ਫਰੀਦਕੋਟ 'ਚ ਬਲੈਕ ਫੰਗਸ ਨਾਲ ਮਹਿਲਾ ਮਰੀਜ਼ ਦੀ ਮੌਤ

ਫਰੀਦਕੋਟ ਚ ਬਲੈਕ ਫ਼ੰਗਸ ਦੇ ਇੱਕ ਮਰੀਜ਼ ਨੇ ਤੋੜਿਆ ਦਮ। - ਕੁਲ ਅੱਠ ਮਰੀਜ਼ਾਂ ਦਾ ਚਲ ਰਿਹਾ ਹੈ ਮੈਡੀਕਲ ਹਸਪਤਾਲ ਚ ਇਲਾਜ,ਤਿੰਨ ਫਰੀਦਕੋਟ ਤੇ 5 ਹੋਰ ਜਿਲ੍ਹੇਆ ਨਾਲ ਸਬੰਧਤ ਮ

ਫਰੀਦਕੋਟ 'ਚ ਬਲੈਕ ਫੰਗਸ ਨਾਲ ਮਹਿਲਾ ਮਰੀਜ਼ ਦੀ ਮੌਤ

  • Share this:
    ਨਰੇਸ਼ ਸੇਠੀ

    ਫਰੀਦਕੋਟ 'ਚ ਪਹਿਲਾਂ ਮਾਮਲਾ ਸਾਹਮਣੇ ਆਇਆ ਜਦ ਇੱਕ ਮਰੀਜ ਦੀ ਬਲੈਕ ਫ਼ੰਗਸ ਦੇ ਚਲੱਦੇ ਮੌਤ ਹੋ ਗਈ।ਕਰੋਨਾ ਤੋਂ ਬਾਅਦ ਹੁਣ ਬਲੈਕ ਫ਼ੰਗਸ ਨੇ ਆਪਣਾ ਕਰੂਰ ਰੂਪ ਦਿਖਾਉਣ ਸ਼ੁਰੂ ਕਰ ਦਿੱਤਾ ਹੈ।ਲਗਾਤਾਰ ਬਲੈਕ ਫ਼ੰਗਸ ਪੰਜਾਬ ਚ ਵੀ ਆਪਣੇ ਪੈਰ ਪਸਾਰ ਰਿਹਾ ਹੈ।ਹੁਣ ਤੱਕ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ 14 ਸ਼ੱਕੀ ਮਰੀਜ਼ ਪਾਏ ਗਏ ਸਨ ਜਿਨਾਂ ਨੂੰ ਬਲੈਕ ਫ਼ੰਗਸ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਸੀ ਅਤੇ ਇਨ੍ਹਾਂ ਦੀਆਂ ਰਿਪੋਰਟਾਂ ਜਾਂਚ ਲਈ ਭੇਜੀਆਂ ਗਈਆਂ ਸਨ, ਜਿਨਾਂ ਚ ਅੱਠ ਪੋਜ਼ਟੀਵ ਮਰੀਜ਼ ਪਾਏ ਗਏ ਸਨ। ਬਲੈਕ ਫ਼ੰਗਸ ਦਾ ਸ਼ਿਕਾਰ ਹੋ ਚੁਕੇ ਸਨ ਅਤੇ 6 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ।ਫਰੀਦਕੋਟ ਜ਼ਿਲੇ ਨਾਲ ਸਬੰਧਤ ਤਿੰਨ ਮਰੀਜ਼ ਜਿਨ੍ਹਾਂ ਦਾ ਬਲੈਕ ਫ਼ੰਗਸ ਦਾ ਇਲਾਜ ਚਲ ਰਿਹਾ ਸੀ ਉਨ੍ਹਾਂ ਚੋ ਇੱਕ ਮਹਿਲਾ ਮਰੀਜ਼ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ।

    ਇਸ ਸਬੰਧੀ ਜਾਣਕਰੀ ਦਿੰਦੇ ਹੋਏ ਸਿਵਲ ਸਰਜਨ ਡਾ ਸੰਜੈ ਕਪੂਰ ਨੇ ਦੱਸਿਆ ਕਿ ਫਰੀਦਕੋਟ ਦੇ ਮੈਡੀਕਲ ਹਸਪਤਾਲ ਅੰਦਰ ਬਲੈਕ ਫ਼ੰਗਸ ਦੇ 14 ਸ਼ੱਕੀ ਮਰੀਜ਼ ਪਾਏ ਗਏ ਸਨ। ਇਨ੍ਹਾਂ ਵਿਚੋਂ ਅੱਠ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਅੱਜ ਕੁਲਦੀਪ ਕੌਰ ਪਤਨੀ ਹੰਸਾ ਸਿੰਘ ( 45 ) ਵਾਸੀ ਪਿੰਡ ਪੰਜਗਰਾਈਂ ਦੀ ਇਲਾਜ ਦੌਰਾਨ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਫਰੀਦਕੋਟ ਜ਼ਿਲੇ ਨਾਲ ਸਬੰਧਿਤ ਦੋ ਹੋਰ ਮਰੀਜ਼ ਮੰਗਾ ਸਿੰਘ (40)  ਵਾਸੀ ਪਿੰਡ ਪੱਖੀ ਕਲਾਂ ਅਤੇ ਸੁਖਪਾਲ ਕੌਰ (73) ਪਿੰਡ ਕਾਉਣੀ ਇਲਾਜ ਅਧੀਨ ਹਨ। ਇਸ ਤੋਂ ਇਲਾਵਾ 5 ਹੋਰ ਜ਼ਿਲਿਆ ਦੇ ਮਰੀਜ਼ ਜਿਨ੍ਹਾਂ ਚ ਇੱਕ ਮਾਨਸਾ,ਇੱਕ ਫਿਰੋਜ਼ਪੁਰ,ਇੱਕ ਬਠਿੰਡਾ ਅਤੇ ਦੋ ਫਾਜ਼ਿਲਕਾ ਜ਼ਿਲੇ ਨਾਲ ਸਬੰਧਿਤ ਮਰੀਜ਼ਾਂ ਦਾ ਇਲਾਜ਼ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗੱਲ ਹੈ ਕੇ ਇਨ੍ਹਾਂ ਮਰੀਜ਼ਾਂ ਵਿਚ 5 ਉਹ ਮਰੀਜ਼ ਹਨ ਜਿਨ੍ਹਾਂ ਨੂੰ ਕਰੋਨਾ ਹੋਇਆ ਹੀ ਨਹੀ ਸੀ ਸਿਰਫ ਬਲੈਕ ਫੰਗਸ ਨਾਲ ਹੀ ਪੀੜਤ ਹਨ। ਉਨ੍ਹਾਂ ਦੱਸਿਆ ਕਿ ਬਲੈਕ ਫ਼ੰਗਸ ਦੇ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਇਲਾਜ ਦੇ ਪੂਰੇ ਪ੍ਰਬੰਧ ਕੀਤੇ ਜਾ ਚੁਕੇ ਹਨ ਅਤੇ ਇਸ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਸਰਕਾਰ ਵੱਲੋਂ ਮੁਹਈਆ ਕਰਵਾਇਆ ਜਾ ਚੁੱਕੀਆਂ ਹਨ।
    Published by:Ashish Sharma
    First published:
    Advertisement
    Advertisement