
COVID-19 ਨਾਲ ਨੌਜਵਾਨ ਦੀ ਮੌਤ, ਮਰਣ ਤੋਂ ਪਹਿਲਾਂ ਗਵਾਂਢਣ ਨੂੰ ਮਾਰੀ ਦੰਦੀ
ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਵਿੱਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਨੇ ਕੋਰੋਨਾ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਹ ਨੌਜਵਾਨ ਪਾਣੀਪਤ ਤੋਂ ਦਿੱਲੀ ਆਇਆ ਸੀ ਅਤੇ ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨੇ ਆਪਣੇ ਗੁਆਂਢ ਵਿਚ ਰਹਿਣ ਵਾਲੀ ਇਕ ਔਰਤ ਨੂੰ ਆਪਣੇ ਦੰਦਾਂ ਨਾਲ ਕੱਟ ਲਿਆ ਸੀ। ਨੌਜਵਾਨ ਦੀ ਮੌਤ ਤੋਂ ਬਾਅਦ ਪੀੜਤ ਔਰਤ ਨੂੰ ਵੱਖ ਕੀਤਾ ਗਿਆ ਹੈ। ਦੀਨਾਨਾਥ ਕਲੋਨੀ ਵਿੱਚ ਰਹਿਣ ਵਾਲਾ ਇਹ ਨੌਜਵਾਨ ਆਪਣੀ ਦਾਦੀ ਕੋਲ ਦਿੱਲੀ ਤੋਂ ਪਾਣੀਪਤ ਆਇਆ ਸੀ। ਮੌਤ ਤੋਂ ਬਾਅਦ ਉਸ ਦੇ ਮੂੰਹ ਵਿਚੋਂ ਲਾਰ ਟਪਕ ਰਹੀ ਸੀ, ਇਸ ਲਈ ਡਾਕਟਰਾਂ ਨੇ ਪਹਿਲਾਂ ਸੋਚਿਆ ਕਿ ਉਸਦੀ ਮੌਤ ਰੈਬੀਜ਼ ਨਾਲ ਹੋਈ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਜੇ ਪਰਿਵਾਰ ਨੇ ਉਸਨੂੰ ਮੋਢਾ ਨਹੀਂ ਦਿੱਤਾ ਤਾਂ ਜਨ ਸੇਵਾ ਦਲ ਸੰਗਠਨ ਨੇ ਪੀਪੀਏ ਕਿੱਟ ਪਾ ਕੇ ਅੰਤਮ ਸਸਕਾਰ ਕੀਤਾ।
ਦੱਸਣਯੋਗ ਹੈ ਕਿ ਦਿੱਲੀ ਦੇ ਪਿੰਡ ਨਵਾਦਾ ਦਾ 24 ਸਾਲਾ ਦੀਪਕ ਦੀ ਨਾਨੀ ਪਾਣੀਪਤ ਦੀ ਦੀਨਾਨਾਥ ਕਲੋਨੀ ਵਿੱਚ ਰਹਿੰਦੀ ਹੈ। ਇਹ ਨੌਜਵਾਨ ਸੋਮਵਾਰ ਨੂੰ ਰਾਤ ਕਰੀਬ 8 ਵਜੇ ਆਪਣੀ ਦਾਦੀ ਕੋਲ ਪਹੁੰਚਿਆ ਸੀ। ਉਸੇ ਰਾਤ ਉਹ ਇਕ ਗੁਆਂਢੀ ਦੇ ਘਰ ਗਿਆ ਅਤੇ ਬਜ਼ੁਰਗ ਔਰਤ ਨੂੰ ਦੰਦਾਂ ਨਾਲ ਵੱਢ ਲਿਆ। ਔਰਤ ਦੀ ਚੀਕ ਸੁਣ ਕੇ ਉਸਦੇ ਪਰਿਵਾਰਕ ਮੈਂਬਰ ਉਠ ਖੜੇ ਹੋ ਗਏ ਅਤੇ ਉਸਨੂੰ ਜਵਾਨ ਦੇ ਚੁੰਗਲ ਤੋਂ ਬਚਾ ਲਿਆ।
ਜਦੋਂ ਦੇਰ ਰਾਤ ਦੋ ਵਜੇ ਦੀਪਕ ਦੀ ਮੌਤ ਹੋ ਗਈ ਤਾਂ ਸੂਚਨਾ ਮਿਲਣ ਉਤੇ ਡਾਕਟਰਾਂ ਦੀ ਟੀਮ ਮੌਕੇ ਉਤੇ ਪੁੱਜੀ। ਇਨ੍ਹਾਂ ਨੇ ਮ੍ਰਿਤਕ, ਜਖਮੀ ਔਰਤ ਅਤੇ ਉਸਦੇ ਪੁੱਤਰ ਦੇ ਸੈਂਪਲ ਲਏ ਅਤੇ ਦੋਵਾਂ ਨੂੰ ਆਇਸੋਲੇਸ਼ਨ ਵਾਰਡ ਵਿਚ ਰੱਖਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਇਕ ਟਰੱਕ ਵਿਚ ਬੈਠ ਕੇ ਪਾਣੀਪਤ ਟੋਲ ਪਲਾਜ਼ਾ ਪਹੁੰਚਿਆ ਸੀ। ਉਥੋਂ ਉਸਦੀ ਦਾਦੀ ਉਸਨੂੰ ਘਰ ਲੈ ਆਈ। ਕੁਝ ਮਹੀਨੇ ਪਹਿਲਾਂ ਉਸ ਨੌਜਵਾਨ ਨੂੰ ਕੁੱਤੇ ਨੇ ਕੱਟ ਲਿਆ ਸੀ। ਨੌਜਵਾਨ ਦਾ ਪਿਤਾ ਇਕ ਟਰੱਕ ਡਰਾਈਵਰ ਹੈ ਅਤੇ ਕਿਸੇ ਦੂਜੇ ਸੂਬੇ ਵਿਚ ਹੈ। ਉਸ ਦੀਆਂ ਦੋਵੇਂ ਭੈਣਾਂ ਦਿੱਲੀ ਵਿੱਚ ਹਨ। ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਨੌਜਵਾਨ ਦਿੱਲੀ ਵਿੱਚ ਬੁਖਾਰ-ਖਾਂਸੀ ਦੀ ਦਵਾਈ ਵੀ ਲਈ ਸੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।