ਖਾਲਸਾ ਏਡ ਮੁਹੱਈਆ ਕਰਵਾ ਰਹੀ ਹੈ ਸਾਹਾਂ ਦੀ ਸੰਜੀਵਨੀ

News18 Punjabi | News18 Punjab
Updated: May 6, 2021, 12:07 PM IST
share image
ਖਾਲਸਾ ਏਡ ਮੁਹੱਈਆ ਕਰਵਾ ਰਹੀ ਹੈ ਸਾਹਾਂ ਦੀ ਸੰਜੀਵਨੀ

  • Share this:
  • Facebook share img
  • Twitter share img
  • Linkedin share img
ਜਦੋਂ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਖਾਲਸਾ ਏਡ ਹਮੇਸ਼ਾ ਹੀ ਮਦਦ ਲਈ ਸਭ ਤੋਂ ਅੱਗੇ ਹੁੰਦੀ ਹੈ। ਹੁਣ ਵੀ ਕੋਰੋਨਾ ਕਾਰਨ ਖਾਲਸਾ ਏਡ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾ ਰਹੀ ਹੈ। ਖਾਲਸਾ ਏਡ ਨੇ ਹੁਣ ਭਾਰਤ ਦੇ ਲੋਕਾਂ ਨੂੰ ਸੰਜੀਵਨੀ ਦੇਣ ਲਈ ਅਮਰੀਕਾ ਤੋਂ 500 ਆਕਸੀਜਨ ਕੰਸਟਰੇਟਰ ਭੇਜ ਰਹੀ ਹੈ। ਖਾਲਸਾ ਏਡ ਦੇ ਅਧਿਕਾਰਿਕ ਟਵਿੱਟਰ ਅਕਾਂਊਟ ਪੇਜ 'ਤੇ ਇਸ ਦੀ ਪੁਸ਼ਟੀ ਕੀਤੀ ਗਈ ਹੈ।


ਕਿਉਂਕਿ ਇਸ ਸਮੇਂ ਭਾਰਤ ਵਿੱਚ ਆਕਸੀਜਨ ਲਈ ਹਾਹਾਕਾਰ ਮੱਚਿਆ ਹੋਇਆ ਹੈ। ਖਾਲਸਾ ਏਡ ਵੱਲੋਂ ਪਹਿਲਾਂ ਵੀ ਆਕਸੀਜਨ ਕੰਸਟਰੇਟਰ ਭੇਜੇ ਗਏ ਹਨ। ਖਾਲਸਾ ਏਡ ਦੇ ਵਲੰਟੀਅਰ ਅੱਗੇ ਹੋ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਦਿੱਲੀ ਵਿੱਚ ਆਕਸੀਜਨ ਦੀ ਕਮੀ ਕਾਰਨ ਲੋਕਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਹ ਮਦਦ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੀਤੀ ਜਾ ਰਹੀ ਹੈ।


ਦੱਸ ਦੇਈਏ ਕਿ ਜਿੱਥੇ ਕਿਤੇ ਵੀ ਆਫ਼ਤ ਆ ਜਾਵੇ ਤਾਂ ਖ਼ਾਲਸਾ ਏਡ ਉੱਥੇ ਪਹੁੰਚ ਜਾਂਦੀ ਹੈ। ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਖ਼ਾਲਸਾ ਏਡ ਨੇ ਨੰਬਰ ਵੀ ਜਾਰੀ ਕੀਤਾ ਹੈ। ਇਸ ਬਾਬਤ ਵਲੰਟੀਅਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਸੋਸ਼ਲ ਮੀਡੀਆ ਹੈਂਡਲ ’ਤੇ ਇਕ ਨੰਬਰ ਜਾਰੀ ਹੈ। ਇਹ ਨੰਬਰ ਹੈ-9115-609005। ਲੋੜਵੰਦ ਇਸ ਨੰਬਰ ’ਤੇ ਸੰਪਕਰ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਵੈਟਸਐਪ ਸੰਦੇਸ਼ ਜ਼ਰੀਏ ਇਕ ਲਿੰਕ ਮਿਲੇਗਾ, ਜਿਸ ਮਗਰੋਂ ਉਨ੍ਹਾਂ ਨੂੰ ਇਕ ਫਾਰਮ ਭਰਨਾ ਹੋਵੇਗਾ। ਇਸ ਤਰ੍ਹਾਂ ਉਨ੍ਹਾਂ ਨੂੰ ਆਕਸੀਜਨ ਮਸ਼ੀਨ ਦਿੱਤੀ ਜਾਵੇਗੀ। ਖ਼ਾਲਸਾ ਏਡ ਮੁਤਾਬਕ ਸਾਡਾ ਮਕਸਦ ਹੈ ਕੋਰੋਨਾ ਪੀੜਤਾਂ ਦੀ ਜਾਨ ਬਚਾਈ ਜਾ ਸਕੇ। ਖ਼ਾਲਸਾ ਏਡ ਨੇ ਆਕਸੀਜਨ ਮਸ਼ੀਨਾਂ ਵੰਡਣ ਦੀ ਸ਼ੁਰੂੁਆਤ ਦਿੱਲੀ ਤੋਂ ਕੀਤੀ ਹੈ, ਕਿਉਂਕਿ ਇਹ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਹੈ। ਖ਼ਾਲਸਾ ਏਡ ਮੁਤਾਬਕ ਆਕਸੀਜਨ ਸਿੰਲਡਰ ਦੀ ਵਧੇਰੇ ਘਾਟ ਹੋਣ ਕਾਰਨ ਇਨ੍ਹਾਂ ਮਸ਼ੀਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
Published by: Anuradha Shukla
First published: May 6, 2021, 12:06 PM IST
ਹੋਰ ਪੜ੍ਹੋ
ਅਗਲੀ ਖ਼ਬਰ