ ਸਾਬਤ ਹੋ ਸਕਦਾ ਹੈ।
Published by: Gurwinder Singh
First published: September 13, 2020, 9:12 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading