ਓਮੀਕਰੋਨ ਦੀ ਦਹਿਸ਼ਤ, ਸਿਹਤ ਵਿਭਾਗ ਚੌਕਸ,"ਹਰ ਘਰ ਦਸਤਕ" ਮੁਹਿੰਮ ਦੀ ਸ਼ੁਰੂਆਤ   

 ਓਮੀਕਰੋਨ ਦੇ ਹੋਏ ਸੈਂਕੜੇ ਟੈਸਟ, ਨਹੀਂ ਕੋਈ ਮਰੀਜ਼,ਸਿਵਲ ਹਸਪਤਾਲ ਵਿਚ ਪੁਖਤਾ ਪ੍ਰਬੰਧ : ਸਿਵਲ ਸਰਜਨ 

ਓਮੀਕਰੋਨ ਦੀ ਦਹਿਸ਼ਤ, ਸਿਹਤ ਵਿਭਾਗ ਚੌਕਸ,"ਹਰ ਘਰ ਦਸਤਕ" ਮੁਹਿੰਮ ਦੀ ਸ਼ੁਰੂਆਤ   

  • Share this:
ਬਠਿੰਡਾ :- ਕੋਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਓਮੀਕਰੋਨ ਦੀ ਦਹਿਸ਼ਤ ਬਣ ਰਹੀ ਹੈ, ਭਾਵੇਂ ਪੂਰੇ ਦੇਸ਼ ਅਤੇ ਪੰਜਾਬ ਵਿੱਚ ਕੁਝ ਮਰੀਜ਼ ਪਾਜ਼ੀਟਿਵ ਆਉਣ ਕਰਕੇ ਦਹਿਸ਼ਤ ਬਣੀ ਹੈ, ਪਰ ਜ਼ਿਲ੍ਹਾ ਬਠਿੰਡਾ ਵਿੱਚ ਹਾਲੇ ਕੋਈ ਮਰੀਜ਼ ਨਹੀਂ, ਸਿਹਤ ਵਿਭਾਗ ਵੱਲੋਂ ਉਮੀਕਰੋਨ ਦੇ ਬਚਾਅ ਲਈ ਪੂਰੇ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ । ਸਿਵਲ ਸਰਜਨ ਤੇਜਵੰਤ ਸਿੰਘ ਦੀ ਅਗਵਾਈ ਵਿੱਚ ਅੱਜ ਵੈਕਸੀਨ ਲਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ "ਹਰ ਘਰ ਦਸਤਕ" ਮੁਹਿੰਮ ਦੀ ਸ਼ੁਰੂਆਤ ਕੀਤੀ ਗਈ>

ਮੁਹਿੰਮ ਤਹਿਤ ਸਿਵਲ ਹਸਪਤਾਲ ਦੇ ਮੈਂਬਰ ਘਰ ਘਰ ਜਾ ਕੇ ਲੋਕਾਂ ਨੂੰ ਵੈਕਸੀਨ ਲਵਾਉਣ ਅਤੇ ੳਮੀਕਰੋਨ ਦੇ ਬਚਾਅ ਲਈ ਜਾਗਰੂਕ ਕਰਨਗੇ।ਇਸ ਮੌਕੇ ਵਿਸ਼ੇਸ਼ ਗੱਲਬਾਤ ਦੌਰਾਨ ਸਿਵਲ ਸਰਜਨ ਤੇਜਵੰਤ ਸਿੰਘ ਨੇ ਦੱਸਿਆ ਕਿ ਓਮੀਕਰੋਨ ਦੇ ਹੁਣ ਤੱਕ ਸੈਂਕੜੇ ਟੈਸਟ ਕੀਤੇ ਗਏ ਹਨ ਪਰ ਕੋਈ ਵੀ ਮਰੀਜ਼ ਨੈਗੇਟਿਵ ਨਹੀਂ ਆਇਆ।  ਉਨ੍ਹਾਂ ਦੱਸਿਆ ਕਿ ਹਵਾਈ ਅੱਡਿਆਂ ਤੇ ਜਾਂਚ ਹੋਣ ਉਪਰੰਤ ਉਨ੍ਹਾਂ ਕੋਲ ਲਿਸਟਾਂ ਪਹੁੰਚਦੀਆਂ ਹਨ ਤੇ ਚੈਕਿੰਗ ਵੀ ਕੀਤੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਕੋਰੂਨਾ ਮਹਾਂਮਾਰੀ ਦੇ ਬਚਾਅ ਲਈ ਭਾਵੇਂ ਸਿਵਿਲ ਹਸਪਤਾਲ ਵਿਚ ਪੁਖਤਾ ਪ੍ਰਬੰਧ ਨਹੀਂ ਸਨ, ਪਰ ਹੁਣ ਓਮੀਕਰੋਨ ਦੇ ਬਚਾਅ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਜਿਥੇ ਵੱਖਰਾ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ 80 ਨਵੇਂ ਬੈੱਡ ਵੀ ਲਾਏ ਗਏ ਹਨ ਅਤੇ ਆਕਸੀਜਨ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਮਾਮੂਲੀ ਲੱਛਣ ਬੁਖਾਰ ਜ਼ੁਕਾਮ ਖੰਘ ਹੋਣ ਤੇ ਤੁਰੰਤ ਟੈਸਟ ਕਰਵਾਉਣ ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਦਹਿਸ਼ਤ ਵਾਲਾ ਮਾਹੌਲ ਨਾ ਬਣੇ ।
Published by:Ashish Sharma
First published: