ਕੋਰੋਨਾ ਖਿਲਾਫ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਦਾ ਟਰਾਇਲ ਆਖਰੀ ਸਟੇਜ ‘ਚ

News18 Punjabi | News18 Punjab
Updated: June 25, 2020, 1:06 PM IST
share image
ਕੋਰੋਨਾ ਖਿਲਾਫ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਦਾ ਟਰਾਇਲ ਆਖਰੀ ਸਟੇਜ ‘ਚ
ਕੋਰੋਨਾ ਖਿਲਾਫ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਦਾ ਟਰਾਇਲ ਆਖਰੀ ਸਟੇਜ ‘ਚ

ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਕੋਰੋਨਾ ਖਿਲਾਫ ਜਿਸ ਵੈਕਸੀਨ ਉਤੇ ਕੰਮ ਕਰ ਰਹੇ ਹਨ, ਉਹ ਹੁਣ ਅੰਤਮ ਪੜਾਅ 'ਤੇ ਪਹੁੰਚ ਗਏ ਹਨ। ਹੁਣ ਆਖਰੀ ਪੜਾਅ ਵਿਚ ਕਲੀਨਿਕਲ ਟੈਸਟ ਕੀਤਾ ਜਾਵੇਗਾ

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਨੇ ਦੁਨੀਆ ਭਰ ਵਿਚ  ਹਾਹਾਕਾਰ ਮਚੀ ਪਈ ਹੈ। ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ 4 ਲੱਖ 80 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ 90 ਲੱਖ ਤੋਂ ਜ਼ਿਆਦਾ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਦੇ ਵਿਰੁੱਧ ਵੈਕਸੀਨ ਬਣਾਉਣ ਵਿਚ ਲੱਗੇ  ਹੋਏ ਹਨ। ਪਰ ਅਜੇ ਤੱਕ ਕਿਸੇ ਨੂੰ ਵੀ ਕੋਈ ਠੋਸ ਸਫਲਤਾ ਨਹੀਂ ਮਿਲੀ ਹੈ। ਇਸ ਦੌਰਾਨ ਚੰਗੀ ਖ਼ਬਰ ਇਹ ਹੈ ਕਿ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਕੋਰੋਨਾ ਖਿਲਾਫ ਜਿਸ ਵੈਕਸੀਨ ਉਤੇ ਕੰਮ ਕਰ ਰਹੇ ਹਨ, ਉਹ ਹੁਣ ਅੰਤਮ ਪੜਾਅ 'ਤੇ ਪਹੁੰਚ ਗਏ ਹਨ। ਹੁਣ ਆਖਰੀ ਪੜਾਅ ਵਿਚ ਕਲੀਨਿਕਲ ਟੈਸਟ ਕੀਤਾ ਜਾਵੇਗਾ, ਜਿਸ ਵਿੱਚ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਟੀਕਾ ਕਿੰਨਾ ਪ੍ਰਭਾਵਸ਼ਾਲੀ ਹੈ।

ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਦੇ ਅਨੁਸਾਰ ਬ੍ਰਿਟੇਨ ਵਿੱਚ ਅਗਲੇ ਪੜਾਅ ਵਿੱਚ ਇਹ ਵੈਕਸੀਨ 10,260 ਬਾਲਗਾਂ ਅਤੇ ਬੱਚਿਆਂ ਨੂੰ ਦਿਤੀ ਜਾਵੇਗੀ। ਜੇ ਇਹ ਟੈਸਟ ਸਫਲ ਹੁੰਦਾ ਹੈ ਤਾਂ ਆਕਸਫੋਰਡ ਇਸ ਸਾਲ ਦੇ ਅੰਤ ਤੱਕ ਕੋਵਿਡ -19 ਵੈਕਸੀਨ ਲਾਂਚ ਕਰ ਸਕਦਾ ਹੈ। ਆਕਸਫੋਰਡ ਦੇ ਮੁਖੀ ਪ੍ਰੋਫੈਸਰ ਐਂਡਰਿਊ ਪੋਲਾਰਡ ਨੇ ਕਿਹਾ ਕਿ ਕਲੀਨਿਕਲ ਟਰਾਇਲ ਬਹੁਤ ਵਧੀਆ ਢੰਗ ਨਾਲ ਅੱਗੇ ਵੱਧ ਰਹੀ ਹੈ। ਹੁਣ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਟੀਕਾ ਬਜ਼ੁਰਗਾਂ ਉਤੇ ਕਿੰਨਾ ਅਸਰ ਕਰਦਾ ਹੈ। ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਿਚ ਵੀ ਇਸ ਹਫਤੇ ਪਰੀਖਣ ਸ਼ੁਰੂ ਹੋਏ ਹਨ।

ਪ੍ਰਿੰਸ ਵਿਲੀਅਮ ਆਕਸਫੋਰਡ ਪਹੁੰਚੇ
ਬੁੱਧਵਾਰ ਨੂੰ ਪ੍ਰਿੰਸ ਵਿਲੀਅਮ ਆਕਸਫੋਰਡ ਯੂਨੀਵਰਸਿਟੀ ਵੀ ਗਏ। ਇੱਥੇ ਉਹ ਖੋਜਕਰਤਾਵਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਲੈਬ ਦਾ ਦੌਰਾ ਕੀਤਾ, ਜਿੱਥੇ ਪ੍ਰਯੋਗਾਤਮਕ ਵੈਕਸੀਨ ਤਿਆਰ ਹੋਈ ਹੈ। ਦੱਸ ਦਈਏ ਕਿ ਇਸ ਟੀਕੇ ਦਾ ਟੈਸਟ 23 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ। ਯੂਕੇ ਵਿੱਚ 10,000 ਲੋਕਾਂ ਉੱਤੇ ਟੀਕੇ ਦੀ ਜਾਂਚ ਕੀਤੀ ਜਾਏਗੀ, ਇਹ ਪਤਾ ਲਗਾਉਣ ਲਈ ਕਿ ਇਹ ਕੋਰੋਨਾ ਵਿਰੁੱਧ ਕਿੰਨਾ ਪ੍ਰਭਾਵਸ਼ਾਲੀ ਹੈ।

 

 
First published: June 25, 2020, 1:06 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading