Pakistan: ਗਲੀ 'ਚ ਖੇਡ ਰਹੀ 7 ਸਾਲਾ ਭਤੀਜੀ ਨੂੰ ਮਾਰੀ ਗੋਲੀ, ਦੋਸ਼ੀ ਨੇ ਕਿਹਾ-ਬਹੁਤ ਰੌਲਾ ਪਾ ਰਹੀ ਸੀ...

ਗਲੀ 'ਚ ਖੇਡ ਰਹੀ 7 ਸਾਲਾ ਭਤੀਜੀ ਨੂੰ ਮਾਰੀ ਗੋਲੀ, ਦੋਸ਼ੀ ਨੇ ਕਿਹਾ-ਬਹੁਤ ਰੌਲਾ ਪਾ ਰਹੀ ਸੀ...

ਗਲੀ 'ਚ ਖੇਡ ਰਹੀ 7 ਸਾਲਾ ਭਤੀਜੀ ਨੂੰ ਮਾਰੀ ਗੋਲੀ, ਦੋਸ਼ੀ ਨੇ ਕਿਹਾ-ਬਹੁਤ ਰੌਲਾ ਪਾ ਰਹੀ ਸੀ...

 • Share this:
  ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ 48 ਸਾਲਾ ਵਿਅਕਤੀ ਨੇ ਆਪਣੀ 7 ਸਾਲ ਦੀ ਭਤੀਜੀ ਨੂੰ ਸਿਰਫ ਇਸ ਲਈ ਗੋਲੀ ਮਾਰ ਦਿੱਤੀ ਕਿਉਂਕਿ ਉਹ ਰੌਲਾ ਪਾ ਰਹੀ ਸੀ। ਐਤਵਾਰ ਦੁਪਹਿਰ ਨੂੰ ਪੇਸ਼ਾਵਰ ਦੇ ਤੇਹਕਾਲ ਖੇਤਰ ਵਿਚ ਇਕ ਵਿਅਕਤੀ ਨੇ ਗਲੀ ਵਿਚ ਖੇਡ ਰਹੇ ਬੱਚਿਆਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ ਅਤੇ ਕਈ ਵਾਰ ਰੋਕਣ ਤੋਂ ਬਾਅਦ ਵੀ ਬੱਚੇ ਕਾਫ਼ੀ ਰੌਲਾ ਪਾ ਰਹੇ ਸਨ।

  ਡਾਨ ਵਿਚ ਪ੍ਰਕਾਸ਼ਤ ਇਕ ਖ਼ਬਰ ਅਨੁਸਾਰ ਮਾਰੀ ਗਏ ਲੜਕੀ ਦੇ ਪਿਤਾ ਨੇ ਆਪਣੇ ਹੀ ਭਰਾ ਖਿਲਾਫ ਕਤਲ ਦੇ ਦੋਸ਼ ਵਿਚ ਐਫਆਈਆਰ ਦਰਜ ਕੀਤੀ ਹੈ। ਪੁਲਿਸ ਦੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਸ਼ਾਦਾਬ ਜਾਵੇਦ ਨਾਮ ਦਾ ਇਹ ਵਿਅਕਤੀ ਇਕੱਲਾ ਰਹਿੰਦਾ ਸੀ ਅਤੇ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਸਮਾਂ ਟੀਵੀ ਦੇ ਅਨੁਸਾਰ ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਵਿਅਕਤੀ ਤਾਲਾਬੰਦੀ ਕਾਰਨ ਬਹੁਤ ਪ੍ਰੇਸ਼ਾਨ ਸੀ। ਦੋਸ਼ੀ ਦੇ ਭਰਾ ਦਾ ਪਰਿਵਾਰ ਪਹਿਲੀ ਮੰਜ਼ਲ ਉਤੇ ਰਹਿੰਦਾ ਸੀ ਜਦੋਂਕਿ ਇਹ ਦੂਜੀ ਮੰਜ਼ਲ ਉਤੇ ਇਕੱਲਾ ਰਹਿੰਦਾ ਸੀ। ਐਤਵਾਰ ਨੂੰ ਸਥਾਨਕ ਬੱਚੇ ਗਲੀ ਵਿਚ ਖੇਡ ਰਹੇ ਸਨ, ਇਸ ਦੌਰਾਨ ਅਚਾਨਕ ਉਨ੍ਹਾਂ ਦੇ ਘਰ ਦੀ ਬਾਲਕਨੀ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

  'ਬੱਚੇ ਰੌਲਾ ਪਾ ਰਹੇ ਸਨ'
  ਸ਼ਾਦਾਬ ਨੇ ਪੁੱਛਗਿੱਛ ਵਿਚ ਪੁਲਿਸ ਨੂੰ ਦੱਸਿਆ ਹੈ ਕਿ ਉਸ ਦਾ ਇਰਾਦਾ ਕਿਸੇ ਨੂੰ ਮਾਰਨਾ ਨਹੀਂ ਸੀ, ਉਹ ਸਿਰਫ ਬੱਚਿਆਂ ਨੂੰ ਡਰਾਉਣਾ ਚਾਹੁੰਦਾ ਸੀ। ਹਾਲਾਂਕਿ ਗੁਆਂਢੀਆਂ ਨੇ ਕਿਹਾ ਹੈ ਕਿ ਦੋਵਾਂ ਭਰਾਵਾਂ ਵਿੱਚ ਤਕਰਾਰ ਸੀ ਅਤੇ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਮਾਨਸਿਕ ਤੌਰ 'ਤੇ ਬਿਮਾਰ ਹੈ ਜਾਂ ਨਹੀਂ। ਹਾਲਾਂਕਿ, ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬਿਲਕੁਲ ਠੀਕ ਦੱਸਿਆ ਹੈ।
  Published by:Gurwinder Singh
  First published: