ਪਤੰਜਲੀ ਆਯੂਰਵੇਦ ਦਾ ਯੂ-ਟਰਨ, ਕਿਹਾ-ਅਸੀਂ ਕੋਰੋਨਾ ਦੀ ਕੋਈ ਦਵਾਈ ਨਹੀਂ ਬਣਾਈ

News18 Punjabi | News18 Punjab
Updated: June 30, 2020, 1:11 PM IST
share image
ਪਤੰਜਲੀ ਆਯੂਰਵੇਦ ਦਾ ਯੂ-ਟਰਨ, ਕਿਹਾ-ਅਸੀਂ ਕੋਰੋਨਾ ਦੀ ਕੋਈ ਦਵਾਈ ਨਹੀਂ ਬਣਾਈ
ਪਤੰਜਲੀ ਆਯੂਰਵੇਦ ਦਾ ਯੂ-ਟਰਨ, ਕਿਹਾ-ਅਸੀਂ ਕੋਰੋਨਾ ਦੀ ਕੋਈ ਦਵਾਈ ਨਹੀਂ ਬਣਾਈ

  • Share this:
  • Facebook share img
  • Twitter share img
  • Linkedin share img
ਪਤੰਜਲੀ ਆਯੁਰਵੇਦ ਨੇ ਕੋਰੋਨਾ ਦੀ ਦਵਾਈ ਬਣਾਉਣ ਦੇ ਦਾਅਵੇ ਤੋਂ ਯੂ-ਟਰਨ ਲੈ ਲਿਆ ਹੈ। ਉਤਰਾਖੰਡ ਆਯੂਸ਼ ਵਿਭਾਗ ਵੱਲੋਂ ਮੰਗੇ ਜਵਾਬ ਵਿਚ ਪਤੰਜਲੀ ਆਯੁਰਵੇਦ ਨੇ ਕਿਹਾ ਹੈ ਕਿ ਉਸ ਨੇ ਅਜੇ ਤੱਕ ਕੋਈ ਕੋਰੋਨਾ ਦਵਾਈ ਨਹੀਂ ਬਣਾਈ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਯੋਗ ਗੁਰੂ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੇ ਕੋਰੋਨਿਲ ਦਵਾਈ ਦੀ ਸ਼ੁਰੂਆਤ ਕੀਤੀ। ਕੋਰੋਨਿਲ ਦਵਾਈ ਬਾਰੇ ਕਿਹਾ ਗਿਆ ਸੀ ਕਿ ਇਹ ਕੋਰੋਨਾ ਦੇ ਇਲਾਜ ਵਿਚ ਪ੍ਰਭਾਵਸ਼ਾਲੀ ਹੈ।

ਆਯੂਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨੋਟਿਸ ਤੋਂ ਬਾਅਦ ਹੁਣ ਪਤੰਜਲੀ ਆਯੁਰਵੈਦ ਆਪਣੇ ਸਾਰੇ ਦਾਅਵਿਆਂ ਤੋਂ ਪਿੱਛੇ ਹਟ ਗਈ ਹੈ। ਉਤਰਾਖੰਡ ਦੇ ਆਯੂਸ਼ ਵਿਭਾਗ ਨੂੰ ਭੇਜੇ ਨੋਟਿਸ ਦੇ ਜਵਾਬ ਵਿਚ ਪਤੰਜਲੀ ਆਯੁਰਵੇਦ ਨੇ ਕਿਹਾ ਹੈ ਕਿ ਉਸ ਨੇ ਕਦੇ ਵੀ ਕੋਰੋਨਾ ਦਵਾਈਆਂ ਬਣਾਉਣ ਦਾ ਦਾਅਵਾ ਨਹੀਂ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ, ਹਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਅਜਿਹੀਆਂ ਦਵਾਈਆਂ ਬਣਾਈਆਂ ਹਨ, ਜਿਹੜੀਆਂ ਕੋਰੋਨਾ ਮਰੀਜ਼ਾਂ ਨੂੰ ਠੀਕ ਕਰ ਰਹੀਆਂ ਹਨ।

ਪਤੰਜਲੀ ਆਯੁਰਵੈਦ ਦੇ ਮੁਖੀ ਆਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਕਿ ਪਤੰਜਲੀ ਆਯੁਰਵੈਦ ਅਜੇ ਵੀ ਆਪਣੇ ਦਾਅਵੇ ਅਤੇ ਦਵਾਈ 'ਤੇ ਕਾਇਮ ਹੈ। ਅਸੀਂ ਕਦੇ ਵੀ ਕੋਰੋਨਾ ਵਾਇਰਸ ਦਵਾਈ ਬਣਾਉਣ ਦਾ ਦਾਅਵਾ ਨਹੀਂ ਕੀਤਾ ਹੈ। ਸਰਕਾਰ ਦੀ ਇਜਾਜ਼ਤ ਅਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿਆਰ ਕੀਤੀਆਂ ਦਵਾਈਆਂ ਅਨੁਸਾਰ ਕੋਰੋਨਾ ਦੇ ਮਰੀਜ਼ਾਂ ਨੂੰ ਜ਼ਰੂਰ ਠੀਕ ਕੀਤਾ ਗਿਆ ਹੈ।
ਦੱਸ ਦਈਏ ਕਿ 23 ਜੂਨ ਨੂੰ ਪਤੰਜਲੀ ਆਯੁਰਵੇਦ ਨੇ ਰਾਜਸਥਾਨ ਦੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੋਰੋਨਾ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ। ਪਤੰਜਲੀ ਆਯੁਰਵੈਦ ਦੁਆਰਾ ਜਿਹੜੀ ਦਵਾਈ ਦੀ ਸ਼ੁਰੂਆਤ ਕੀਤੀ ਗਈ ਸੀ, ਉਸ ਦਾ ਨਾਮ ਕੋਰੋਨਿਲ ਅਤੇ ਸਵਸਰੀ ਬਾਟੀ ਸੀ। ਇਸ ਦਵਾਈ ਦੀ ਸ਼ੁਰੂਆਤ ਸਮੇਂ, ਇਹ ਦੱਸਿਆ ਗਿਆ ਕਿ ਕੋਰੋਨਾ ਦੇ ਮਰੀਜ਼ਾਂ ਉੱਤੇ ਕਲੀਨਿਕਲ ਟਰਾਇਲ ਵੀ ਕੀਤੇ ਗਏ ਹਨ।
First published: June 30, 2020, 1:11 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading