Coronavirus: ਭਾਰਤ ਵਿਚ ਹਾਲਾਤ ਹੋਰ ਵਿਗੜੇ, 24 ਘੰਟਿਆਂ ਵਿਚ 97,570 ਨਵੇਂ ਕੇਸ, 1201 ਮੌਤਾਂ

News18 Punjabi | News18 Punjab
Updated: September 12, 2020, 10:25 AM IST
share image
Coronavirus: ਭਾਰਤ ਵਿਚ ਹਾਲਾਤ ਹੋਰ ਵਿਗੜੇ, 24 ਘੰਟਿਆਂ ਵਿਚ 97,570 ਨਵੇਂ ਕੇਸ, 1201 ਮੌਤਾਂ
Coronavirus: ਭਾਰਤ ਵਿਚ ਹਾਲਾਤ ਹੋਰ ਵਿਗੜੇ, 24 ਘੰਟਿਆਂ ਵਿਚ 97,570 ਨਵੇਂ ਕੇਸ, 1201 ਮੌਤਾਂ

  • Share this:
  • Facebook share img
  • Twitter share img
  • Linkedin share img
Coronavirus Cases in India: ਦੇਸ਼ ਵਿਚ ਕੋਰੋਨਾਵਾਇਰਸ ਦਾ ਗ੍ਰਾਫ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲੇ ਰੋਜ਼ਾਨਾ 90 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 97 ਹਜ਼ਾਰ 570 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 1201 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।

ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 46 ਲੱਖ 59 ਹਜ਼ਾਰ 984 ਹੋ ਗਈ ਹੈ। ਦੱਸ ਦਈਏ ਕਿ ਵੀਰਵਾਰ ਨੂੰ 96 ਹਜ਼ਾਰ 551 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ ਰਿਕਾਰਡ 1209 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ।

ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਰਿਕਵਰੀ ਦੀ ਦਰ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ 9 ਲੱਖ 58 ਹਜ਼ਾਰ 316 ਐਕਟਿਵ ਕੇਸ ਹਨ, ਜਦੋਂ ਕਿ 36 ਲੱਖ 24 ਹਜ਼ਾਰ 196 ਲੋਕ ਠੀਕ ਹੋਏ ਹਨ ਅਤੇ ਆਪਣੇ ਘਰਾਂ ਨੂੰ ਚਲੇ ਗਏ ਹਨ।
Coronavirus: ਭਾਰਤ ਵਿਚ ਹਾਲਾਤ ਹੋਰ ਵਿਗੜੇ, 24 ਘੰਟਿਆਂ ਵਿਚ 97,570 ਨਵੇਂ ਕੇਸ, 1201 ਮੌਤਾਂ
Coronavirus: ਭਾਰਤ ਵਿਚ ਹਾਲਾਤ ਹੋਰ ਵਿਗੜੇ, 24 ਘੰਟਿਆਂ ਵਿਚ 97,570 ਨਵੇਂ ਕੇਸ, 1201 ਮੌਤਾਂ


Coronavirus: ਭਾਰਤ ਵਿਚ ਹਾਲਾਤ ਹੋਰ ਵਿਗੜੇ, 24 ਘੰਟਿਆਂ ਵਿਚ 97,570 ਨਵੇਂ ਕੇਸ, 1201 ਮੌਤਾਂ
Coronavirus: ਭਾਰਤ ਵਿਚ ਹਾਲਾਤ ਹੋਰ ਵਿਗੜੇ, 24 ਘੰਟਿਆਂ ਵਿਚ 97,570 ਨਵੇਂ ਕੇਸ, 1201 ਮੌਤਾਂ


ਦੇਸ਼ ਵਿੱਚ ਹੁਣ ਤੱਕ 77 ਹਜ਼ਾਰ 472 ਮਰੀਜ਼ਾਂ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਹੋਈ ਹੈ। ਆਈਸੀਐਮਆਰ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 10,91,251 ਕੋਰੋਨਾ ਜਾਂਚ ਹੋ ਚੁੱਕੀ ਹੈ, ਹੁਣ ਤੱਕ 5,51,89,226 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ।
Published by: Gurwinder Singh
First published: September 12, 2020, 10:25 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading