ਪੰਜਾਬ ਯੂਨੀਵਰਸਿਟੀ : ਵੀਸੀ ਦਾ ਦਫਤਰ ਦੋ ਦਿਨ ਲਈ ਸੀਲ

ਪੰਜਾਬ ਯੂਨੀਵਰਸਿਟੀ : ਵੀਸੀ ਦਾ ਦਫਤਰ ਦੋ ਦਿਨ ਲਈ ਸੀਲ

 • Share this:
  Arshdeep Arshi

  ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਰਾਜ ਕੁਮਾਰ ਦਾ ਦਫਤਰ ਦੋ ਦਿਨ ਲਈ ਸੀਲ ਕਰ ਦਿੱਤਾ ਗਿਆ ਹੈ। ਨਾਲ ਹੀ ਐਡਮਿਨਿਸਟਰੇਸ਼ਨ ਬਲਾਕ ਅਤੇ ਅਰੁਣਾ ਚੰਦਰਾ ਹਾਲ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਦਰਅਸਲ ਬੁੱਧਵਾਰ ਨੂੰ ਸਰਟੀਫਿਕੇਟ ਬ੍ਰਾਂਚ, ਅਕਾਂਊਂਟਸ ਬ੍ਰਾਂਚ ਅਤੇ ਡੀਨ ਯੂਨੀਵਰਸਿਟੀ ਇੰਨਸਟਰਕਸ਼ਨ ਦੇ ਦਫਤਰ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਪਾਏ ਗਏ। ਜਿਸ ਤੋਂ ਬਾਅਦ ਪਹਿਲਾਂ ਸਰਟੀਫਿਕੇਟ ਬ੍ਰਾਂਚ ਨੂੰ ਸੀਲ ਕੀਤਾ ਗਿਆ।

  ਵਾਈਸ ਚਾਂਸਲਰ ਦੇ ਦਫਤਰ ਦੀ ਬਿਲਡਿੰਗ ਵਿੱਚ ਡੀਨ ਯੂਨੀਵਰਸਿਟੀ ਇੰਨਸਟਰਕਸ਼ਨ ਅਤੇ ਡੀਨ ਰਿਸਰਚ ਦਾ ਦਫਤਰ ਵੀ ਹੈ।  ਸੀਲ ਹੋਣ ਤੋਂ ਬਾਅਦ ਬਿਲਡਿੰਗਾਂ ਨੂੰ ਸੈਨੀਟਾਈਜ਼ ਕੀਤਾ ਜਾਵੇਗਾ ਅਤੇ ਦੋ ਦਿਨ ਬਾਅਦ ਦੁਬਾਰਾ ਦਫਤਰ ਖੁੱਲ੍ਹਣਗੇ।
  Published by:Ashish Sharma
  First published: