Home /News /coronavirus-latest-news /

ਅੰਮ੍ਰਿਤਸਰ ਵਿਚ ਇਕ ਸਕੂਲ ਨੂੰ ਇਕਾਂਤਵਾਸ ਵਾਰਡ ਬਣਾਉਣ ਦਾ ਵਿਰੋਧ

ਅੰਮ੍ਰਿਤਸਰ ਵਿਚ ਇਕ ਸਕੂਲ ਨੂੰ ਇਕਾਂਤਵਾਸ ਵਾਰਡ ਬਣਾਉਣ ਦਾ ਵਿਰੋਧ

ਅੰਮ੍ਰਿਤਸਰ ਵਿਚ ਇਕ ਸਕੂਲ ਨੂੰ ਇਕਾਂਤਵਾਸ ਵਾਰਡ ਬਣਾਉਣ ਦਾ ਵਿਰੋਧ

ਅੰਮ੍ਰਿਤਸਰ ਵਿਚ ਇਕ ਸਕੂਲ ਨੂੰ ਇਕਾਂਤਵਾਸ ਵਾਰਡ ਬਣਾਉਣ ਦਾ ਵਿਰੋਧ

ਸਥਾਨਕ ਲੋਕਾਂ ਵਿਚ ਵਿਰੋਧ ਪੈਦਾ ਹੋ ਗਿਆ ਹੈ।ਜਿਸ ਦੇ ਬਾਦ ਪੁਲਿਸ ਨੇ ਮੌਕੇ ਤੇ ਜਾ ਕੇ ਲੋਕਾਂ ਨਾਲ ਗੱਲ ਬਾਤ ਕੀਤੀ ਅਤੇ ਕਿਹਾ ਇਹ ਫੈਸਲਾ ਡੀ ਸੀ ਦਾ ਹੈ ਅਤੇ ਇਸ ਵਿਚ ਅਸੀ ਕੁੱਝ ਨਹੀ ਕਰ ਸਕਦੇ ਹਨ।

 • Share this:

  ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਚ ਇਕਾਂਤਵਾਸ ਬਣਾਏ ਜਾਣ ਦਾ ਲੋਕ ਵਿਰੋਧ ਕਰ ਰਹੇ ਹਨ। ਸਰਕਾਰ ਨੇ ਇਸ ਸਕੂਲ ਵਿਚ ਡਾਕਟਰਾਂ ਨੂੰ ਵੀ ਬਿਠਾਉਣ ਦਾ ਫੈਸਲਾ ਲਿਆ ਹੈ। ਸਥਾਨਕ ਲੋਕਾਂ ਵਿਚ ਵਿਰੋਧ ਪੈਦਾ ਹੋ ਗਿਆ ਹੈ।ਜਿਸ ਦੇ ਬਾਦ ਪੁਲਿਸ ਨੇ ਮੌਕੇ ਤੇ ਜਾ ਕੇ ਲੋਕਾਂ ਨਾਲ ਗੱਲ ਬਾਤ ਕੀਤੀ ਅਤੇ ਕਿਹਾ ਇਹ ਫੈਸਲਾ ਡੀ ਸੀ ਦਾ ਹੈ ਅਤੇ ਇਸ ਵਿਚ ਅਸੀ ਕੁੱਝ ਨਹੀ ਕਰ ਸਕਦੇ ਹਨ।


  ਸਥਾਨਕ ਲੋਕ ਸਕੂਲ ਦੇ ਬਾਹਰ ਖੜ ਕ ਵਿਰੋਧ ਕਰ ਰਹੇ ਹਨ।ਲੋਕਾਂ ਦਾ ਕਹਿਣਾ ਹੈ ਕਿ ਸਕੂਲ ਦੇ ਆਸੇ ਪਾਸੇ ਸੰਘਣੀ ਅਬਾਦੀ ਹੈ।ਇਸ ਕਰਕੇ ਉਹਨਾਂ ਅਤੇ ਉਹਨਾ ਦੇ ਬੱਚਿਆ ਉਤੇ ਕੀ ਅਸਰ ਹੋਵੇਗਾ ਇਸ ਨੂੰ ਲੈ ਕੇ ਲੋਕਾਂ ਨੇ ਵੱਡੀ ਗਿਣਤੀ ਵਿਚ ਰੋਸ ਪ੍ਰਦਰਸ਼ਨ ਕੀਤਾ ਹੈ।

  ਜ਼ਿਕਰਯੋਗ ਹੈ ਕਿ ਅੱਜ ਫੇਰ ਗੁਰਦਾਸਪੁਰ ਤੋਂ ਕੋਰੋਨਾ ਦੇ 6 ਨਵੇਂ ਕੇਸ ਸਾਹਮਣੇ ਆਏ। ਜ਼ਰੂਰਤਮੰਦਾਂ ਨੂੰ ਮਾਸਕ ਤੇ ਦਵਾਈਆਂ ਵੰਡਣ ਵਾਲਾ ਸਮਾਜਸੇਵੀ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਟੈਸਟਿੰਗ ਸ਼ੁਰੂ ਹੋ ਗਈ। ਹੁਣ ਤੱਕ ਗੁਰਦਾਸਪੁਰ ਵਿਚ ਕੋਰੋਨਾ ਦੇ ਕੁੱਲ 34 ਕੇਸ ਹੋ ਗਏ ਹਨ।

  ਪੰਜਾਬ ਵਿਚ ਕੋਰੋਨਾ ਦੇ 1153 ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 24 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।

  Published by:Sukhwinder Singh
  First published:

  Tags: Amritsar, China coronavirus, Coronavirus, COVID-19, Isolation, School, Ward