Omicron ਤੋਂ ਬਚਾ ਸਕਦੀਆਂ ਹਨ ਰਸੋਈ 'ਚ ਰੱਖੀਆਂ ਇਹ 5 ਚੀਜ਼ਾਂ, Immunity ਹੋਵੇਗੀ ਮਜ਼ਬੂਤ

ਪੂਰੇ ਦੇਸ਼ ਵਿੱਚ ਕੋਰੋਨਾ ਦੀ ਦਹਿਸ਼ਤ ਹੈ। ਅਜਿਹੇ ਵਿੱਚ ਹਰ ਕੋਈ ਇਹੀ ਸੋਚਦੲ ਹੈ ਕਿ ਇਮੀਊਨਿਟੀ ਕਿਵੇਂ ਵਧਾਈ ਜਾਵੇ? ਰਸੋਈਆਂ ਦੀ ਕਿਹੜੀ ਚੀਜਾਂ ਹਨ, ਜੋ ਇਮਿਊਨਿਟੀ ਵਾਧਾਸਕਦੀਆਂ ਹਨ। ਓਮੀਕਰੋਨ (Omicron) ਸਮੇਤ ਕੋਵਿਡ-19 ਦੇ ਵੱਖ-ਵੱਖ ਰੂਪਾਂ ਤੋਂ ਬਚਣ ਲਈ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਪਰਹੇਜ਼ ਕਰਨ, ਮਾਸਕ ਪਹਿਨਣ, ਹੱਥ ਧੋਣ, ਸਮਾਜਿਕ ਡਿਸਡੇਨਸਿੰਗ ਰੱਖਣ ਵਰਗੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

Omicron ਤੋਂ ਬਚਾ ਸਕਦੀਆਂ ਹਨ ਰਸੋਈ 'ਚ ਰੱਖੀਆਂ ਇਹ 5 ਚੀਜ਼ਾਂ, Immunity ਹੋਵੇਗੀ ਮਜ਼ਬੂਤ

  • Share this:
How to increase Immunity: ਇਮਿਊਨਿਟੀ ਵਧਾਉਣ ਦੇ ਬਹੁਤ ਸਾਰੇ ਤਰੀਕੇ ਹਨ, ਪਰ ਲੋਕ ਕੇਵਲ ਉਹਨਾਂ ਤਰੀਕਿਆਂ ਦੀ ਚੋਣ ਕਰਨਾ ਪਸੰਦ ਕਰਦੇ ਹਨ ਜਿੰਨ੍ਹਾਂ ਦੀ ਉਹ ਲੰਬੇ ਸਮੇਂ ਤੱਕ ਪਾਲਣਾ ਕਰ ਸਕਣ । ਇਸ ਦੇ ਲਈ, ਜ਼ਿਆਦਾਤਰ ਲੋਕ ਸੋਚਦੇ ਹਨ ਕਿ ਇਮਿਊਨਿਟੀ ਨੂੰ ਵਧਾਉਣ ਲਈ ਘਰ ਵਿੱਚ ਕੁਝ ਲੱਭਿਆ ਜਾ ਸਕੇ। ਰਸੋਈਆਂ ਦੀ ਕਿਹੜੀ ਚੀਜਾਂ ਤੋਂ ਇਮਿਊਨਿਟੀ ਵਾਧਾ ਸਕਦੇ ਹਨ। ਓਮੀਕਰੋਨ (Omicron) ਸਮੇਤ ਕੋਵਿਡ-19 ਦੇ ਵੱਖ-ਵੱਖ ਰੂਪਾਂ ਤੋਂ ਬਚਣ ਲਈ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਪਰਹੇਜ਼ ਕਰਨ, ਮਾਸਕ ਪਹਿਨਣ, ਹੱਥ ਧੋਣ, ਸਮਾਜਿਕ ਡਿਸਡੇਨਸਿੰਗ ਰੱਖਣ ਵਰਗੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

ਮਾਹਰਾਂ ਅਨੁਸਾਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਸਰੀਰ ਨੂੰ ਅੰਦਰੋਂ ਮਜ਼ਬੂਤ ਕਰਨਾ ਵੀ ਮਹੱਤਵਪੂਰਨ ਹੈ ਤਾਂ ਜੋ ਵਾਇਰਸ ਹਾਵੀ ਨਾ ਹੋਵੇ। ਇਸ ਵਾਇਰਸ ਤੋਂ ਬਚਣ ਲਈ ਇਮਿਊਨਿਟੀ ਮਜ਼ਬੂਤ ਹੋਣਾ ਕਾਫ਼ੀ ਮਹੱਤਵਪੂਰਨ ਹੈ। ਲੋਕ ਇਮਿਊਨਿਟੀ ਵਧਾਉਣ ਲਈ ਕਈ ਤਰੀਕਿਆਂ ਦੀ ਵਰਤੋਂ ਕਰਦੇ ਹਨ।

ਉਦਾਹਰਨ ਲਈ, ਇਮਿਊਨਿਟੀ ਵਧਾਉਣ ਵਾਲੇ ਡ੍ਰਿੰਕਾਂ, ਇਮਿਊਨਿਟੀ ਵਧਾਉਣ ਵਾਲੇ ਭੋਜਨਾਂ ਅਤੇ ਇਮਿਊਨਿਟੀ ਵਧਾਉਣ ਲਈ ਕਸਰਤਾਂ ਆਦਿ । ਕੁਝ ਬਾਜ਼ਾਰ ਵਿੱਚ ਉਪਲਬਧ ਇਮਿਊਨਿਟੀ ਵਧਾਉਣ ਵਾਲੀ ਡ੍ਰਿੰਕਾਂ 'ਤੇ ਵੀ ਪੈਸਾ ਖਰਚ ਕਰਦੇ ਹਨ। ਤੁਸੀਂ ਇਮਿਊਨਿਟੀ ਵਧਾਉਣ ਲਈ ਰਸੋਈ ਵਿੱਚ ਰੱਖੀਆਂ ਕੁਝ ਚੀਜ਼ਾਂ ਦਾ ਸੇਵਨ ਵੀ ਕਰ ਸਕਦੇ ਹੋ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਗੀਆਂ। ਜਿਵੇਂ

ਹਲਦੀ (Turmeric)
ਖਾਣਾ ਪਕਾਉਣ ਵਿੱਚ ਵਰਤੀ ਜਾਣ ਵਾਲੀ ਹਲਦੀ ਹਰ ਰਸੋਈ ਦਾ ਸਭ ਤੋਂ ਮਹੱਤਵਪੂਰਣ ਅੰਸ਼ ਹੈ। ਇਹ ਹਰ ਘਰ ਵਿੱਚ ਵਰਤੀ ਜਾਣ ਵਾਲੀ ਦਵਾਈ ਜਾਂ ਮਸਾਲੇ ਹੈ। ਹਲਦੀ ਕਿਸੇ ਵੀ ਮੌਸਮ ਵਿੱਚ ਇਮਿਊਨਿਟੀ ਵਧਾਉਣ ਅਤੇ ਠੰਢ, ਖੰਘ ਅਤੇ ਛਾਤੀ ਵਿਚ ਜੰਮੀ ਹੋਈ ਠੰਢ ਨੂੰ ਖਤਮ ਕਰਨ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਹੈ।ਹਲਦੀ ਵਿੱਚ ਐਂਟੀ-ਇਨਫਲੇਮੇਟਰੀ ਗੁਣ (Anti-inflammatory properties) ਹਨ, ਜੋ ਇਮਿਊਨਿਟੀ ਅਤੇ ਸਰੀਰਕ ਤਾਕਤ ਨੂੰ ਵਧਾਉਣ ਲਈ ਜਾਣੇ ਜਾਂਦੇ ਹਨ। ਹਲਦੀ ਦਾ ਸੇਵਨ ਦੁੱਧ, ਗਰਮ ਪਾਣੀ ਜਾਂ ਚਾਹ ਨਾਲ ਕੀਤਾ ਜਾ ਸਕਦਾ ਹੈ।

ਦਾਲਚੀਨੀ (Cinnamon)
ਦਾਲਚੀਨੀ ਭਾਰਤੀ ਰਸੋਈ ਵਿੱਚ ਪਾਏ ਜਾਣ ਵਾਲੇ ਮਸਾਲਿਆਂ ਵਿੱਚੋਂ ਇੱਕ ਹੈ। ਸਿਰਫ ਭੋਜਨ ਵਿੱਚ ਇਸ ਦੀ ਇੱਕ ਚੁਟਕੀ ਜੋੜਨਾ ਪਕਵਾਨ ਨੂੰ ਕਾਫ਼ੀ ਸੁਆਦੀ ਬਣਾਉਂਦਾ ਹੈ। ਇਮਿਊਨਿਟੀ ਵਧਾਉਣ ਵਿੱਚ ਦਾਲਚੀਨੀ ਬਹੁਤ ਲਾਭਦਾਇਕ ਹੈ। ਸਰਦੀਆਂ ਵਿੱਚ ਹੋਣ ਵਾਲੀਆਂ ਵੱਖ-ਵੱਖ ਬਿਮਾਰੀਆਂ ਤੋਂ ਬਚਣ ਅਤੇ ਇਮਿਊਨਿਟੀ ਵਧਾਉਣ ਲਈ ਇਸਦਾ ਸੇਵਨ ਕੀਤਾ ਜਾ ਸਕਦਾ ਹੈ। ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਵੱਲੋਂ ਕੋਰੋਨਾ ਮਹਾਮਾਰੀ ਵਿਖੇ ਦਸੇ ਗਏ ਕਾਡੇ ਵਿੱਚ ਦਾਲਚੀਨੀ ਮੁੱਖ ਅੰਸ਼ ਸੀ। ਇਸ ਨੂੰ ਚਾਹ ਵਿੱਚ ਮਿਲਾ ਕੇ ਅਤੇ ਇਸਨੂੰ ਭੋਜਨ ਵਿੱਚ ਸ਼ਾਮਲ ਕਰਕੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਅਦਰਕ (Ginger)
ਅਦਰਕ ਵਿੱਚ ਐਂਟੀ-ਮਾਈਕਰੋਬਾਇਲ, ਐਂਟੀਬਾਇਓਟਿਕ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ, ਅਦਰਕ ਦਾ ਸੇਵਨ ਇਮਿਊਨਿਟੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ, ਪਰ ਇਹ ਧਿਆਨ ਵਿੱਚ ਰੱਖੋ ਕਿ ਜ਼ਿਆਦਾ ਖਪਤ ਸਿਹਤ ਲਈ ਵੀ ਖਤਰਨਾਕ ਹੋ ਸਕਦੀ ਹੈ। ਦੁੱਧ ਵਿੱਚ ਪੱਕਾ ਕੇ, ਜਾਂ ਅਦਰਕ ਨੂੰ ਸੁਕਾਉਣ ਅਤੇ ਇਸਨੂੰ ਪਾਊਡਰ ਕਰਕੇ ਵਰਤੋਂ ਕਰਣ ਤੇ ਇਹ ਵੱਧ ਲਾਭਕਾਰੀ ਹੋ ਸਕਦਾ ਹੈ। ਗ੍ਰੀਨ ਟੀ ਵਿੱਚ ਅੱਧਾ ਚਮਚ ਅਦਰਕ ਪਾਊਡਰ ਜਾਂ ਸ਼ਹਿਦ ਨਾਲ ਅਦਰਕ ਦਾ ਪੇਸਟ ਇੱਕ ਵਧੀਆ ਇਮਿਊਨਿਟੀ ਬੂਸਟਰ ਵਜੋਂ ਕੰਮ ਕਰੇਗਾ।

ਪਿਪਲੀ (Piper longum)
ਪਿਪਲੀ ਵਿੱਚ ਬਹੁਤ ਸਾਰੇ ਔਸ਼ਧੀ ਗੁਣ ਹਨ। ਕਈ ਘਰਾਂ ਵਿੱਚ ਇਸ ਦੀ ਵਰਤੋਂ ਭੋਜਨ ਦੇ ਸੁਆਦ ਨੂੰ ਵਧਾਉਣ ਵਿੱਚ ਵੀ ਕੀਤੀ ਜਾਂਦੀ ਹੈ। ਇਸ ਨੂੰ ਭੋਜਨ ਵਿੱਚ ਸ਼ਾਮਲ ਕਰਨਾ ਤੋਂ ਖਾਣਾ ਚਟਪਟਾ ਹੋ ਜਾਂਦਾ ਹੈ। ਇਸ ਦੇ ਪਾਊਡਰ ਨੂੰ ਸ਼ਹਿਦ ਨਾਲ ਪੀਤਾ ਜਾ ਸਕਦਾ ਹੈ, ਸੇਂਧਾ ਨਮਕ ਨਾਲ ਵੀ ਇਸ ਦੀ ਵਰਤੀ ਕੀਤੀ ਜਾ ਸਕਦੀ ਹ੍ਹੈ, ਇਸ ਦੇ ਪਾਊਡਰ ਨੂੰ ਮਸਾਲਾ ਚਾਹ ਨਾਲ ਮਿਲਾਇਆ ਜਾ ਸਕਦਾ ਹੈ ਅਤੇ ਫਲਾਂ ਅਤੇ ਸਲਾਦਾਂ 'ਤੇ ਛਿੜਕਿਆ ਜਾ ਸਕਦਾ ਹੈ। ਪਾਚਨ ਕਿਰਿਆ ਵਿੱਚ ਸੁਧਾਰ ਕਰਨਾ ਅਤੇ ਇਮਿਊਨਿਟੀ ਵਧਾਉਣਾ ਕਾਫ਼ੀ ਵਧੀਆ ਬੂਟੀ ਹੈ।

ਅਮਲਾ (Amla)
ਆਂਵਲਾ ਪਾਊਡਰ ਲਗਭਗ ਹਰ ਰਸੋਈ ਵਿੱਚ ਪਾਇਆ ਜਾਂਦਾ ਹੈ। ਇਹ ਵਿਟਾਮਿਨ ਸੀ ਦੇ ਸਭ ਤੋਂ ਅਮੀਰ ਸਰੋਤਾਂ ਵਿੱਚੋਂ ਇੱਕ ਹੈ ਅਤੇ ਇਹ ਸਮੁੱਚੀ ਇਮਿਊਨਿਟੀ ਨੂੰ ਵਧਾਉਣ ਵਿੱਚ ਵੀ ਮਹੱਤਵਪੂਰਨ ਮਦਦ ਕਰਦਾ ਹੈ। ਖੋਜ ਅਨੁਸਾਰ, ਆਂਵਲੇ ਵਿੱਚ ਟੈਨਿਨ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਸਰੀਰ ਨੂੰ ਹਾਨੀਕਾਰਕ ਜ਼ਹਿਰੀਲੇ ਪਦਾਰਥਾਂ ਨਾਲ ਲੜਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਇਮਿਊਨਿਟੀ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਪੀਤਾ ਜਾ ਸਕਦਾ ਹੈ। ਜਿਵੇਂ ਪਾਊਡਰ ਬਣਾ ਕੇ, ਇਸ ਨੂੰ ਪਕਵਾਨ ਵਿੱਚ ਮਿਲਾ ਕੇ, ਅਚਾਰ ਬਣਾ ਕੇ, ਸੁੱਖਾ ਕੇ ਆਦਿ।
Published by:Amelia Punjabi
First published:
Advertisement
Advertisement