ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ 11ਵੀੰ ਵਿੱਚ ਦਾਖਲਾ ਆਨਲਾਈਨ

News18 Punjabi | News18 Punjab
Updated: July 20, 2020, 10:46 PM IST
share image
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ 11ਵੀੰ ਵਿੱਚ ਦਾਖਲਾ ਆਨਲਾਈਨ

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ 11ਵੀਂ ਜਮਾਤ ਵਿੱਚ ਦਾਖਲੇ ਦੀ ਪ੍ਰਕਿਰਿਆ 21 ਜੁਲਾਈ ਸਵੇਰੇ 11 ਵਜੇ ਤੋਂ ਸ਼ੁਰੂ ਹੋ ਜਾਵੇਗੀ। ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਜੁਲਾਈ ਹੈ। 12500 ਸੀਟਾਂ ਲਈ ਦਾਖਲਾ ਹੋਵੇਗਾ।

ਆਨਲਾਈਨ ਰਜਿਸਟ੍ਰੇਸ਼ਨ ਲਈ ਵਿਭਾਗ ਵੱਲੋਂ www.chdeducation.gov.in ਅਤੇ www.nielit.gov.in/chandigarh ਲਿੰਕ ਜਾਰੀ ਕੀਤੇ ਗਏ ਹਨ। 7 ਅਗਸਤ ਨੂੰ ਸਾਂਝੀ ਮੈਰਿਟ ਲਿਸਟ ਜਾਰੀ ਕੀਤੀ ਜਾਵੇਗੀ।

ਆਨਲਾਈਨ ਦਾਖਲੇ ਵਿੱਚ ਮਦਦ ਲਈ 20 ਸਕੂਲਾਂ ਵਿੱਚ ਆਨਲਾਈਨ ਫਾਰਮ ਭਰਨ ਅਤੇ ਸਕੈਨ ਕੀਤੇ ਡਾਕੂਮੈਂਟ ਅਪਲੋਡ ਕਰਨ ਲਈ ਹੈਲਪ ਡੈਸਕ ਵੀ ਲਗਾਏ ਜਾਣਗੇ। ਹੈਲਪ ਡੈਸਕ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਸੇਵਾ ਨਿਭਾਉਣਗੇ।
ਸਕੂਲ ਪ੍ਰਿੰਸੀਪਲਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਵਿਦਿਆਰਥੀਆਂ ਨੂੰ ਪਹਿਲਾਂ ਫੋਨ ਕਰਕੇ ਆਉਣ ਲਈ ਕਿਹਾ ਜਾਵੇ ਤਾਂ ਕਿ ਸੋਸ਼ਲ ਡਿਸਟੈਂਸ ਦੀ ਪਾਲਣਾ ਕੀਤੀ ਜਾ ਸਕੇ।
ਇੱਕ ਵਿਦਿਆਰਥੀ ਵੱਧ ਤੋਂ ਵੱਧ 20 ਸਕੂਲਾਂ ਦੀ ਆਪਸ਼ਨ ਭਰ ਸਕਦਾ ਹੈ। ਵੈਬਸਾਈਟ ਉੱਤੇ ਮੁੱਢਲੀ ਜਾਣਕਾਰੀ ਦੇਣ ਤੋਂ ਬਾਅਦ ਲੌਗ ਇਨ ਆਈ ਡੀ ਤੇ ਪਾਸਵਰਡ ਮਿਲੇਗਾ। ਇਸ ਤੋਂ ਬਾਆਦ ਆਨਲਾਈਨ ਹੀ ਰਜਿਸਟ੍ਰੇਸ਼ਨ ਫੀਸ ਭਰੀ ਜਾਵੇਗੀ।

13 ਅਗਸਤ ਨੂੰ ਸਕੂਲਾਂ ਵਿੱਚ ਅਲਾਟਮੈਂਟ ਦੀ ਪਹਿਲੀ ਲਿਸਟ ਜਾਰੀ ਕੀਤੀ ਜਾਵੇਗੀ। ਫੀਸ ਜਮ੍ਹਾਂ ਕਰਵਾਉਣ ਬਾਰੇ, ਡਾਕੂਮੈਂਟ ਵੈਰੀਫਿਕੇਸ਼ਨ ਅਤੇ ਕਲਾਸਾਂ ਬਾਰੇ ਬਾਅਦ ਵਿੱਚ ਜਾਣਕਾਰੀ ਦਿੱਤੀ ਜਾਵੇਗੀ।
Published by: Anuradha Shukla
First published: July 20, 2020, 10:45 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading