ਪਰੌਂਠੇ ਜਾਂ ਫੇਸ ਮਾਸਕ? ਸੋਸ਼ਲ ਮੀਡੀਆ ਉੱਤੇ ਵਾਇਰਲ ਕੋਰੋਨਾ ਬੋਂਡਾ ਅਤੇ ਡੋਸਾ

News18 Punjabi | News18 Punjab
Updated: July 9, 2020, 12:34 PM IST
share image
ਪਰੌਂਠੇ ਜਾਂ ਫੇਸ ਮਾਸਕ? ਸੋਸ਼ਲ ਮੀਡੀਆ ਉੱਤੇ ਵਾਇਰਲ ਕੋਰੋਨਾ ਬੋਂਡਾ ਅਤੇ ਡੋਸਾ
ਪਰੌਂਠੇ ਜਾਂ ਫੇਸ ਮਾਸਕ? ਸੋਸ਼ਲ ਮੀਡੀਆ ਉੱਤੇ ਵਾਇਰਲ ਕੋਰੋਨਾ ਬੋਂਡਾ ਅਤੇ ਡੋਸਾ

  • Share this:
  • Facebook share img
  • Twitter share img
  • Linkedin share img
Viral Face Mask Parottas: ਮਦੁਰਈ ਸ਼ਹਿਰ ਦੇ ਪਰੌਂਠੇ ਕਾਫ਼ੀ ਮਸ਼ਹੂਰ ਹਨ। ਕੋਰੋਨਾ ਕਾਲ ਅਤੇ ਲੌਕਡਾਉਨ ਦੌਰਾਨ ਮਦੁਰਈ ਦੇ ਇੱਕ ਹੋਟਲ ਨੇ ਮਦੁਰਈ ਦੇ ਖਾਣ ਪੀਣ ਦੇ ਕਲਚਰ ਜਰੀਏ ਇਸ ਕੋਰੋਨਾ ਮਹਾਂਮਾਰੀ ਦੇ ਖ਼ਿਲਾਫ਼ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਟੈਂਪਲ ਸਿਟੀ ਰੇਸਤਰਾਂ ਦੇ ਮਾਲਕ ਕੇ ਐਲ ਕੁਮਾਰ ਨੇ ਕੋਰੋਨਾ ਵਾਇਰਸ ਤੋਂ ਬਚਾਅ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਫੇਸ ਮਾਸਕ (Face Mask Parottas) ਦੇ ਸਰੂਪ ਦੇ ਪਰੋਟਾ ਡੋਸਾ ਬਣਾਏ ਹਨ। ਇਹ ਪਰੌਂਠੇ ਆਪਣੇ ਆਕਾਰ ਦੀ ਵਜਾ ਨਾਲ ਤੇਜ਼ੀ ਨਾਲ ਇੰਟਰਨੈੱਟ ਉੱਤੇ ਵਾਇਰਲ ਹੋ ਰਹੇ ਹਨ।
ਟਾਇਮਸ ਆਫ਼ ਇੰਡੀਆ ਦੀ ਖ਼ਬਰ ਮੁਤਾਬਿਕ ਮਦੁਰਈ ਦੇ ਕੁਮਾਰ ਨੇ ਦੱਸਿਆ ਕਿ ਕੋਰੋਨਾ ਕਾਲ ਵਿੱਚ ਜਦੋਂ ਸਭ ਈ ਫੇਸ ਮਾਸਕ ਪਹਿਨਣ ਲਾਜ਼ਮੀ ਕਰ ਦਿੱਤਾ ਗਿਆ ਹੈ। ਅਜਿਹੇ ਮੁਸ਼ਕਿਲ ਸਮੇਂ ਵਿੱਚ ਵੀ ਮੈਂ ਕੁੱਝ ਲੋਕਾਂ ਨੂੰ ਇਸ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਵੇਖਿਆ ਹੈ। "ਅਜਿਹੇ ਵਿੱਚ ਮੈਂ ਇਸ ਸਿਲਸਿਲੇ ਵਿੱਚ ਕੁੱਝ ਜਾਗਰੂਕਤਾ ਫੈਲਾਉਣਾ ਚਾਹੁੰਦਾ ਸੀ।"
ਉਨ੍ਹਾਂ ਨੇ ਦੱਸਿਆ ਕਿ ਪਰੌਂਠੇ ਦੀ ਤਰਾਂ ਹੀ ਇਸ ਮਾਸਕ ਪਰੌਂਠੇ ਦੀ ਕੀਮਤ 50 ਰੁਪਏ ਹੈ। "ਸਾਡਾ ਉਦੇਸ਼ ਕੇਵਲ ਇਹ ਨਹੀਂ ਹੈ ਕਿ ਲੋਕ ਇਸ ਮਾਸਕ ਪਰੌਂਠੇ ਦੇ ਨਾਲ ਸੈਲਫੀ ਲੈ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਨ ਸਗੋਂ ਇਹ ਹੈ ਕਿ ਲੋਕ ਇਸ ਜ਼ਰੀਏ ਫੇਸ ਮਾਸਕ ਪਾਉਣ ਦੀ ਆਦਤ ਪਾ ਲੈਣ। ਕੁਮਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਹੋਟਲ ਵਿੱਚ ਜੇਕਰ ਕੋਈ ਬਿਨਾਂ ਮਾਸਕ ਆਉਂਦਾ ਹੈ ਤਾਂ ਉਹ ਉਸ ਨੂੰ ਫ਼ਰੀ ਮਾਸਕ ਗਿਫ਼ਟ ਕਰਦੇ ਹਨ। ਉਨ੍ਹਾਂ ਨੇ ਇਹ ਦੱਸਿਆ ਕਿ ਕੋਰੋਨਾ ਕਾਲ ਵਿੱਚ ਉਹ ਆਪਣੀ ਦੁਕਾਨ ਕੇਵਲ ਸ਼ਾਮ ਦੇ ਵਕਤ ਹੀ ਖ਼ੋਲ ਰਹੇ ਸਨ ਪਰ ਹੁਣ ਜਦੋਂ ਕਿ ਪਰੌਂਠੇ ਦੇ ਆਰਡਰ ਜ਼ਿਆਦਾ ਆਉਣ ਲੱਗੇ ਹੈ ਤਾਂ ਉਹ ਸਵੇਰੇ ਦੇ ਨਾਸ਼ਤੇ ਦੇ ਸਮੇਂ ਵੀ ਦੁਕਾਨ ਖ਼ੋਲ ਰਹੇ ਹਨ।
ਕੁਮਾਰ ਨੇ ਦੱਸਿਆ ਕਿ ਫੇਸ ਮਾਸਕ ਪਰੌਂਠੇ ਤੋਂ ਇਲਾਵਾ ਉਹ ਕੋਰੋਨਾ ਵਾਇਰਸ ਦੇ ਸਰੂਪ ਦਾ ਰਵਾ ਡੋਸਾ ਅਤੇ ਬੋਂਡਾ ਵੀ ਲੋਕਾਂ ਲਈ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਖ਼ਿਲਾਫ਼ ਇਸ ਲੜਾਈ ਦਾ ਇੱਕ ਛੋਟਾ ਜਿਹਾ ਹਿੱਸਾ ਬਣ ਕੇ ਉਹ ਖ਼ੁਸ਼ ਹਨ।
Published by: Anuradha Shukla
First published: July 9, 2020, 12:34 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading