ਲੋਕਾਂ ਨੂੰ ਕੋਰੋਨਾ ਟੀਕਾ ਕਦੋਂ ਅਤੇ ਕਿੰਨੀ ਕੀਮਤ 'ਚ ਮਿਲੇਗਾ, ਟੀਕਾ ਬਣਾਉਣ ਵਾਲੀ ਕੰਪਨੀ ਨੇ ਦੱਸਿਆ

News18 Punjabi | News18 Punjab
Updated: November 20, 2020, 11:15 AM IST
share image
ਲੋਕਾਂ ਨੂੰ ਕੋਰੋਨਾ ਟੀਕਾ ਕਦੋਂ ਅਤੇ ਕਿੰਨੀ ਕੀਮਤ 'ਚ ਮਿਲੇਗਾ, ਟੀਕਾ ਬਣਾਉਣ ਵਾਲੀ ਕੰਪਨੀ ਨੇ ਦੱਸਿਆ
ਲੋਕਾਂ ਨੂੰ ਇਹ ਕੋਰੋਨਾ ਟੀਕਾ ਕਦੋਂ ਅਤੇ ਕਿੰਨੀ ਕੀਮਤ 'ਚ ਮਿਲੇਗਾ, ਟੀਕਾ ਬਣਾਉਣ ਕੰਪਨੀ ਨੇ ਦੱਸਿਆ (REUTERS/Dado Ruvic/Illustration/File Photo)

ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ 45,882 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 584 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ, ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਆਦਰ ਪੂਨਾਵਾਲਾ ਨੇ ਆਕਸਫੋਰਡ ਕੋਰੋਨਾ ਵਾਇਰਸ ਟੀਕਾ ਬਾਰੇ ਇਕ ਵੱਡੀ ਖਬਰ ਦਿੱਤੀ ਹੈ।

  • Share this:
  • Facebook share img
  • Twitter share img
  • Linkedin share img
ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਆਦਰ ਪੂਨਾਵਾਲਾ ਨੇ ਆਕਸਫੋਰਡ ਕੋਰੋਨਾ ਵਾਇਰਸ ਟੀਕੇ ਬਾਰੇ ਇੱਕ ਵੱਡੀ ਖਬਰ ਦਿੱਤੀ ਹੈ। ਦਰਅਸਲ, ਆਦਰ ਪੂਨਾਵਾਲਾ ਨੇ ਦੱਸਿਆ ਹੈ ਕਿ ਆਮ ਲੋਕਾਂ ਨੂੰ ਇਹ ਟੀਕਾ ਕਦੋਂ ਅਤੇ ਕਿੰਨੀ ਕੀਮਤ ਵਿੱਚ ਮਿਲੇਗਾ। ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿਟ 2020 ਵਿਖੇ ਟੀਕੇ ਬਾਰੇ ਬੋਲਦਿਆਂ ਆਦਰ ਪੂਨਾਵਾਲਾ ਨੇ ਕਿਹਾ, ‘ਮੇਰਾ ਵਿਸ਼ਵਾਸ ਹੈ ਕਿ ਸਿਹਤ ਕਰਮਚਾਰੀਆਂ ਅਤੇ ਬਜ਼ੁਰਗ ਲੋਕਾਂ ਲਈ ਆਕਸਫੋਰਡ ਕੋਰੋਨਾ ਵਾਇਰਸ ਟੀਕਾ ਫਰਵਰੀ 2021 ਤੱਕ ਉਪਲਬਧ ਹੋ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅਪ੍ਰੈਲ 2021 ਤੱਕ ਇਹ ਟੀਕਾ ਆਮ ਲੋਕਾਂ ਨੂੰ ਵੀ ਉਪਲਬਧ ਹੋ ਜਾਵੇਗਾ। ਲੋਕਾਂ ਲਈ, ਇਸ ਟੀਕੇ ਦੀਆਂ ਲੋੜੀਂਦੀਆਂ ਦੋ ਖੁਰਾਕਾਂ ਦੀ ਕੀਮਤ ਵੱਧ ਤੋਂ ਵੱਧ 1000 ਰੁਪਏ ਹੋਵੇਗੀ। ਹਾਲਾਂਕਿ, ਇਹ ਸਭ ਕੇਸ ਦੇ ਅੰਤਮ ਪੜਾਅ ਦੇ ਨਤੀਜੇ ਅਤੇ ਸਰਕਾਰ ਤੋਂ ਮਨਜ਼ੂਰੀ 'ਤੇ ਨਿਰਭਰ ਕਰੇਗਾ। ਉਮੀਦ ਕੀਤੀ ਜਾ ਰਹੀ ਹੈ ਕਿ 2024 ਤੱਕ ਹਰ ਭਾਰਤੀ ਨੂੰ ਇਹ ਟੀਕਾ ਲੱਗ ਚੁੱਕਿਆ ਹੋਵੇਗਾ।

ਆਦਰ ਪੂਨਾਵਾਲਾ ਨੇ ਕਿਹਾ, 'ਮੈਨੂੰ ਉਮੀਦ ਹੈ ਕਿ ਹਰ ਭਾਰਤੀ ਨੂੰ ਅਗਲੇ ਦੋ ਤਿੰਨ ਸਾਲਾਂ ਵਿਚ ਇਹ ਵੈਕਸੀਨ ਮਿਲ ਜਾਵੇਗੀ, ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਨਾ ਸਿਰਫ ਹਰੇਕ ਨੂੰ ਟੀਕਾ ਦੇਣ ਦੀ ਸਪਲਾਈ ਹੈ, ਬਲਕਿ ਬਜਟ, ਟੀਕੇ ਦੀ ਉਪਲਬਧਤਾ, ਬੁਨਿਆਦੀ ਵਿਵਸਥਾ ਵਰਗੀਆਂ ਬੁਨਿਆਦ ਗੱਲਾਂ ਵੀ ਮਾਇਨੇ ਰੱਖੇਗੀ। ਇਸ ਤੋਂ ਇਲਾਵਾ, ਟੀਕਾ ਲੈਣ ਲਈ ਲੋਕਾਂ ਦੀ ਇੱਛਾ ਵੀ ਬਹੁਤ ਮਹੱਤਵਪੂਰਨ ਹੋਵੇਗੀ। ਇਹ ਉਹ ਕਾਰਕ ਹਨ ਜੋ ਸਾਨੂੰ ਟੀਕਾਕਰਨ ਦੌਰਾਨ ਧਿਆਨ ਵਿੱਚ ਰੱਖਣੇ ਹਨ ਅਤੇ ਫਿਰ 2024 ਤੱਕ ਅਸੀਂ ਹਰ ਭਾਰਤੀ ਨੂੰ ਟੀਕਾ ਦੇ ਸਕਾਂਗੇ। '
Published by: Sukhwinder Singh
First published: November 20, 2020, 11:01 AM IST
ਹੋਰ ਪੜ੍ਹੋ
ਅਗਲੀ ਖ਼ਬਰ