Corona Virus : ਮਹਾਰਾਸ਼ਟਰ ਵਿਚ ਬਜ਼ੁਰਗ ਦੀ ਮੌਤ, ਭਾਰਤ ‘ਚ ਗਿਣਤੀ 3 ਹੋਈ

ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਇੱਕ 64 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਮਹਾਰਾਸ਼ਟਰ ਵਿਚ ਇਸ ਮੌਤ ਤੋਂ ਬਾਅਦ, ਭਾਰਤ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਵਧ ਕੇ 3 ਹੋ ਗਈ ਹੈ।

ਕੋਰੋਨਾ: PGI 'ਚ ਇਕ ਦਿਨ 'ਚ ਸਿਰਫ਼ 100 ਟੈੱਸਟ ਹੀ ਸੰਭਵ, ਹਾਲਾਤ ਵਿਗੜੇ ਤਾਂ...

ਕੋਰੋਨਾ: PGI 'ਚ ਇਕ ਦਿਨ 'ਚ ਸਿਰਫ਼ 100 ਟੈੱਸਟ ਹੀ ਸੰਭਵ, ਹਾਲਾਤ ਵਿਗੜੇ ਤਾਂ...

 • Share this:
  ਚੀਨ ‘ਚ ਸ਼ੁਰੂ ਹੋਏ ਮਾਰੂ ਕੋਰੋਨਾਵਾਇਰਸ ਦਾ ਪ੍ਰਭਾਵ ਭਾਰਤ ਵਿਚ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਇੱਕ 64 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਮਹਾਰਾਸ਼ਟਰ ਵਿਚ ਇਸ ਮੌਤ ਤੋਂ ਬਾਅਦ, ਭਾਰਤ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਵਧ ਕੇ 3 ਹੋ ਗਈ ਹੈ। ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੀ 127 ਹੋ ਗਈ ਹੈ। ਕਸਤੂਰਬਾ ਹਸਪਤਾਲ ਵਿਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਤੋਂ ਬਾਅਦ ਰਾਜ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪ ਨੇ ਸ਼ਹੀਦ ਗੈਸਟ ਹਾਊਸ ਵਿੱਚ ਇੱਕ ਐਮਰਜੈਂਸੀ ਬੈਠਕ ਬੁਲਾਈ ਹੈ।

  ਮਿਲੀ ਜਾਣਕਾਰੀ ਦੇ ਅਨੁਸਾਰ ਮਹਾਰਾਸ਼ਟਰ ਵਿੱਚ ਮੰਗਲਵਾਰ ਨੂੰ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਨਾਗਰਿਕ ਵਿਦੇਸ਼ੀ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿਚ ਇਹ ਗਿਣਤੀ ਵਧ ਕੇ 44 ਹੋ ਗਈ ਅਤੇ ਕੋਰੋਨਾ ਦੇ ਵਿਦੇਸ਼ੀ ਮਰੀਜ਼ਾਂ ਦੀ ਗਿਣਤੀ ਦੇਸ਼ ਭਰ ਵਿਚ ਵਧ ਕੇ 36 ਹੋ ਗਈ।  ਕੇਂਦਰੀ ਸਿਹਤ ਮੰਤਰਾਲੇ ਨੇ ਮਹਾਰਾਸ਼ਟਰ ਤੋਂ ਆਏ ਨਵੇਂ ਮਾਮਲਿਆਂ ਨੂੰ ਕੁੱਲ ਮਾਮਲਿਆਂ ਵਿੱਚ ਸ਼ਾਮਲ ਨਹੀਂ ਕੀਤਾ ਹੈ। ਕੇਰਲਾ ਦੇ ਅਧਿਕਾਰੀਆਂ ਨੇ ਰਾਜ ਵਿੱਚ 24 ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਜਦੋਂ ਕਿ ਕੇਂਦਰ ਸਰਕਾਰ ਵੱਲੋਂ 23 ਕੇਸ ਦਰਜ ਕੀਤੇ ਗਏ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ 15 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ ਸ਼ਿਰਡੀ ਸਾਈ ਮੰਦਰ ਮੰਗਲਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਦੱਸਿਆ ਗਿਆ ਸੀ ਕਿ ਅਗਲੇ ਹੁਕਮ ਆਉਣ ਤੱਕ ਮੰਦਰ ਬੰਦ ਰਹੇਗਾ।
  Published by:Ashish Sharma
  First published: