Home /News /coronavirus-latest-news /

ਕੋਰੋਨਾ ਨਾਲ ਦੁਨੀਆਂ ‘ਚ ਆਵੇਗੀ ਆਰਥਿਕ ਤਬਾਹੀ, ਭਾਰਤ ਤੇ ਚੀਨ ਸੁਰੱਖਿਅਤ ਰਹਿਣਗੇ- ਸੰਯੁਕਤ ਰਾਸ਼ਟਰ

ਕੋਰੋਨਾ ਨਾਲ ਦੁਨੀਆਂ ‘ਚ ਆਵੇਗੀ ਆਰਥਿਕ ਤਬਾਹੀ, ਭਾਰਤ ਤੇ ਚੀਨ ਸੁਰੱਖਿਅਤ ਰਹਿਣਗੇ- ਸੰਯੁਕਤ ਰਾਸ਼ਟਰ

ਕੋਰੋਨਾ ਨਾਲ ਦੁਨੀਆਂ ‘ਚ ਆਵੇਗੀ ਆਰਥਿਕ ਤਬਾਹੀ, ਭਾਰਤ ਤੇ ਚੀਨ ਸੁਰੱਖਿਅਤ ਰਹਿਣਗੇ- ਸੰਯੁਕਤ ਰਾਸ਼ਟਰ,

ਕੋਰੋਨਾ ਨਾਲ ਦੁਨੀਆਂ ‘ਚ ਆਵੇਗੀ ਆਰਥਿਕ ਤਬਾਹੀ, ਭਾਰਤ ਤੇ ਚੀਨ ਸੁਰੱਖਿਅਤ ਰਹਿਣਗੇ- ਸੰਯੁਕਤ ਰਾਸ਼ਟਰ,

ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ, ਵਿਸ਼ਵ ਆਰਥਿਕ ਮੰਦੀ ਦੇ ਕੰਢੇ ਉਤੇ ਆ ਗਿਆ ਹੈ। ਰਿਪੋਰਟ ਦੇ ਅਨੁਸਾਰ, ਵਿਕਾਸਸ਼ੀਲ ਦੇਸ਼ਾਂ ਨੂੰ ਇਸ ਸਥਿਤੀ ਵਿੱਚ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ, ਪਰ ਚੀਨ ਅਤੇ ਭਾਰਤ ਉਪਰ ਮੰਦੀ ਦਾ ਅਸਰ ਘੱਟ ਦਿਸੇਗਾ।

 • Share this:
  ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ, ਵਿਸ਼ਵ ਆਰਥਿਕ ਮੰਦੀ ਦੇ ਕੰਢੇ ਉਤੇ ਆ ਗਿਆ ਹੈ। ਇਸ ਨਾਲ ਵਿਸ਼ਵ ਆਰਥਿਕਤਾ ਨੂੰ ਕਈ ਖਰਬ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਦੀ ਤਾਜ਼ਾ ਵਪਾਰ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਦੇ ਅਨੁਸਾਰ, ਵਿਕਾਸਸ਼ੀਲ ਦੇਸ਼ਾਂ ਨੂੰ ਇਸ ਸਥਿਤੀ ਵਿੱਚ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ, ਪਰ ਚੀਨ ਅਤੇ ਭਾਰਤ ਵਰਗੇ ਦੇਸ਼ ਅਪਵਾਦ ਸਾਬਤ ਹੋਣਗੇ। ਯੂ ਐਨ ਸੀ ਟੀ ਏ ਡੀ ਦੇ ਸੈਕਟਰੀ ਜਨਰਲ ਦੇ ਅਨੁਸਾਰ, ਕੋਰੋਨਾ ਵਾਇਰਸ ਕਾਰਨ ਆਰਥਿਕ ਗਿਰਾਵਟ ਜਾਰੀ ਹੈ। ਇਹ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ੀ ਨਾਲ ਵਧੇਗੀ, ਜਿਸਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ।

  ਚੀਨ ਅਤੇ ਭਾਰਤ ਉਤੇ ਕੀ ਅਸਰ ਹੋਵੇਗਾ?

  ਸੰਯੁਕਤ ਰਾਸ਼ਟਰ ਦੀ ਵਪਾਰ ਅਤੇ ਵਿਕਾਸ ਸੰਸਥਾ (UNCTAD) ਨੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਵਿਸ਼ਵ ਦੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਆਰਥਿਕ ਮੰਦੀ ਨੂੰ ਪਾਰ ਕਰਨ ਵਿੱਚ ਸਹਾਇਤਾ ਕਰਨ ਲਈ ਲਗਭਗ 2 ਖਰਬ ਡਾਲਰ ਦਾ ਅਨੁਮਾਨ ਲਗਾਇਆ ਹੈ। ਸੰਸਥਾ ਨੇ ਇਹ ਵੀ ਕਿਹਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਸਥਿਤੀ ਨੂੰ ਆਮ ਬਣਾਉਣ ਵਿੱਚ 2 ਸਾਲ ਲੱਗ ਸਕਦੇ ਹਨ।

  ਜੀ20 ਦੇਸ਼ਾਂ ਅਨੁਸਾਰ, ਉਨ੍ਹਾਂ ਨੇ ਆਪਣੀ ਅਰਥਵਿਵਸਥਾਵਾਂ ਲਈ ਕਰੀਬ 375 ਲੱਖ ਕਰੋੜ ਰੁਪਏ (5 ਲੱਖ ਕਰੋੜ ਡਾਲਰ) ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਯੂਐਸੀਟੀਏਡੀ ਨੇ ਕਿਹਾ ਹੈ ਕਿ ਇਹ ਇਸ ਵੱਡੇ ਸੰਕਟ ਵਿਚ ਲਿਆ ਗਿਆ ਬੇਮਿਸਾਲ ਕਦਮ ਹੈ, ਇਹ ਵਿੱਤੀ ਅਤੇ ਮਾਨਸਿਕ ਤੌਰ ਤੇ ਇਸ ਸੰਕਟ ਨਾਲ ਨਜਿੱਠਣ ਵਿੱਚ ਸਹਾਇਤਾ ਕਰੇਗਾ।

  ਵਿਸ਼ਲੇਸ਼ਣ ਅਨੁਸਾਰ, ਕਮੋਡਿਟੀ-ਰਿਚਮ ਐਕਸਪ੍ਰੋਟਿੰਗ ਵਾਲੇ ਦੇਸ਼ (ਕੱਚੇ ਤੇਲ ਅਤੇ ਖੇਤੀ ਉਤਪਾਦਾਂ ਅਤੇ ਹੋਰ ਬਹੁਤ ਸਾਰੀਆਂ ਚੀਜਾਂ ਦਾ ਨਿਰਯਾਤ ਕਰਨ ਵਾਲੇ ਦੇਸ਼) ਅਗਲੇ ਦੋ ਸਾਲਾਂ ਵਿੱਚ ਵਿਦੇਸ਼ੀ ਨਿਵੇਸ਼ ਵਿੱਚ ਦੋ ਤੋਂ ਤਿੰਨ ਖਰਬ ਡਾਲਰ ਦੀ ਗਿਰਾਵਟ ਦਾ ਸਾਹਮਣਾ ਕਰਨਗੇ।
  Published by:Ashish Sharma
  First published:

  Tags: China, China coronavirus, Coronavirus, COVID-19, Economic depression, GDP, India

  ਅਗਲੀ ਖਬਰ