Corona Test for Bride Groom: ਪਾਕਿਸਤਾਨ ਵਿਚ ਕੋਰੋਨਾ ਨੈਗੇਟਿਵ ਹੋਵੇਗਾ ਤਾ ਹੀ ਹੋਵੇਗਾ ਵਿਆਹ

News18 Punjabi | News18 Punjab
Updated: May 4, 2020, 6:43 PM IST
share image
Corona Test for Bride Groom: ਪਾਕਿਸਤਾਨ ਵਿਚ ਕੋਰੋਨਾ ਨੈਗੇਟਿਵ ਹੋਵੇਗਾ ਤਾ ਹੀ ਹੋਵੇਗਾ ਵਿਆਹ

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਵਿਚ ਇਕ ਨਵਾਂ ਕਾਨੂੰਨ ਜਲਦ ਹੀ ਆਉਣ ਵਾਲਾ ਹੈ। ਜਿਸ ਤਹਿਤ ਵਿਆਹ ਤੋਂ ਪਹਿਲਾ ਲੜਕੇ ਅਤੇ ਲੜਕੀ ਦਾ ਕੋਰੋਨਾ ਟੈਸਟ ਹੋਵੇਗਾ ਤਾਂ ਹੀ ਵਿਆਹ ਹੋ ਸਕੇਗਾ।ਵਿਆਹ ਤੋਂ ਪਹਿਲਾ ਇਕ ਪ੍ਰਮਾਣ ਪੱਤਰ ਦੇਣਾ ਹੋਵੇਗਾ ਜਿਸ ਵਿਚ ਲਿਖਿਆ ਹੋਵੇ ਕਿ ਕੋਰੋਨਾ ਦੀ ਰਿਪੋਰਟ ਨੈਗੇਟਿਵ ਹੈ
ਪਾਕਿਸਤਾਨ ਵਿਚ ਸਰਕਾਰ ਹੁਣ ਵਿਆਹ ਤੋਂ ਪਹਿਲਾ ਕੋਰੋਨਾ ਦਾ ਪ੍ਰਮਾਣ ਪੱਤਰ ਦੇਣਾ ਜਰੂਰੀ ਕਰਨ ਉਤੇ ਵਿਚਾਰ ਕਰ ਰਹੀ ਹੈ।ਇਸ ਸੰਬੰਧ ਵਿਚ ਫੈਡਰਲ ਇੰਸਟੀਚਿਉਟ ਆਫ ਹੈਲਥ ਨੇ ਸਲਾਹ ਦਿੱਤੀ ਹੈ ਕਿ ਦੇਸ਼ ਵਿਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਕਈ ਕਦਮ ਚੁੱਕ ਰਹੀ ਹੈ ਜਿਸ ਵਿਚ ਵਿਆਹ ਤੋਂ ਪਹਿਲਾ ਲੜਕਾ ਲੜਕੀ ਨੂੰ ਕੋਰੋਨਾ ਦਾ ਟੈਸਟ ਕਰਵਾ ਕੇ ਰਿਪੋਰਟ ਦੇਣੀ ਹੋਵੇਗੀ ਤਾਂ ਹੀ ਵਿਆਹ ਹੋ ਸਕਦਾ ਹੈ।
ਉਰਦੂ ਪੁਆਇੰਟ ਦੀ ਖਬਰ ਦੇ ਮੁਤਾਬਿਕ ਕੋਰੋਨਾ ਟੈਸਟ ਨਾਲ ਜੋੜਿਆਂ ਦਾ ਪੰਜੀਕਰਨ ਵੀ ਹੋ ਜਾਵੇਗਾ।ਇਸ ਸੰਬੰਧੀ ਸਰਕਾਰ ਵਿਚਾਰ ਕਰ ਰਹੀ ਹੈ।ਸਰਕਾਰ ਨੇ ਇਹ ਪ੍ਰਸਤਾਵ ਬਣਾ ਕੇ ਕਾਨੂੰਨ ਮੰਤਰਾਲੇ ਨੂੰ ਭੇਜਿਆ ਗਿਆ ਹੈ।ਡਾਕਟਰ ਅਮਜਦ ਸਾਕਿਬ ਦੇ ਮੁਤਾਬਿਕ ਇਹ ਇਕ ਨਵਾਂ ਕਾਨੂੰਨ ਹੈ ਜੋ ਜਲਦੀ ਹੀ ਆਉਣ ਵਾਲਾ ਹੈ। ਇਸ ਦੇ ਤਹਿਤ ਲੜਕਾ ਤੇ ਲੜਕੀ ਨੂੰ ਵਿਆਹ ਤੋਂ ਪਹਿਲਾ ਕੋਰੋਨਾ ਦਾ ਟੈਸਟ ਕਰਵਾਉਣਾ ਲਾਜਮੀ ਹੋਵੇਗਾ।
First published: May 4, 2020, 6:43 PM IST
ਹੋਰ ਪੜ੍ਹੋ
ਅਗਲੀ ਖ਼ਬਰ